ਇਸਲਾਮਾਬਾਦ-ਪਾਕਿਸਾਤਨ ਦੇ ਇਕ ਸਾਬਕਾ ਮੇਜਰ ਜਨਰਲ ਨੇ ਕਬੂਲ ਕੀਤਾ ਹੈ ਕਿ ਕਸ਼ਮੀਰ ’ਚ ਵਿਵਾਦ ਪੈਦਾ ਕਰਨ ਦੇ ਪਿੱਛੇ ਪਾਕਿਸਤਾਨ ਦਾ ਹੱਥ ਹੈ। ਇਸ ਲਈ ਪਾਕਿਸਤਾਨ ਨੇ ਕਸ਼ਮੀਰੀਆਂ ਨੂੰ ਹੀ ਢਾਲ ਬਣਾਇਆ ਹੈ। ਇਹ ਖੁਲਾਸਾ ਪਾਕਿਸਤਾਨ ਦੇ ਮੇਜਰ ਜਨਰਲ ਅਕਬਰ ਖਾਨ ਨੇ ਆਪਣੀ ਕਿਤਾਬ ‘ਰੇਡਰਸ ਇਨ ਕਸ਼ਮੀਰ’ ’ਚ ਕੀਤਾ ਹੈ ਆਪਣੀ ਕਿਤਾਬ ’ਚ ਭਾਰਤ ਦੀ ਆਜ਼ਾਦੀ ਤੋਂ ਬਾਅਦ ਕਮਸ਼ੀਰ ਦੇ ਮੰਸੂਬੇ ਨੂੰ ਲੈ ਕੇ ਮੁਹਿੰਮ ਦੀ ਕਮਾਨ ਸੰਭਾਲਣ ਵਾਲੇ ਉਸ ਵੇਲੇ ਦੇ ਪਾਕਿਤਸਾਨ ਦੇ ਮੇਜਰ ਜਨਰਲ ਅਕਬਰ ਖਾਨ ਨੇ ਲਿਖਿਆ 26 ਅਕਤੂਬਰ, 1947 ਨੂੰ ਪਾਕਿਸਤਾਨ ਸੁਰੱਖਿਆ ਦਸਤਿਆਂ ਨੇ ਬਾਰਾਮੂਲਾ ’ਤੇ ਕਬਜ਼ਾ ਕੀਤਾ, ਜਿਥੇ 14,000 ਦੇ ਮੁਕਾਬਲੇ ਸਿਰਫ 3,000 ਲੋਕ ਜ਼ਿੰਦਾ ਬਚੇ ਸਨ।
ਜਦ ਪਾਕਿਸਤਾਨ ਫੌਜ ਸ਼੍ਰੀਨਗਰ ਤੋਂ 35 ਕਿਮੀ ਦੂਰ ਰਹਿ ਗਈ ਤਾਂ ਮਹਾਰਾਜਾ ਹਰਿ ਸਿੰਘ ਨੇ ਭਾਰਤ ਸਰਕਾਰ ਤੋਂ ਕਸ਼ਮੀਰ ਦੇ ਕਬਜ਼ੇ ਲਈ ਪੱਤਰ ਲਿਖਿਆ। ਕਿਤਾਬ ’ਚ ਦੱਸਿਆ ਗਿਆ ਹੈ ਕਿ ਪਾਕਿਸਤਾਨ ਨੇ ਕਸ਼ਮੀਰ ਹਥਿਆਉਣ ਲਈ ਅੱਡੀ ਚੋਟੀ ਦਾ ਜ਼ੋਰ ਲੱਗਾ ਦਿੱਤਾ ਪਰ ਭਾਰਤੀ ਫੌਜੀਆਂ ਨੇ ਸਮਾਂ ਰਹਿੰਦੇ ਪਾਕਿਤਸਾਨ ਫੌਜ ਦੇ ਮੰਸੂਬੇ ’ਤੇ ਪਾਣੀ ਫੇਰ ਦਿੱਤਾ। ਅਕਬਰ ਖਾਨ ਨੇ ਲਿਖਿਆ ਕਿ 1947 ’ਚ ਸਤੰਬਰ ਦੀ ਸ਼ੁਰੂਆਤ ’ਚ ਉਸ ਸਮੇਂ ਮੁਸਲਿਮ ਲੀਗ ਦੇ ਨੇਤਾ ਮਿਆਂ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਉਹ ਕਸ਼ਮੀਰ ਆਪਣੇ ਕਬਜ਼ੇ ’ਚ ਲੈਣ ਦੀ ਯੋਜਨਾ ਬਣਾਉਣ। ਆਖਿਰਕਾਰ, ਮੈਂ ਯੋਜਨਾ ਬਣਾਈ ਜਿਸ ਦਾ ਨਾਂ ‘ਕਸ਼ਮੀਰ ’ਚ ਫੌਜ ਬਗਾਵਤ’ ਰੱਖਿਆ ਗਿਆ। ਸਾਡਾ ਮਕਸੱਦ ਸੀ ਕਿ ਅੰਦਰੂਨੀ ਤੌਰ ’ਤੇ ਕਸ਼ਮੀਰੀਆਂ ਨੂੰ ਮਜ਼ਬੂਤ ਕਰਨਾ, ਜੋ ਭਾਰਤੀ ਫੌਜ ਦੇ ਵਿਰੁੱਧ ਬਗਾਵਤ ਕਰ ਸਕੇ। ਇਹ ਧਿਆਨ ’ਚ ਰੱਖਿਆ ਗਿਆ ਕਿ ਕਸ਼ਮੀਰ ’ਚ ਭਾਰਤ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਫੌਜੀ ਮਦਦ ਨਾ ਮਿਲ ਸਕੇ।
USA ਰਾਸ਼ਟਰਪਤੀ ਚੋਣਾਂ, 52 ਲੱਖ ਅਮਰੀਕੀ ਨਹੀਂ ਪਾ ਸਕਣਗੇ ਵੋਟ
NEXT STORY