ਨਵੀਂ ਦਿੱਲੀ- ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਬੁੱਧਵਾਰ ਨੂੰ ਜਰਮਨੀ ਦੀ ਰਾਜਧਾਨੀ ਬਰਲਿਨ ਪਹੁੰਚ ਗਏ। ਰਾਹੁਲ ਗਾਂਧੀ ਦਾ ਹਵਾਈ ਅੱਡੇ 'ਤੇ ਇੰਡੀਅਨ ਓਵਰਸੀਜ਼ ਕਾਂਗਰਸ (ਆਈਓਸੀ) ਦੇ ਵਰਕਰਾਂ ਅਤੇ ਨੇਤਾਵਾਂ ਨੇ ਸਵਾਗਤ ਕੀਤਾ। ਰਾਹੁਲ ਗਾਂਧੀ ਬੁੱਧਵਾਰ ਨੂੰ ਬਰਲਿਨ 'ਚ ਵੱਖ-ਵੱਖ ਪ੍ਰੋਗਰਾਮਾਂ 'ਚ ਹਿੱਸਾ ਲੈਣਗੇ। ਇੰਡੀਅਨ ਓਵਰਸੀਜ਼ ਕਾਂਗਰਸ ਅਨੁਸਾਰ ਸ਼੍ਰੀ ਗਾਂਧੀ ਭਾਰਤੀ ਪ੍ਰਵਾਸੀ ਭਾਈਚਾਰੇ ਨਾਲ ਗੱਲਬਾਤ ਕਰਨਗੇ ਅਤੇ ਯੂਰਪ 'ਚ ਪਾਰਟੀ ਦੇ ਵੱਖ-ਵੱਖ ਪ੍ਰਧਾਨਾਂ ਨਾਲ ਮਿਲ ਕੇ ਪ੍ਰਵਾਸੀ ਭਾਰਤੀਆਂ ਨਾਲ ਜੁੜੇ ਮੁੱਦਿਆਂ ਅਤੇ ਪਾਰਟੀ ਦੀ ਵਿਚਾਰਧਾਰਾ ਨੂੰ ਉਤਸ਼ਾਹ ਦੇਣ 'ਤੇ ਚਰਚਾ ਕਰਨਗੇ। ਉਹ 20 ਦਸੰਬਰ ਤੱਕ ਜਰਮਨੀ ਦੇ ਦੌਰੇ 'ਤੇ ਰਹਿਣਗੇ।
ਰਾਹੁਲ ਗਾਂਧੀ ਨੇ ਜਰਮਨੀ ਦੇ ਵੱਡੇ ਸ਼ਹਿਰਾਂ 'ਚ ਸ਼ਾਮਲ ਮਿਊਨਿਖ 'ਚ ਬੀਐੱਮਡਬਲਿਊ ਵੇਲਟ ਅਤੇ ਬੀਐੱਮਡਬਲਿਊ ਪਲਾਂਟ ਦੇ ਦੌਰੇ ਦੌਰਾਨ ਕਰੀਬ ਤੋਂ ਦੇਖਣ ਦਾ ਅਨੁਭਵ ਮਿਲਿਆ। ਟੀਵੀਐੱਸ ਦੀ 450 ਸੀਸੀ ਮੋਟਰਸਾਈਕਲ ਨੂੰ ਦੇਖਣਾ ਇਕ ਯਾਦਗਾਰ ਅਨੁਭਵ ਸੀ, ਜਿਸ ਨੂੰ ਬੀਐੱਮਡਬਲਿਊ ਨਾਲ ਸਾਂਝੇਦਾਰੀ 'ਚ ਵਿਕਸਿਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਨਿਰਮਾਣ ਮਜ਼ਬੂਤ ਅਰਥਵਿਵਸਥਾਵਾਂ ਦੀ ਰੀੜ੍ਹ ਹੈ। ਵਿਕਾਸ ਨੂੰ ਗਤੀ ਦੇਣ ਲਈ ਸਾਨੂੰ ਵੱਧ ਉਤਪਾਦਨ ਕਰਨ, ਸਾਰਥਕ ਨਿਰਮਾਣ ਈਕੋਸਿਸਟਮ ਬਣਾਉਣ ਅਤੇ ਵੱਡੇ ਪੈਮਾਨੇ 'ਤੇ ਉੱਚ ਗੁਣਵੱਤਾ ਵਾਲੀਆਂ ਨੌਕਰੀਆਂ ਪੈਦਾ ਕਰਨ ਦੀ ਲੋੜ ਹੈ।
ਰਾਜ ਸਭਾ 'ਚ ਵਿਰੋਧੀ ਧਿਰ ਨੇ ਰਾਜਾਂ ਦੇ ਬਕਾਏ ਤੇ ਪ੍ਰਦੂਸ਼ਣ ਦੇ ਮੁੱਦੇ 'ਤੇ ਦਿੱਤੇ ਧਿਆਨ ਦਿਵਾਊ ਨੋਟਿਸ
NEXT STORY