ਵਾਸ਼ਿੰਗਟਨ (ਭਾਸ਼ਾ)— ਸਿਹਤ ਲਈ ਫਾਇਦੇਮੰਦ ਮੰਨਿਆ ਜਾਣ ਵਾਲਾ ਅਖਰੋਟ ਛਾਤੀ ਦੇ ਕੈਂਸਰ ਨੂੰ ਵਧਣ ਤੋਂ ਰੋਕਣ ਅਤੇ ਇਸ ਤੋਂ ਉਭਰਨ ਵਿਚ ਵੀ ਮਦਦਗਾਰ ਹੋ ਸਕਦਾ ਹੈ। 'ਨਿਊਟ੍ਰੀਸ਼ਨ ਰਿਸਰਚ' ਪਤੱਰਿਕਾ ਵਿਚ ਪ੍ਰਕਾਸ਼ਿਤ ਇਕ ਅਧਿਐਨ ਵਿਚ ਇਹ ਦਾਅਵਾ ਕੀਤਾ ਗਿਆ ਹੈ। ਅਧਿਐਨ ਵਿਚ ਪਾਇਆ ਗਿਆ ਕਿ ਜੇਕਰ ਕਿਸੇ ਵਿਚ ਛਾਤੀ ਦੇ ਕੈਂਸਰ ਦੀ ਪੁਸ਼ਟੀ ਹੁੰਦੀ ਹੈ ਤਾਂ ਕਰੀਬ ਦੋ ਹਫਤੇ ਤੱਕ ਰੋਜ਼ਾਨਾ ਦੋ ਔਂਸ ਅਖਰੋਟ ਖਾਣ ਨਾਲ ਉਸ ਦੇ ਜੀਨ ਵਿਵਹਾਰ ਵਿਚ ਮਹੱਤਵਪੂਰਨ ਤਬਦੀਲੀ ਆ ਸਕਦੀ ਹੈ। ਅਮਰੀਕਾ ਵਿਚ ਮਾਰਸ਼ਲ ਯੂਨੀਵਰਸਿਟੀ ਤੋਂ ਡਬਲਊ. ਏਲੇਨ ਹਾਰਡਮੈਨ ਨੇ ਦੱਸਿਆ ਕਿ ਚੂਹੀ 'ਤੇ ਕੀਤੇ ਗਏ ਪ੍ਰਯੋਗ ਵਿਚ ਪਾਇਆ ਗਿਆ ਕਿ ਅਖਰੋਟ ਖਾਣ ਨਾਲ ਛਾਤੀ ਦੇ ਕੈਂਸਰ ਦੇ ਵਧਣ ਦੀ ਗਤੀ ਹੌਲੀ ਹੋਈ ਅਤੇ ਇਸ ਦਾ ਖਤਰਾ ਵੀ ਘੱਟ ਗਿਆ।
ਹਾਰਡਮੈਨ ਨੇ ਕਿਹਾ,''ਇਸ ਸ਼ੋਧ ਦੇ ਆਧਾਰ 'ਤੇ ਸਾਡੀ ਟੀਮ ਨੇ ਅਨੁਮਾਨ ਲਗਾਇਆ ਕਿ ਜੇਕਰ ਕਿਸੇ ਮਹਿਲਾ ਵਿਚ ਛਾਤੀ ਦੇ ਕੈਂਸਰ ਦੀ ਪੁਸ਼ਟੀ ਹੁੰਦੀ ਹੈ ਤਾਂ ਅਖਰੋਟ ਖਾਣ ਨਾਲ ਉਸ ਦੇ ਜੀਨ ਵਿਵਹਾਰ ਵਿਚ ਤਬਦੀਲੀ ਆਵੇਗੀ। ਇਸ ਤਬਦੀਲੀ ਨਾਲ ਮਹਿਲਾ ਵਿਚ ਛਾਤੀ ਦਾ ਕੈਂਸਰ ਫੈਲਣ ਦੀ ਗਤੀ ਘੱਟ ਹੋਵੇਗੀ ਅਤੇ ਬੀਮਾਰੀ ਤੋਂ ਉਭਰਨ ਵਿਚ ਮਦਦ ਮਿਲੇਗੀ।'' ਪਹਿਲਾਂ ਕਲੀਨਿਕਲ ਪਰੀਖਣ ਵਿਚ ਛਾਤੀ ਦੇ ਕੈਂਸਰ ਨਾਲ ਪੀੜਤ ਕੁਝ ਔਰਤਾਂ ਨੂੰ ਰੋਜ਼ਾਨਾ ਦੋ ਔਂਸ ਅਖਰੋਟ ਖਵਾਏ ਗਏ ਅਤੇ ਪਾਇਆ ਗਿਆ ਕਿ ਅਖਰੋਟ ਖਾਣ ਨਾਲ ਉਨ੍ਹਾਂ ਦੇ ਜੀਨ ਵਿਵਹਾਰ ਵਿਚ ਕਾਫੀ ਤਬਦੀਲੀ ਹੋਈ। ਹਾਰਡਮੈਨ ਨੇ ਕਿਹਾ,''ਇਨ੍ਹਾਂ ਨਤੀਜਿਆਂ ਨਾਲ ਇਸ ਵਿਚਾਰ ਨੂੰ ਬਲ ਮਿਲਦਾ ਹੈ ਕਿ ਮਨੁੱਖਾਂ ਵੱਲੋਂ ਅਖਰੋਟ ਦੀ ਵਰਤੋਂ ਕੈਂਸਰ ਵਧਣ ਦੀ ਗਤੀ ਘੱਟ ਕਰ ਸਕਦੀ ਹੈ ਅਤੇ ਮਰੀਜ਼ ਨੂੰ ਇਸ ਬੀਮਾਰੀ ਤੋਂ ਉਭਰਨ ਵਿਚ ਮਦਦ ਮਿਲ ਸਕਦੀ ਹੈ।''
ਨਸਲੀ ਕਮਿਸ਼ਨ 2019 ਦੀ ਵਿਧਾਨਕ ਰਾਤ ਨੂੰ ਮੈਰੀਲੈਂਡ ਗਵਰਨਰ ਦੀਆਂ ਸਕੀਮਾਂ ਤੇ ਚਰਚਾ : ਸਟੀਵ ਮਕੈਡਮ
NEXT STORY