ਇਸਲਾਮਾਬਾਦ– ਬਲੋਚਿਸਤਾਨ ਦੀ ਫੌਜ (ਬੀ. ਐੱਲ. ਏ.) ਨੇ ਪਾਕਿਸਤਾਨ ਦੇ ਸ਼ਹਿਰ ਸੁਰਾਬ ’ਤੇ ਕਬਜ਼ਾ ਕਰ ਲਿਆ ਹੈ। ਇਸ ਦੇ ਨਾਲ ਹੀ ਕਈ ਪੁਲਸ ਥਾਣਿਆਂ ਵਿਚ ਅੱਗ ਲਾ ਦਿੱਤੀ ਹੈ।
ਬਲੋਚਿਸਤਾਨ ਪੋਸਟ ਵੱਲੋਂ ਸ਼ੇਅਰ ਕੀਤੀ ਗਈ ਵੀਡੀਓ ਵਿਚ ਸ਼ਹਿਰ ’ਚ ਕਈ ਥਾਵਾਂ ’ਤੇ ਕਾਲਾ ਧੂੰਆਂ ਤੇ ਅੱਗ ਦੀਆਂ ਲਾਟਾਂ ਉੱਠਦੀਆਂ ਵੇਖੀਆਂ ਜਾ ਰਹੀਆਂ ਹਨ। ਬੀ. ਐੱਲ. ਏ. ਨੇ ਦਾਅਵਾ ਕੀਤਾ ਹੈ ਕਿ ਉਸ ਨੇ ਸੁਰਾਬ ਸ਼ਹਿਰ ਨੂੰ ਆਪਣੇ ਕੰਟਰੋਲ ਵਿਚ ਲੈ ਲਿਆ ਹੈ। ਇਸ ਦੇ ਨਾਲ ਹੀ ਸੁਰਾਬ ਲੇਵੀ ਪੁਲਸ ਥਾਣੇ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਹੈ। ਇਸ ਤੋਂ ਇਲਾਵਾ ਉਸ ਨੇ ਸ਼ਹਿਰ ਦੇ ਪ੍ਰਮੁੱਖ ਬੈਂਕਾਂ ਤੇ ਸਰਕਾਰੀ ਇਮਾਰਤਾਂ ’ਤੇ ਵੀ ਕਬਜ਼ਾ ਕਰ ਲਿਆ ਹੈ।
ਇਹ ਘਟਨਾ ਪਾਕਿਸਤਾਨ ਦੇ ਫੌਜ ਮੁਖੀ ਆਸਿਮ ਮੁਨੀਰ ਤੇ ਸ਼ਹਿਬਾਜ਼ ਸ਼ਰੀਫ ਲਈ ਵੱਡਾ ਝਟਕਾ ਹੈ। ਬਲੋਚਿਸਤਾਨ ਪੋਸਟ ਅਨੁਸਾਰ ਸੈਂਕੜੇ ਬਲੋਚ ਲਿਬਰੇਸ਼ਨ ਆਰਮੀ ਦੇ ਲੜਾਕਿਆਂ ਨੇ ਪੂਰੇ ਸੁਰਾਬ ਸ਼ਹਿਰ ’ਤੇ ਕਬਜ਼ਾ ਕਰ ਲਿਆ ਹੈ। ਬੀ. ਐੱਲ. ਏ. ਕਮਾਂਡਰਾਂ ਨੇ ਕਬਜ਼ੇ ਸਬੰਧੀ ਦਾਅਵਾ ਕਰਦੇ ਹੋਏ ਕਿਹਾ ਕਿ ਉਸ ਨੇ ਕਈ ਥਾਵਾਂ ਤੋਂ ਪਾਕਿਸਤਾਨੀ ਫੌਜ ਤੇ ਪੁਲਸ ਨੂੰ ਭਜਾ ਦਿੱਤਾ ਹੈ।
ਮੈਂ ਚੀਨ ਲਈ ਰਾਹ ਖੋਲ੍ਹਿਆ, ਪਰ ਉਸ ਨੇ ਸਾਡੇ ਨਾਲ ਕੀਤਾ ਧੋਖਾ : ਡੋਨਾਲਡ ਟਰੰਪ
NEXT STORY