ਇੰਟਰਨੈਸ਼ਨਲ ਡੈਸਕ- ਪਾਕਿਸਤਾਨ ਦੇ ਇਕ ਸੀਨੀਅਰ ਫੌਜੀ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਸਾਊਦੀ ਅਰਬ ਦੀ ਰੱਖਿਆ ਲਈ ਇਸਲਾਮਾਬਾਦ ‘ਕਿਸੇ ਵੀ ਹੱਦ ਤੱਕ’ ਜਾਵੇਗਾ ਅਤੇ ਖਾੜੀ ਦੇਸ਼ ਦੀ ਸੁਰੱਖਿਆ ਪ੍ਰਤੀ ਇਸਲਾਮਾਬਾਦ ਦੀ ਵਚਨਬੱਧਤਾ ‘ਬਿਨਾਂ ਕਿਸੇ ਸ਼ਰਤ ਦੇ’ ਹੈ।
ਪਾਕਿਸਤਾਨੀ ਫੌਜ ਦੇ ਬੁਲਾਰੇ ਲੈਫਟੀਨੈਂਟ ਜਨਰਲ ਅਹਿਮਦ ਸ਼ਰੀਫ ਚੌਧਰੀ ਨੇ ਇਕ ਇੰਟਰਵਿਊ ’ਚ ਕਿਹਾ, ‘‘ਪਾਕਿਸਤਾਨ ਕੂਟਨੀਤਕ ਅਤੇ ਭੌਤਿਕ ਦੋਵਾਂ ਰੂਪਾਂ ਵਿਚ ਸਊਦੀ ਅਰਬ ਦੇ ਸਾਮਰਾਜ ਦੇ ਨਾਲ ਪੂਰੀ ਤਰ੍ਹਾਂ ਖੜ੍ਹਾ ਹੈ। ਮੈਂ ਇਥੇ ‘ਭੌਤਿਕ’ ਸ਼ਬਦ ’ਤੇ ਜ਼ੋਰ ਦੇਣਾ ਚਾਹਾਂਗਾ।’’ ਸ਼ਰੀਫ ਨੇ ਕਿਹਾ, ‘‘ਅਸੀਂ ਕਿਸੇ ਵੀ ਹੱਦ ਤੱਕ ਜਾਵਾਂਗੇ... ਕਿਸੇ ਵੀ ਹੱਦ ਤੱਕ, ਜਿਵੇਂ ਕਿ ਸਾਡੇ ਸਾਊਦੀ ਭਰਾਵਾਂ ਨੇ ਕਿਹਾ ਹੈ ਅਤੇ ਜਿਸ ਦੀ ਜ਼ਰੂਰਤ ਹੈ।’’
ਚੌਧਰੀ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਹੈ, ਜਦੋਂ ਸਊਦੀ ਅਰਬ ਅਤੇ ਯਮਨ ਦੇ ਹੂਤੀ ਬਾਗੀਆਂ ਵਿਚਕਾਰ ਤਣਾਅ ਵਧ ਰਿਹਾ ਹੈ। ਹੂਤੀ ਬਾਗੀਆਂ ਨੇ ਹਾਲ ਹੀ ਦੇ ਦਿਨਾਂ ਵਿਚ ਸਊਦੀ ਅਰਬ ਦੇ ਟਿਕਾਣਿਆਂ ’ਤੇ ਹਮਲੇ ਕੀਤੇ ਹਨ ਅਤੇ ਲਾਲ ਸਾਗਰ ਵਿਚ ਰਣਨੀਤਕ ਤੌਰ ’ਤੇ ਮਹੱਤਵਪੂਰਨ ਬਾਬ ਅਲ-ਮੰਦੇਬ ਜਲਡਮਰੂਮੱਧ ’ਤੇ ਕੰਟਰੋਲ ਸਥਾਪਿਤ ਕੀਤਾ ਹੈ। ਪਾਕਿਸਤਾਨ, ਸਊਦੀ ਅਰਬ ਅਤੇ ਤੁਰਕੀ ਨੇ ਪਿਛਲੇ ਮਹੀਨੇ ‘ਮੱਕਾ ਸੰਯੁਕਤ ਰੱਖਿਆ’ ਸਮਝੌਤੇ ’ਤੇ ਦਸਤਖਤ ਕੀਤੇ ਸਨ।
BRICS ਦੇ ਅਹਿਮ ਭਾਈਵਾਲ ਵਜੋਂ ਉੱਭਰਿਆ ਭਾਰਤ ! ASEAN ਦੇਸ਼ ਦਿਖਾ ਰਹੇ ਵਿਸ਼ਵਾਸ
NEXT STORY