ਲੰਡਨ - ਬ੍ਰਿਟੇਨ ਦੇ ਨਵੇਂ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਸੋਮਵਾਰ ਨੂੰ ਆਪਣੀ ਪ੍ਰੇਮਿਕਾ ਕੈਰੀ ਸਾਇਮੰਡਸ ਨਾਲ ਡਾਓਨਿੰਗ ਸਟ੍ਰੀਟ ਸਥਿਤ ਪ੍ਰਧਾਨ ਮੰਤਰੀ ਆਵਾਸ 'ਚ ਰਹਿਣ ਪਹੁੰਚੀ। ਦੁਨੀਆ ਭਰ 'ਚ ਮਸ਼ਹੂਰ ਲੰਡਮ ਦੇ ਇਸ ਪਤੇ 'ਤੇ ਪਹਿਲੀ ਵਾਰ ਕੋਈ ਅਣ-ਵਿਆਹਾ ਜੋੜਾ ਇਕੱਠਾ ਰਹੇਗਾ। ਜਾਨਸਨ ਅਤੇ ਸਾਇਮੰਡਸ ਦੱਖਣੀ ਲੰਡਨ ਦੇ ਆਪਣੇ ਫਲੈਟ 'ਚ ਇਕੱਠੇ ਰਹਿੰਦੇ ਆ ਰਹੇ ਹਨ। ਜਾਨਸਨ ਪਿਛਲੇ ਹਫਤੇ ਹੀ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਿਆ ਹੈ।
ਡਾਓਨਿੰਗ ਸਟ੍ਰੀਟ ਦੇ ਬੁਲਾਰੇ ਨੇ ਇਸ ਦੀ ਪੁਸ਼ਟੀ ਕਰਦੇ ਹੋਏ ਆਖਿਆ ਕਿ ਪ੍ਰਧਾਨ ਮੰਤਰੀ ਅੱਜ ਅਧਿਕਾਰਕ ਰੂਪ ਤੋਂ ਰਹਿਣ ਪਹੁੰਚੇ ਅਤੇ ਹਾਂ ਉਨ੍ਹਾਂ ਦੀ ਪ੍ਰੇਮਿਕਾ ਵੀ ਇਥੇ ਰਹੇਗੀ। ਬੁਲਾਰੇ ਨੇ ਕਿਹਾ ਕਿ ਇਸ ਨਾਲ ਟੈਕਸ ਦਾਤਾਵਾਂ 'ਤੇ ਕਿਸੇ ਵੀ ਤਰ੍ਹਾਂ ਦਾ ਹੋਰ ਬੋਝ ਨਹੀਂ ਪਵੇਗਾ। ਇਸ ਤੋਂ ਸੰਕੇਤ ਮਿਲਦਾ ਹੈ ਕਿ ਸਾਇਮੰਡਸ ਨੂੰ ਅਜਿਹੀਆਂ ਸੁਵਿਧਾਵਾਂ ਨਹੀਂ ਮਿਲਣਗੀਆਂ ਜੋ ਆਮ ਟੈਕਸਦਾਤਾ ਦੇ ਪੈਸੇ ਨਾਲ ਦੇਸ਼ ਦੀ ਕਿਸੇ ਫਸਟ ਲੇਡੀ ਨੂੰ ਮਿਲਦੀਆਂ ਹਨ। ਜ਼ਿਕਰਯੋਗ ਹੈ ਕਿ ਜਾਨਸਨ ਆਪਣੀ ਪਤਨੀ ਮਾਰੀਨਾ ਵ੍ਹੀਲਰ ਤੋਂ ਤਲਾਕ ਲੈਣ ਦੀ ਪ੍ਰਕਿਰਿਆ 'ਚ ਹੈ। ਮਾਰੀਨਾ ਦੀ ਮਾਂ ਦੀਪ ਕੌਰ ਭਾਰਤੀ ਮੂਲ ਦੀ ਸੀ। ਵ੍ਹੀਲਰ ਅਤੇ ਜਾਨਸਨ ਦੇ 4 ਬੱਚੇ ਹਨ ਅਤੇ ਪਿਛਲੇ ਸਾਲ ਸਤੰਬਰ 'ਚ ਉਨ੍ਹਾਂ ਨੇ ਵਿਆਹ ਦੇ 25 ਸਾਲ ਬਾਅਦ ਵੱਖ ਹੋਣ ਦਾ ਐਲਾਨ ਕੀਤਾ ਸੀ।
ਸਾਇਮੰਡਸ ਦੇ ਨਾਲ ਰਹਿਣ ਦੀ ਪੁਸ਼ਟੀ ਹੋਣ ਤੋਂ ਬਾਅਦ ਇਸ ਤਰ੍ਹਾਂ ਦੀਆਂ ਤਮਾਮ ਅਟਕਲਾਂ 'ਤੇ ਲਗਾਮ ਲੱਗ ਗਈਆਂ ਹਨ ਕਿ ਕੀ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਆਵਾਸ 'ਚ ਪਹਿਲੀ ਵਾਰ ਕੋਈ ਲਿਵ ਇਨ ਜੋੜਾ ਰਹੇਗਾ ਜਾਂ ਨਹੀਂ। ਇਸ ਤਰ੍ਹਾਂ ਦੀਆਂ ਖਬਰਾਂ ਵੀ ਆ ਰਹੀਆਂ ਹਨ ਕਿ ਨਵੇਂ ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੀ ਪ੍ਰੇਮਿਕਾ ਦੀ ਯੋਜਨਾ ਇਕ ਕੁੱਤੇ ਨੂੰ ਗੋਦ ਲੈਣ ਕੀਤੀ ਹੈ, ਜੋ ਉਨ੍ਹਾਂ ਦੇ ਨਾਲ ਰਹੇਗਾ। ਕਿਸੇ ਨਵੇਂ ਕੁੱਤੇ ਨੂੰ ਲੈਰੀ ਦੇ ਨਾਲ ਰਹਿਣਾ ਹੋਵੇਗਾ। ਲੈਰੀ ਇਥੇ ਰਹਿਣ ਵਾਲੀ ਬਿੱਲੀ ਦਾ ਨਾਂ ਹੈ ਜੋ ਅਧਿਕਾਰਕ ਰੂਪ ਤੋਂ ਚੂਹਿਆਂ ਨੂੰ ਫੱੜਣ ਲਈ ਰੱਖੀ ਗਈ ਹੈ।
ਜੇਲ 'ਚ ਖੂਨੀ ਖੇਡ: 16 ਕੈਦੀਆਂ ਦੇ ਸਿਰਾਂ ਨਾਲ ਖੇਡਿਆ ਫੁੱਟਬਾਲ, 41 ਜੀਉਂਦੇ ਸਾੜੇ
NEXT STORY