ਇਸਲਾਮਾਬਾਦ (ਏਜੰਸੀ)— ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਅੱਜ ਭਾਵ ਸੋਮਵਾਰ ਤੋਂ ਚੀਨ ਦੀ ਆਪਣੀ ਤਿੰਨ ਦਿਨੀ ਅਧਿਕਾਰਕ ਯਾਤਰਾ ਸ਼ੁਰੂ ਕਰਨਗੇ। ਇਸ ਦੌਰਾਨ ਉਹ ਇਸਲਾਮਾਬਾਦ-ਬੀਜਿੰਗ ਦੇ ਵਿਦੇਸ਼ ਮੰਤਰੀਆਂ ਦੀ ਰਣਨੀਤਕ ਵਾਰਤਾ ਵਿਚ ਸ਼ਾਮਲ ਹੋਣਗੇ। ਇਸ ਦੇ ਨਾਲ ਹੀ ਸੀ.ਪੀ.ਈ.ਸੀ. ਪ੍ਰਾਜੈਕਟ, ਦੋ-ਪੱਖੀ ਸਬੰਧਾਂ ਨੂੰ ਮਜ਼ਬੂਤ ਬਣਾਉਣ ਸਮੇਤ ਕਈ ਮੁੱਦਿਆਂ 'ਤੇ ਗੱਲਬਾਤ ਹੋਵੇਗੀ।ਕੁਰੈਸ਼ੀ ਸੀ.ਪੀ.ਈ.ਸੀ. 'ਤੇ ਸਿਆਸੀ ਪਾਰਟੀਆਂ ਦੇ ਫੋਰਮ ਨੂੰ ਸੰਬੋਧਿਤ ਕਰਨਗੇ ਅਤੇ ਪਾਕਿਸਤਾਨ ਤਹਿਰੀਕ-ਏ-ਇਨਸਾਫ ਅਤੇ ਚੀਨ ਦੀ ਕਮਿਊਨਿਸਟ ਪਾਰਟੀ ਵਿਚ ਸੱਤਾਧਾਰੀ ਪਾਰਟੀਆਂ ਦੀ ਗੱਲਬਾਤ ਵਿਚ ਹਿੱਸਾ ਲੈਣਗੇ।
ਸੰਯੁਕਤ ਰਾਸ਼ਟਰ ਸੁਰੱਖਿਆ ਪਰੀਸ਼ਦ ਵਿਚ ਬੁੱਧਵਾਰ (13 ਮਾਰਚ) ਨੂੰ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਮੁਖੀ ਮਸੂਦ ਅਜ਼ਹਰ ਨੂੰ 'ਗਲੋਬਲ ਅੱਤਵਾਦੀ' ਐਲਾਨ ਕੀਤੇ ਜਾਣ ਦੇ ਪ੍ਰਸਤਾਵ ਵਿਰੁੱਧ ਚੀਨ ਨੇ ਵੀਟੋ ਦੀ ਵਰਤੋਂ ਕੀਤੀ ਸੀ। ਇਸ ਦੇ ਕੁਝ ਦਿਨ ਬਾਅਦ ਹੀ ਕੁਰੈਸ਼ੀ ਚੀਨ ਦੀ ਤਿੰਨ ਦਿਨੀਂ ਯਾਤਰਾ ਕਰਨਗੇ। ਚੀਨ ਨੇ ਅਜ਼ਹਰ ਦੇ ਮਾਮਲੇ ਵਿਚ ਚੌਥੀ ਵਾਰ ਵੀਟੋ ਦੀ ਵਰਤੋਂ ਕੀਤੀ ਹੈ।
ਇੰਡੋਨੇਸ਼ੀਆ 'ਚ ਹੜ੍ਹ ਕਾਰਨ ਹੁਣ ਤਕ 77 ਲੋਕਾਂ ਦੀ ਮੌਤ
NEXT STORY