ਕਰਾਚੀ (ਭਾਸ਼ਾ)- ਆਪ੍ਰੇਸ਼ਨ ਸਿੰਧੂਰ ਦੌਰਾਨ ਹਰ ਮੋਰਚੇ ’ਤੇ ਹਾਰ ਦਾ ਸਾਹਮਣਾ ਕਰਨ ਵਾਲਾ ਗੁਆਂਢੀ ਦੇਸ਼ ਪਾਕਿਸਤਾਨ ਬੌਖਲਾਇਆ ਹੋਇਆ ਹੈ ਅਤੇ ਲਗਾਤਾਰ ਹਥਿਆਰ ਜਮ੍ਹਾ ਕਰਨ ’ਤੇ ਲੱਗਾ ਹੋਇਆ ਹੈ। 2 ਮਹੀਨੇ ਪਹਿਲਾਂ ਫਤਿਹ-4 ਕਰੂਜ਼ ਮਿਜ਼ਾਈਲ ਦੇ ਪ੍ਰੀਖਣ ਤੋਂ ਬਾਅਦ ਹੁਣ ਪਾਕਿਸਤਾਨੀ ਸਮੁੰਦਰੀ ਫੌਜ ਨੇ ਇਕ ਸਵਦੇਸ਼ੀ ਐਂਟੀ ਸ਼ਿਪ ਬੈਲਿਸਟਿਕ ਮਿਜ਼ਾਈਲ ਦਾ ਸਫਲ ਪ੍ਰੀਖਣ ਕੀਤਾ ਹੈ।
ਇਹ ਮਿਜ਼ਾਈਲ ਸਮੁੰਦਰ ਅਤੇ ਜ਼ਮੀਨ ਦੋਵਾਂ ਥਾਵਾਂ ’ਤੇ ਟਿੱਚਿਆਂ ਨੂੰ ਨਿਸ਼ਾਨਾ ਬਣਾਉਣ ਦੇ ਸਮਰੱਥ ਹੈ। ਪਾਕਿਸਤਾਨੀ ਫੌਜ ਨੇ ਇਹ ਜਾਣਕਾਰੀ ਦਿੱਤੀ ਹੈ, ਇਸ ਮਿਜ਼ਾਈਲ ਦਾ ਨਾਂ ਅਜੇ ਜਨਤਕ ਨਹੀਂ ਕੀਤਾ ਗਿਆ ਹੈ। ਇਸ ਨੂੰ ਇਕ ਐਂਟੀ ਸ਼ਿਪ ਮਿਜ਼ਾਈਲ ਦੱਸਿਆ ਜਾ ਰਿਹਾ ਹੈ ਜੋ ਸਮੁੰਦਰ ’ਚ ਦੁਸ਼ਮਣ ਦੇ ਜੰਗੀ ਜਹਾਜ਼ ਨੂੰ ਡੋਬਣ ਦੇ ਸਮਰੱਥ ਹੈ।
ਦੱਖਣੀ ਸੀਰੀਆ 'ਚ ਇਜ਼ਰਾਈਲੀ ਫੌਜ ਦੀ ਛਾਪੇਮਾਰੀ ਦੌਰਾਨ ਗੋਲੀਬਾਰੀ, 10 ਲੋਕਾਂ ਦੀ ਮੌਤ
NEXT STORY