ਇਸਲਾਮਾਬਾਦ, (ਭਾਸ਼ਾ)– ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਦੀ ਸਾਊਦੀ ਅਰਬ ਦੀ ਯਾਤਰਾ ਦੌਰਾਨ ਦੋਵੇਂ ਦੇਸ਼ ਆਪਣੀ ਰਣਨੀਤਕ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ’ਤੇ ਸਹਿਮਤ ਹੋਏ ਹਨ। ਅਖਬਾਰ ‘ਦਿ ਐਕਸਪ੍ਰੈੱਸ ਟ੍ਰਿਬਿਊਨ’ ਦੀ ਖਬਰ ਅਨੁਸਾਰ ਸ਼ਰੀਫ ਤੇ ਸਾਊਦੀ ਅਰਬ ਦੇ ਸ਼ਹਿਜ਼ਾਦੇ (ਕ੍ਰਾਊਨ ਪ੍ਰਿੰਸ) ਮੁਹੰਮਦ ਬਿਨ ਸਲਮਾਨ ਨੇ ਪਾਕਿਸਤਾਨ ਤੇ ਸਾਊਦੀ ਅਰਬ ਵਿਚਾਲੇ ਸਬੰਧਾਂ ਨੂੰ ਮਜ਼ਬੂਤ ਕਰਨ ਦੀ ਆਪਣੀ ਆਪਸੀ ਵਚਨਬੱਧਤਾ ਦੀ ਸ਼ੁੱਕਰਵਾਰ ਨੂੰ ਪੁਸ਼ਟੀ ਕੀਤੀ।
ਇਕ ਅਧਿਕਾਰਤ ਬਿਆਨ ਵਿਚ ਦੱਸਿਆ ਗਿਆ ਹੈ ਕਿ ਰਣਨੀਤਕ ਸਬੰਧਾਂ ਨੂੰ ਵਧਾਉਣ ਦਾ ਫੈਸਲਾ ‘ਦੋਵਾਂ ਦੇਸ਼ਾਂ ਦੀ ਅਗਵਾਈ ਅਤੇ ਲੋਕਾਂ ਦੀਆਂ ਉਮੀਦਾਂ ਦੇ ਸਾਂਝੇ ਨਜ਼ਰੀਏ’ ਤਹਿਤ ਲਿਆ ਗਿਆ। ਸ਼ਰੀਫ ਵੀਰਵਾਰ ਨੂੰ ਸਾਊਦੀ ਅਰਬ ਪਹੁੰਚੇ। ਉਨ੍ਹਾਂ ਹੱਜ ਦੀ ਸਮਾਪਤੀ ਤੋਂ ਇਕ ਦਿਨ ਬਾਅਦ ਮੱਕਾ ’ਚ ਸ਼ਹਿਜ਼ਾਦੇ ਨਾਲ ਮੁਲਾਕਾਤ ਕੀਤੀ। ਪ੍ਰਧਾਨ ਮੰਤਰੀ ਦੇ ਨਾਲ ਇਕ ਉੱਚ ਪੱਧਰੀ ਵਫਦ ਵੀ ਸੀ, ਜਿਸ ਵਿਚ ਪਾਕਿਸਤਾਨ ਦੇ ਵਿਦੇਸ਼ ਮੰਤਰੀ ਇਸਹਾਕ ਡਾਰ, ਫੀਲਡ ਮਾਰਸ਼ਲ ਸਈਅਦ ਆਸਿਮ ਮੁਨੀਰ ਤੇ ਗ੍ਰਹਿ ਮੰਤਰੀ ਸੈਯਦ ਮੋਹਸਿਨ ਨਕਵੀ ਸ਼ਾਮਲ ਸਨ।
ਸ਼ਰੀਫ ਨੇ ਸਾਊਦੀ ਅਰਬ ਦੇ ਸ਼ਾਹ ਸਲਮਾਨ ਬਿਨ ਅਬਦੁਲਅਜ਼ੀਜ਼ ਤੇ ਸ਼ਹਿਜ਼ਾਦੇ ਮੁਹੰਮਦ ਬਿਨ ਸਲਮਾਨ ਨੂੰ ਈਦ ਦੀ ਵਧਾਈ ਦਿੱਤੀ ਅਤੇ ਹੱਜ ਲਈ ਦੁਨੀਆ ਭਰ ਤੋਂ ਸਾਊਦੀ ਅਰਬ ਆਏ ਤੀਰਥ ਯਾਤਰੀਆਂ ਲਈ ਦੇਸ਼ ਦੀ ਮਹਿਮਾਨ-ਸਤਿਕਾਰ ਤੇ ਸੇਵਾ ਭਾਵਨਾ ਦੀ ਸ਼ਲਾਘਾ ਕੀਤੀ।
ਸ਼ਰੀਫ ਨੇ ਪਾਕਿਸਤਾਨ ਤੇ ਭਾਰਤ ਵਿਚਾਲੇ ਪਿਛਲੀਆਂ ਤਣਾਅਪੂਰਨ ਸਥਿਤੀਆਂ ਦੌਰਾਨ ਸਾਊਦੀ ਅਰਬ ਦੀ ਸਰਗਰਮ ਭੂਮਿਕਾ ਅਤੇ ਖੇਤਰ ਤੇ ਉਸ ਤੋਂ ਪਰ੍ਹੇ ਸ਼ਾਂਤੀ ਤੇ ਸਥਿਰਤਾ ਨੂੰ ਉਤਸ਼ਾਹ ਦੇਣ ਦੀ ਉਸ ਦੀ ਮਜ਼ਬੂਤ ਵਚਨਬੱਧਤਾ ਦੀ ਵੀ ਸ਼ਲਾਘਾ ਕੀਤੀ। ਦੋਵਾਂ ਆਗੂਆਂ ਨੇ ਗਾਜ਼ਾ ’ਚ ਗੰਭੀਰ ਮਨੁੱਖੀ ਸਥਿਤੀ ’ਤੇ ਵੀ ਵਿਸਤ੍ਰਿਤ ਚਰਚਾ ਕੀਤੀ।
ਮਾਤਮ 'ਚ ਬਦਲੀਆਂ ਬਕਰੀਦ ਦੀਆਂ ਖੁਸ਼ੀਆਂ, ਹੋਇਆ ਧਮਾਕਾ, 6 ਦੀ ਮੌਤ
NEXT STORY