ਇਸਲਾਮਾਬਾਦ (ਬਿਊਰੋ)— ਪਾਕਿਸਤਾਨ ਨੇ ਵੀਰਵਾਰ ਨੂੰ ਇਕ ਬਿਆਨ ਜਾਰੀ ਕੀਤਾ। ਬਿਆਨ ਮੁਤਾਬਕ ਉਹ ਕਰਤਾਰਪੁਰ ਕੋਰੀਡਰ ਦੇ ਲਈ ਸ਼ਰਧਾਲੂਆਂ ਤੋਂ 20 ਅਮਰੀਕੀ ਡਾਲਰ ਮਤਲਬ 1400 ਰੁਪਏ ਲਵੇਗਾ। ਪਾਕਿਸਤਾਨ ਨੇ ਕਿਹਾ ਹੈ ਕਿ ਉਹ ਐਂਟਰੀ ਫੀਸ ਦੇ ਤੌਰ 'ਤੇ ਇਹ ਪੈਸੇ ਨਹੀਂ ਲੈ ਰਿਹਾ। ਇਹ ਸਰਵਿਸ ਫੀਸ ਹੈ ਜੋ ਹਰੇਕ ਸ਼ਰਧਾਲੂ ਨੂੰ ਦੇਣੀ ਪਵੇਗੀ।
 
ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਡਾਕਟਰ ਮੁਹੰਮਦ ਫੈਜ਼ਲ ਨੇ ਵੀਰਵਾਰ ਨੂੰ ਕਿਹਾ ਕਿ ਪਾਕਿਸਤਾਨ ਕਰਤਾਰਪੁਰ ਕੋਰੀਡੋਰ ਲਈ ਸਰਵਿਸ ਫੀਸ ਦੇ ਰੂਪ ਵਿਚ ਪ੍ਰਤੀ ਵਿਅਕਤੀ 1400 ਰੁਪਏ (20 ਅਮਰੀਕੀ ਡਾਲਰ) ਸ਼ੁਲਕ ਲਵੇਗਾ। ਬੁਲਾਰੇ ਨੇ ਦੱਸਿਆ ਕਿ ਅਸੀਂ ਇਸ ਨੂੰ ਸਰਵਿਸ ਫੀਸ ਦੇ ਤੌਰ 'ਤੇ ਸ਼ਰਧਾਲੂਆਂ ਕੋਲੋਂ ਲਵਾਂਗੇ।
ਬ੍ਰਿਟੇਨ : ਪੰਜਾਬੀ ਸਿਆਸਤਦਾਨਾਂ ਨੇ ਫਿਰ ਕੀਤੀ ਖੂਨੀ ਸਾਕੇ ਲਈ ਮੁਆਫੀ ਦੀ ਮੰਗ
NEXT STORY