ਰਾਵਲਪਿੰਡੀ— ਪਾਕਿਸਤਾਨ ਦੇ ਰਾਵਲਪਿੰਡੀ 'ਚ ਮੰਗਲਵਾਰ ਤੜਕਸਾਰ ਫੌਜ ਦਾ ਛੋਟਾ ਜਹਾਜ਼ ਰਿਹਾਇਸ਼ੀ ਇਲਾਕੇ 'ਚ ਕ੍ਰੈਸ਼ ਹੋਣ ਕਾਰਨ 19 ਲੋਕਾਂ ਦੀ ਮੌਤ ਹੋ ਗਈ। ਇਸ ਹਾਦਸੇ 'ਚ ਜਹਾਜ਼ 'ਚ ਸਵਾਰ ਪੰਜ ਲੋਕਾਂ ਦੇ ਨਾਲ-ਨਾਲ ਕਈ ਆਮ ਲੋਕਾਂ ਦੀ ਵੀ ਮੌਤ ਹੋਣ ਦੀ ਖਬਰ ਹੈ। ਉੱਥੇ ਹੀ, ਹੋਰ 12 ਲੋਕਾਂ ਦੀ ਹਾਲਤ ਗੰਭੀਰ ਹੋਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ।
ਰਾਵਲਪਿੰਡੀ ਰਾਜਧਾਨੀ ਇਸਲਾਮਾਬਾਦ ਦੇ ਨੇੜੇ ਹੈ ਅਤੇ ਉਹ ਥਾਂ ਹੈ ਜਿੱਥੇ ਪਾਕਿ ਫੌਜ ਦਾ ਮੁੱਖ ਦਫਤਰ ਸਥਿਤ ਹੈ। ਪਾਕਿਸਤਾਨੀ ਫੌਜ ਨੇ ਜਹਾਜ਼ ਦੇ ਕ੍ਰੈਸ਼ ਹੋਣ ਦਾ ਕੋਈ ਕਾਰਨ ਨਹੀਂ ਦੱਸਿਆ।
ਫੌਜ ਨੇ ਕਿਹਾ ਕਿ ਮਿਲਟਰੀ ਜਹਾਜ਼ ਨੇ ਸਾਧਾਰਣ ਤੌਰ 'ਤੇ ਉਡਾਣ ਭਰੀ ਸੀ ਪਰ ਰਾਵਲਪਿੰਡੀ ਦੇ 'ਮੋਰਾ ਕਾਲੂ' ਪਿੰਡ ਕੋਲ ਇਹ ਹਾਦਸੇ ਦਾ ਸ਼ਿਕਾਰ ਹੋ ਗਿਆ ਅਤੇ ਇਸ 'ਚ ਅੱਗ ਲੱਗ ਗਈ। ਇਸ ਕਾਰਨ 4 ਘਰ ਨੁਕਸਾਨੇ ਗਏ। ਫੌਜ ਦੇ ਇਕ ਅਧਿਕਾਰੀ ਫਾਰੂਕ ਭੱਟ ਨੇ ਕਿਹਾ ਕਿ ਸੂਬਾ ਸਰਕਾਰ ਨੇ ਐਮਰਜੈਂਸੀ ਨੰਬਰ ਜਾਰੀ ਕੀਤਾ ਹੈ। ਇਸ ਕਾਰਨ ਘੱਟ ਤੋਂ ਘੱਟ 12 ਆਮ ਲੋਕ ਦੀ ਮੌਤ ਹੋ ਗਈ ਹੈ। ਬਚਾਅ ਦਲ ਦਾ ਕਹਿਣਾ ਹੈ ਕਿ ਫੌਜ ਦੇ ਛੋਟੇ ਜਹਾਜ਼ ਨੇ ਕੰਟਰੋਲ ਗੁਆ ਲਿਆ ਸੀ ਜਿਸ ਦੇ ਬਾਅਦ ਹਾਦਸਾ ਵਾਪਰਿਆ। ਹਾਲਾਂਕਿ ਕਿਸੇ ਨੇ ਵੀ ਹਾਦਸੇ ਦੇ ਕਾਰਨਾਂ ਦੀ ਪੁਸ਼ਟੀ ਨਹੀਂ ਕੀਤੀ।
ਬੋਰਿਸ ਜਾਨਸਨ ਆਪਣੀ ਪ੍ਰੇਮਿਕਾ ਨਾਲ ਰਹਿਣ ਪਹੁੰਚੇ ਪ੍ਰਧਾਨ ਮੰਤਰੀ ਨਿਵਾਸ
NEXT STORY