ਲਾਹੌਰ— ਪਾਕਿਸਤਾਨ 'ਚ ਲਹਿੰਦੇ ਪੰਜਾਬ ਦੀ ਹੋ ਰਹੀ ਵੰਡ ਵਿਰੁੱਧ ਲਾਹੌਰ 'ਚ ਬੀਤੇ ਦਿਨ ਭਾਰੀ ਰੋਸ ਮੁਜ਼ਾਹਰੇ ਹੋਏ। ਲੋਕਾਂ ਦਾ ਕਹਿਣਾ ਹੈ ਕਿ ਪੰਜਾਬੀ ਭਾਸ਼ਾ ਨੂੰ ਵੰਡਣ ਲਈ ਇਹ ਸਾਰੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ। ਭਾਰੀ ਗਿਣਤੀ 'ਚ ਇਕੱਠੇ ਹੋ ਕੇ ਲੋਕਾਂ ਨੇ ਲਾਹੌਰ ਦੇ ਪ੍ਰੈੱਸ ਕਲੱਬ ਸਾਹਮਣੇ ਮੁਜ਼ਾਹਰਾ ਕੀਤਾ।
ਪਾਕਿਸਤਾਨ ਪੰਜਾਬ ਅਦਬੀ ਬੋਰਡ, ਦਿਲ ਦਰਿਆ ਪਾਕਿਸਤਾਨ, ਪੰਜਾਬੀ ਅਦਬੀ ਬੈਠਕ, ਪੰਜਾਬੀ ਖੋਜ ਘਰ, ਲੋਕਾਈ, ਪੰਜਾਬੀ ਅਦਬੀ ਸੰਗਤ ਅਤੇ ਪੰਜਾਬ ਤੇ ਪਾਕਿਸਤਾਨ ਮਜ਼ਦੂਰ ਸੰਗਠਨ ਪਾਰਟੀ ਦੇ ਮੈਂਬਰਾਂ ਨੇ ਇਸ ਪ੍ਰਦਰਸ਼ਨ 'ਚ ਹਿੱਸਾ ਲਿਆ।
ਜ਼ਿਕਰਯੋਗ ਹੈ ਕਿ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਬੀਤੇ ਦਿਨੀਂ ਐਲਾਨ ਕੀਤਾ ਸੀ ਕਿ ਪਾਕਿਸਤਾਨ ਸਰਕਾਰ ਲਹਿੰਦੇ ਪੰਜਾਬ ਨੂੰ ਵੰਡ ਕੇ ਨਵਾਂ ਦੱਖਣੀ ਪੰਜਾਬ ਸੂਬਾ ਬਣਾਉਣ ਦੀ ਯੋਜਨਾ 'ਚ ਅੱਗੇ ਵਧ ਰਹੀ ਹੈ ਤੇ ਇਸ ਲਈ ਨੈਸ਼ਨਲ ਅਸੈਂਬਲੀ 'ਚ ਇਕ ਨਵਾਂ ਬਿੱਲ ਲਿਆਂਦਾ ਜਾਵੇਗਾ। ਤੁਹਾਨੂੰ ਦੱਸ ਦਈਏ ਕਿ ਬਲੋਚਿਸਤਾਨ ਤੋਂ ਬਾਅਦ ਪੰਜਾਬ ਪਾਕਿਸਤਾਨ ਦਾ ਸਭ ਤੋਂ ਵੱਡਾ ਸੂਬਾ ਹੈ। ਇਮਰਾਨ ਖਾਨ ਦੀ ਅਗਵਾਈ ਵਾਲੀ ਪਾਕਿਸਤਾਨ ਤਹਿਰੀਕ-ਏ-ਇਨਸਾਫ ਪਾਰਟੀ ਨੇ 2018 'ਚ ਹੋਈਆਂ ਆਮ ਚੋਣਾਂ 'ਚ ਪੰਜਾਬ ਸੂਬੇ ਨੂੰ ਵੰਡ ਕੇ ਦੱਖਣੀ ਪੰਜਾਬ ਬਣਾਉਣ ਦਾ ਵਾਅਦਾ ਕੀਤਾ ਸੀ। ਲੋਕਾਂ ਦੀ ਮੰਗ ਹੈ ਕਿ ਸਰਕਾਰ ਨੂੰ ਸੂਬੇ ਦੀ ਜ਼ਰੂਰਤ ਦੇ ਹਿਸਾਬ ਨਾਲ ਇੱਥੇ ਸਾਧਨ ਵਧਾ ਦੇਣੇ ਚਾਹੀਦੇ ਹਨ ਤੇ ਇਸ ਨੂੰ ਵੰਡਣਾ ਨਹੀਂ ਚਾਹੀਦਾ।
14 ਕਰੋੜ ਰੁਪਏ ਦੀ ਇਕ ਖੁਰਾਕ ਨਾਲ ਠੀਕ ਹੋਵੇਹੀ ਇਹ ਗੰਭੀਰ ਬੀਮਾਰੀ
NEXT STORY