ਪੇਸ਼ਾਵਰ (ਭਾਸ਼ਾ): ਪਾਕਿਸਤਾਨ ਵਿਚ ਘੱਟ ਗਿਣਤੀ ਭਾਈਚਾਰੇ 'ਤੇ ਅੱਤਿਆਚਾਰ ਲਗਾਤਾਰ ਜਾਰੀ ਹਨ। ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਵਿਚ ਦੋ ਸਿੱਖ ਬੀਬੀਆਂ ਨੇ ਸੋਸ਼ਲ ਮੀਡੀਆ 'ਤੇ ਕਥਿਤ ਧਮਕੀ ਅਤੇ ਪ੍ਰੇਸ਼ਾਨ ਕੀਤੇ ਜਾਣ ਦੇ ਖਿਲਾਫ਼ ਇਕ ਅਦਾਲਤ ਵਿਚ ਮਾਮਲਾ ਦਾਇਰ ਕੀਤਾ ਹੈ। ਪਾਕਿਸਤਾਨ ਪੈਨਲ ਕੋਡ ਸੈਕਸ਼ਨ ਦੀ ਧਾਰਾ 22ਏ ਦੇ ਤਹਿਤ ਦਾਇਰ ਸ਼ਿਕਾਇਤ ਵਿਚ ਮੁਦਈਆਂ ਨੇ ਦੋਸ਼ ਲਗਾਇਆ ਕਿ ਪੇਸ਼ਾਵਰ ਵਿਚ ਕ੍ਰਿਸ਼ਚੀਅਨ ਕਾਲੋਨੀ ਸ਼ੋਬਾ ਚੌਂਕ ਤੋਂ ਸ਼ਾਹ ਆਲਮ ਮਸੀਹ ਅਤੇ ਮਨਮੀਤ ਕੌਰ ਫਰਜ਼ੀ ਖਾਤਿਆਂ ਦੇ ਜ਼ਰੀਏ ਸੋਸ਼ਲ ਮੀਡੀਆ 'ਤੇ ਉਹਨਾਂ ਨੂੰ ਧਮਕੀ ਭਰੇ ਸੰਦੇਸ਼ ਭੇਜ ਰਹੇ ਹਨ।
ਪੜ੍ਹੋ ਇਹ ਅਹਿਮ ਖਬਰ- ਪੈਦਾ ਹੁੰਦੇ ਹੀ ਬੱਚੇ ਨੇ ਡਾਕਟਰ ਦੇ ਚਿਹਰੇ ਤੋਂ ਹਟਾਇਆ ਮਾਸਕ, ਮਿਲਿਆ ਕੋਰੋਨਾ ਦੇ ਖਤਮ ਹੋਣ ਦਾ ਸ਼ੁੱਭ ਸੰਕੇਤ
ਸ਼ਿਕਾਇਤ ਵਿਚ ਬੀਬੀਆਂ ਨੇ ਕਿਹਾ ਕਿ ਦੋਸ਼ੀ ਉਹਨਾਂ ਨੂੰ ਅਣਜਾਣ ਨੰਬਰਾਂ ਤੋਂ ਵੀ ਫੋਨ ਕਰ ਰਹੇ ਹਨ ਅਤੇ ਤੇਜਾਬ ਹਮਲੇ ਦੀ ਧਮਕੀ ਵੀ ਦੇ ਰਹੇ ਹਨ। ਬੀਬੀਆਂ ਨੇ ਦਾਅਵਾ ਕੀਤਾ ਕਿ ਉਹਨਾਂ ਦੀ ਸ਼ਿਕਾਇਤ ਨੂੰ ਸੰਘੀ ਜਾਂਚ ਏਜੰਸੀ ਨੇ ਨਜ਼ਰ ਅੰਦਾਜ਼ ਕੀਤਾ। ਸੈਸ਼ਨ ਅਦਾਲਤ ਨੇ ਸਥਾਨਕ ਪੁਲਸ ਨੂੰ ਇਸ ਮਾਮਲੇ ਵਿਚ ਇਕ ਰਿਪੋਪਟ ਦਾਖਲ ਕਰਨ ਲਈ ਕਿਹਾ ਹੈ। ਵਧੀਕ ਸੈਸ਼ਨ ਜੱਜ ਜ਼ੇਬਾ ਰਸ਼ੀਦ 26 ਅਕਤੂਬਰ ਨੂੰ ਮਾਮਲੇ ਦੀ ਸੁਣਵਾਈ ਕਰੇਗੀ। ਦੋਸ਼ੀਆਂ ਨੂੰ ਸੁਣਵਾਈ ਦੇ ਲਈ ਤਲਬ ਕੀਤਾ ਗਿਆ ਹੈ।
ਪੈਦਾ ਹੁੰਦੇ ਹੀ ਬੱਚੇ ਨੇ ਡਾਕਟਰ ਦੇ ਚਿਹਰੇ ਤੋਂ ਹਟਾਇਆ ਮਾਸਕ, ਮਿਲਿਆ ਕੋਰੋਨਾ ਦੇ ਖਤਮ ਹੋਣ ਦਾ ਸ਼ੁੱਭ ਸੰਕੇਤ
NEXT STORY