ਪਾਕਿਸਤਾਨ/ਗੁਰਦਾਸਪੁਰ (ਵਿਨੋਦ)- ਪਾਕਿਸਤਾਨ ’ਚ ਵਧਦੇ ਅੱਤਵਾਦੀ ਹਮਲਿਆਂ ਦੇ ਬਾਅਦ ਸਰਕਾਰ ਨੇ ਪੁਲਸ ਕਰਮਚਾਰੀਆਂ ਸਮੇਤ ਹੋਰ ਸੁਰੱਖਿਆਂ ਏਜੰਸੀਆਂ ਦੇ ਕਰਮਚਾਰੀਆਂ ਲਈ ਡਿਊਟੀ ਦੌਰਾਨ ਮੋਬਾਇਲ ਚਲਾਉਣ ’ਤੇ ਰੋਕ ਲਗਾ ਦਿੱਤੀ ਹੈ। ਹੁਣ ਵਰਦੀ ਵਿਚ ਡਿਊਟੀ ’ਤੇ ਤਾਇਨਾਤ ਕਰਮਚਾਰੀ ਡਿਊਟੀ ਸਮੇਂ ਟੱਚ ਸਕ੍ਰੀਨ ਮੋਬਾਇਲ ਦੀ ਵਰਤੋਂ ਨਹੀਂ ਕਰ ਸਕਣਗੇ। ਉਹ ਕੇਵਲ ਮੋਬਾਇਲ ਨੂੰ ਸੁਣ ਜਾਂ ਕਰ ਸਕਦੇ ਹਨ ਪਰ ਮੋਬਾਇਲ ’ਤੇ ਕਿਸੇ ਤਰ੍ਹਾਂ ਦੀ ਵੀਡਿਓ ਵੇਖਣ ’ਤੇ ਰੋਕ ਲਗਾ ਦਿੱਤੀ ਹੈ।
ਇਹ ਵੀ ਪੜ੍ਹੋ- ਨੌਜਵਾਨ ਦੀ ਲਾਸ਼ ਮਿਲਣ ਦੇ ਮਾਮਲੇ 'ਚ ਵੱਡਾ ਖ਼ੁਲਾਸਾ, ਚਾਚੇ ਨੇ ਸ਼ਰਾਬ ਪਿਲਾ ਕੇ ਹੱਡਾ-ਰੋੜੀ 'ਚ ਸੁੱਟਿਆ ਸੀ ਭਤੀਜਾ
ਸੂਤਰਾਂ ਅਨੁਸਾਰ ਉੱਚ ਪੁਲਸ ਅਧਿਕਾਰਤ ਸੂਤਰਾਂ ਅਨੁਸਾਰ ਬੀਤੇ ਕੁਝ ਸਮੇਂ ’ਚ ਅੱਤਵਾਦੀਆਂ ਵੱਲੋਂ ਵੱਡੇ ਹਮਲੇ ਕਰਨ ਸਬੰਧੀ ਇਹ ਗੱਲ ਮਹਿਸੂਸ ਕੀਤੀ ਗਈ ਕਿ ਪੁਲਸ ਕਰਮਚਾਰੀ ਡਿਊਟੀ ’ਤੇ ਮੋਬਾਇਲ ਵੇਖਦੇ ਰਹਿੰਦੇ ਹਨ, ਜਿਸ ਨਾਲ ਉਹ ਸੁਰੱਖਿਆਂ ਲਈ ਖ਼ਤਰਾ ਬਣ ਜਾਂਦੇ ਹਨ, ਜਿਸ ਕਾਰਨ ਇਹ ਰੋਕ ਲਗਾਈ ਗਈ ਹੈ।
ਇਹ ਵੀ ਪੜ੍ਹੋ- ਪੰਜਾਬ ’ਚ ਨਸ਼ਿਆਂ ਦੀ ਰੋਕਥਾਮ ਲਈ ਭਾਜਪਾ ਸ਼ੁਰੂ ਕਰੇਗੀ ਜਾਗਰੂਕ ਯਾਤਰਾ : ਵਿਜੈ ਰੂਪਾਨੀ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਇਮਰਾਨ ਦੀ ਪਾਰਟੀ ਦੇ 'ਜ਼ੇਲ੍ਹ ਭਰੋ ਅੰਦੋਲਨ' ਦੌਰਾਨ ਸੀਨੀਅਰ ਨੇਤਾਵਾਂ ਸਮੇਤ 60 ਤੋਂ ਜ਼ਿਆਦਾ ਕਾਰਜਕਰਤਾ ਗ੍ਰਿਫ਼ਤਾਰ
NEXT STORY