ਇਸਲਾਮਾਬਾਦ (ਯੂਐਨਆਈ): ਪਾਕਿਸਤਾਨ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਵਿਡ-19 ਦੇ 313 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ ਨੌਂ ਮੌਤਾਂ ਹੋਈਆਂ ਹਨ। ਨੈਸ਼ਨਲ ਕਮਾਂਡ ਐਂਡ ਆਪ੍ਰੇਸ਼ਨ ਸੈਂਟਰ (NCOC) ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ।ਮਹਾਮਾਰੀ ਵਿਰੁੱਧ ਦੇਸ਼ ਦੀ ਮੁਹਿੰਮ ਦੀ ਅਗਵਾਈ ਕਰਨ ਵਾਲੇ ਵਿਭਾਗ ਐਨਸੀਓਸੀ ਨੇ ਕਿਹਾ ਕਿ ਦੇਸ਼ ਨੇ ਹੁਣ ਤੱਕ ਕੁੱਲ 1,288,366 ਮਾਮਲਿਆਂ ਦੀ ਪੁਸ਼ਟੀ ਕੀਤੀ ਹੈ, ਜਿਸ ਵਿੱਚ 1,250,069 ਰਿਕਵਰੀ ਵੀ ਸ਼ਾਮਲ ਹੈ।
ਪੜ੍ਹੋ ਇਹ ਅਹਿਮ ਖਬਰ -ਪਾਕਿਸਤਾਨ : ਕਾਲਜ 'ਚ ਕੁੜੀਆਂ ਕਰ ਰਹੀਆਂ ਸਨ ਡਾਂਸ ਤਾਂ ਪ੍ਰਿੰਸੀਪਲ ਸੁੱਟਣ ਲੱਗਾ ਨੋਟ (ਵੀਡੀਓ)
ਵਿਭਾਗ ਮੁਤਾਬਕ ਦੇਸ਼ ਵਿੱਚ 9,485 ਐਕਟਿਵ ਕੇਸ ਹਨ, ਜਿਨ੍ਹਾਂ ਵਿੱਚੋਂ 758 ਗੰਭੀਰ ਹਾਲਤ ਵਿੱਚ ਹਨ। ਐਨਸੀਓਸੀ ਦੇ ਅੰਕੜਿਆਂ ਮੁਤਾਬਕ ਮਹਾਮਾਰੀ ਨੇ ਵੀਰਵਾਰ ਨੂੰ ਨੌਂ ਲੋਕਾਂ ਦੀ ਜਾਨ ਲੈ ਲਈ, ਜਿਸ ਨਾਲ ਕੁੱਲ ਮੌਤਾਂ ਦੀ ਗਿਣਤੀ 28,812 ਹੋ ਗਈ।ਪਾਕਿਸਤਾਨ ਦਾ ਦੱਖਣੀ ਸਿੰਧ ਸੂਬਾ 477,466 ਸੰਕਰਮਣ ਦੇ ਕੇਸਾਂ ਦੀ ਗਿਣਤੀ ਦੇ ਮਾਮਲੇ ਵਿੱਚ ਦੇਸ਼ ਦਾ ਸਭ ਤੋਂ ਪ੍ਰਭਾਵਿਤ ਖੇਤਰ ਹੈ, ਇਸ ਤੋਂ ਬਾਅਦ ਪੂਰਬੀ ਪੰਜਾਬ ਸੂਬਾ ਹੈ ਜਿੱਥੇ ਹੁਣ ਤੱਕ 443,747 ਮਾਮਲੇ ਸਾਹਮਣੇ ਆਏ ਹਨ।
ਬੌਸ ਤੋਂ ਨਾਰਾਜ਼ ਮਹਿਲਾ ਕਰਮਚਾਰੀ ਨੇ ਬਦਲਾ ਲੈਣ ਲਈ ਕੀਤਾ ਅਜਿਹਾ ਕੰਮ, ਕੰਪਨੀ ਨੂੰ ਹੋਇਆ ਕਰੋੜਾਂ ਦਾ ਨੁਕਸਾਨ
NEXT STORY