ਇਸਲਾਮਾਬਾਦ— ਪਾਕਿਸਤਾਨ 'ਚ ਲੋਕਾਂ ਨੂੰ ਰੋਜ਼ਾਨਾ ਦੀਆਂ ਜ਼ਰੂਰਤਾਂ ਦਾ ਖਰਚਾ ਝੱਲਣਾ ਮੁਸ਼ਕਲ ਹੋ ਰਿਹਾ ਹੈ। ਮਹਿੰਗਾਈ ਦੀ ਮਾਰ ਨੇ ਉਨ੍ਹਾਂ ਦੀ ਕਮਰ ਤੋੜ ਦਿੱਤੀ ਹੈ। ਇਸ ਵਿਚਕਾਰ ਹੁਣ ਪਾਕਿਸਤਾਨ 'ਚ ਪੈਟਰੋਲ ਦੀ ਕੀਮਤ ਵਧ ਕੇ 108 ਰੁਪਏ ਪ੍ਰਤੀ ਲਿਟਰ ਹੋ ਗਈ ਹੈ, ਜੋ ਪਹਿਲਾਂ 99 ਰੁਪਏ ਸੀ। ਉੱਥੇ ਹੀ, ਡੀਜ਼ਲ ਦੀ ਕੀਮਤ 122.32 ਰੁਪਏ ਪ੍ਰਤੀ ਲਿਟਰ ਤੇ ਲਾਈਟ ਡੀਜ਼ਲ ਦੀ ਕੀਮਤ 86.94 ਰੁਪਏ ਪ੍ਰਤੀ ਲਿਟਰ 'ਤੇ ਪਹੁੰਚ ਗਈ ਹੈ।
ਕੈਰੋਸੀਨ ਯਾਨੀ ਮਿੱਟੀ ਦੇ ਤੇਲ ਦੀਆਂ ਕੀਮਤਾਂ 'ਚ ਪਾਕਿਸਤਾਨ ਦੀ ਸਰਕਾਰ ਨੇ 7.46 ਰੁਪਏ ਤਕ ਦਾ ਵਾਧਾ ਕੀਤਾ ਹੈ। ਹੁਣ ਪਾਕਿਸਤਾਨ 'ਚ ਮਿੱਟੀ ਦਾ ਤੇਲ ਖਰੀਦਣ ਲਈ ਗਰੀਬ ਲੋਕਾਂ ਨੂੰ ਜੇਬ 'ਚੋਂ 96.77 ਰੁਪਏ ਖਰਚ ਕਰਨੇ ਪੈ ਰਹੇ ਹਨ। ਪਾਕਿਸਤਾਨ 'ਚ ਮਹਿੰਗਾਈ ਵਧਣ ਨਾਲ ਉਸ ਦੀ ਪਹਿਲਾਂ ਤੋਂ ਹੀ ਮਾੜੀ ਮਾਲੀ ਹਾਲਤ ਹੋਰ ਖਰਾਬ ਹੋ ਸਕਦੀ ਹੈ।
ਕਿਉਂ ਵਧੀਆਂ ਕੀਮਤਾਂ
ਕੌਮਾਂਤਰੀ ਬਾਜ਼ਾਰ 'ਚ ਕੱਚੇ ਤੇਲ ਮਹਿੰਗਾ ਹੋਣ ਨਾਲ ਪੈਟਰੋਲ-ਡੀਜ਼ਲ ਦੀ ਕੀਮਤ ਵਧਾਈ ਗਈ ਹੈ। ਪਾਕਿਸਤਾਨ ਦੀ ਆਰਥਿਕ ਤਾਲਮੇਲ ਕਮੇਟੀ ਨੇ ਪੈਟਰੋਲ ਦੀਆਂ ਕੀਮਤਾਂ 'ਚ 14 ਰੁਪਏ ਪ੍ਰਤੀ ਲੀਟਰ ਤਕ ਦਾ ਵਾਧਾ ਕਰਨ ਦੀ ਸਿਫਾਰਿਸ਼ ਕੀਤੀ ਸੀ।
ਪਾਕਿਸਤਾਨ 'ਤੇ ਵਧ ਰਿਹੈ ਕਰਜ਼
ਆਰਥਕ ਮੋਰਚੇ 'ਤੇ ਮੁਸ਼ਕਲ ਦਾ ਸਾਹਮਣਾ ਕਰ ਰਹੇ ਪਾਕਿਸਤਾਨ 'ਤੇ ਕਰਜ਼ੇ ਦਾ ਬੋਝ ਲਗਾਤਾਰ ਵਧਦਾ ਜਾ ਰਿਹਾ ਹੈ। ਵਿਦੇਸ਼ੀ ਭੁਗਤਾਨ ਲਈ ਧਨ ਦੀ ਕਮੀ ਨਾਲ ਜੂਝ ਰਹੇ ਪਾਕਿਸਤਾਨ ਨੇ ਰਾਹਤ ਪੈਕਜ ਲਈ ਕੌਮਾਂਤਰੀ ਮੁਦਰਾ ਫੰਡ ਦੇ ਪ੍ਰਤੀਨਿਧੀ ਮੰਡਲ ਨਾਲ ਗੱਲਬਾਤ ਸ਼ੁਰੂ ਕੀਤੀ ਹੈ। ਸੂਤਰਾਂ ਮੁਤਾਬਕ, ਬੈਂਕ ਦੇ ਪ੍ਰਤੀਨਿਧੀਆਂ ਤੇ ਪਾਕਿਸਤਾਨ ਦੇ ਅਧਿਕਾਰੀਆਂ ਵਿਚਕਾਰ ਇਹ ਗੱਲਬਾਤ ਤਕਰੀਬਨ ਇਕ ਹਫਤੇ ਤੱਕ ਚੱਲੇਗੀ। ਆਈ. ਐੱਮ. ਐੱਫ. ਤੋਂ ਪਾਕਿਸਤਾਨ ਲਗਭਗ 8 ਅਰਬ ਡਾਲਰ ਦੀ ਮਦਦ ਦੀ ਮੰਗ ਕਰ ਰਿਹਾ ਹੈ।
ਫਿਲੀਪੀਨ 'ਚ ਆਇਆ 5.8 ਦੀ ਤੀਬਰਤਾ ਦਾ ਭੂਚਾਲ
NEXT STORY