ਇਸਲਾਮਾਬਾਦ (ਬਿਊਰੋ)— ਕੁਲਭੂਸ਼ਣ ਜਾਧਵ ਮਾਮਲੇ ਵਿਚ ਪਾਕਿਸਤਾਨ ਨੇ ਇਕ ਨਵੀਂ ਚਾਲ ਖੇਡੀ ਹੈ। ਹੁਣ ਪਾਕਿਸਤਾਨ ਨੇ ਕੁਲਭੂਸ਼ਣ ਮਾਮਲੇ ਵਿਚ ਡਿਪਲੋਮੈਟਿਕ ਪਹੁੰਚ ਪ੍ਰਦਾਨ ਕਰਨ ਵਾਲੀਆਂ ਭਾਰਤ ਵੱਲੋਂ ਰੱਖੀਆਂ ਸ਼ਰਤਾਂ ਨੂੰ ਠੁਕਰਾ ਦਿੱਤਾ ਹੈ। ਇਸ ਤੋਂ ਪਹਿਲਾਂ 3 ਅਗਸਤ ਨੂੰ ਭਾਰਤ ਨੇ ਪਾਕਿਸਤਾਨ ਦੇ ਮੌਜੂਦਾ ਸਰੂਪ ਵਿਚ ਜਾਧਵ ਨੂੰ ਡਿਪਲੋਮੈਟਿਕ ਪਹੁੰਚ ਦੇਣ ਦੀ ਪੇਸ਼ਕਸ਼ ਨੂੰ ਠੁਕਰਾ ਦਿੱਤਾ ਸੀ। ਮੰਨਿਆ ਜਾ ਰਿਹਾ ਹੈ ਕਿ ਪਾਕਿਸਤਾਨ ਨੇ ਅਜਿਹਾ ਇਸ ਲਈ ਕੀਤਾ ਕਿਉਂਕਿ ਉਹ ਭਾਰਤ ਦੇ ਜੰਮੂ-ਕਸ਼ਮੀਰ 'ਤੇ ਲਏ ਫੈਸਲੇ ਤੋਂ ਨਰਾਜ਼ ਹੈ।
ਸੂਤਰਾਂ ਮੁਤਾਬਕ ਪਾਕਿਸਤਾਨ ਨੇ ਡਿਪਲੋਮੈਟਿਕ ਪਹੁੰਚ ਦੇਣ ਦੇ ਨਾਲ ਹੀ ਕੁਝ ਸ਼ਰਤਾਂ ਵੀ ਜੋੜੀਆਂ ਅਤੇ ਇਸ ਦੀ ਜਾਣਕਾਰੀ ਦੇਣ ਲਈ ਭਾਰਤ ਨੂੰ ਚਿੱਠੀ ਲਿਖੀ। ਭਾਰਤ ਦੀ ਮੰਗ ਹੈ ਕਿ ਡਿਪਲੋਮੈਟਿਕ ਪਹੁੰਚ ਪੂਰੀ ਤਰ੍ਹਾਂ ਗੁਪਤ ਅਤੇ ਨਿੱਜੀ ਹੋਣੀ ਚਾਹੀਦੀ ਹੈ। ਇਸ ਦੌਰਾਨ ਕੋਈ ਵੀ ਪਾਕਿਸਤਾਨੀ ਅਧਿਕਾਰੀ ਜਾਂ ਰਿਕਾਡਿੰਗ ਉਪਕਰਨ ਉੱਥੇ ਨਹੀਂ ਹੋਣਾ ਚਾਹੀਦਾ। ਜਦਕਿ ਪਾਕਿਸਤਾਨ ਕੈਮਰੇ ਦੀ ਨਿਗਰਾਨੀ ਵਿਚ ਡਿਪਲੋਮੈਟਿਕ ਪਹੁੰਚ ਦੇਣਾ ਚਾਹੁੰਦਾ ਸੀ, ਜਿਸ ਲਈ ਭਾਰਤ ਤਿਆਰ ਨਹੀਂ।
ਭਾਰਤ ਦਾ ਕਹਿਣਾ ਹੈ ਕਿ ਜੇਕਰ ਅਜਿਹਾ ਨਹੀਂ ਹੁੰਦਾ ਤਾਂ ਇਹ ਇੰਟਰਨੈਸ਼ਨਲ ਕੋਰਟ ਆਫ ਜਸਟਿਸ (ਆਈ.ਸੀ.ਜੇ.) ਦੇ ਫੈਸਲੇ ਨੂੰ ਪੂਰੀ ਤਰ੍ਹਾਂ ਲਾਗੂ ਕਰਨਾ ਨਹੀਂ ਮੰਨਿਆ ਜਾਵੇਗਾ। ਇਸ ਦੇ ਇਲਾਵਾ ਜੇਕਰ ਪਾਕਿਸਤਾਨ ਭਾਰਤ ਦੀ ਗੱਲ ਨਹੀਂ ਮੰਨਦਾ ਤਾਂ ਇਕ ਵਾਰ ਫਿਰ ਦੋਹਾਂ ਵਿਚ ਕਾਨੂੰਨੀ ਲੜਾਈ ਸ਼ੁਰੂ ਹੋ ਸਕਦੀ ਹੈ।
ਸਮਝੌਤਾ ਐੱਕਸਪ੍ਰੈੱਸ 'ਤੇ ਪਾਕਿ ਦੀ ਸ਼ਰਮਨਾਕ ਕਰਤੂਤ, ਕਿਹਾ- ਇੰਜਣ ਭੇਜ ਟਰੇਨ ਲੈ ਜਾਓ ਵਾਪਸ
NEXT STORY