ਵਾਸ਼ਿੰਗਟਨ/ਇਸਲਾਮਾਬਾਦ - ਪਾਕਿਸਤਾਨ 'ਚ ਈਸ਼ਨਿੰਦਾ ਦੇ ਦੋਸ਼ 'ਚ ਕਈ ਸਾਲਾਂ ਤੋਂ ਸਖਤ ਕੈਦ ਦੀ ਸਜ਼ਾ ਕੱਟ ਰਹੇ ਅਧਿਆਪਕ ਜੁਨੈਦ ਹਫੀਜ਼ ਦਾ ਨਾਂ ਅਮਰੀਕਾ ਦੇ ਧਾਰਮਿਕ ਸੁਤੰਤਰਤਾ ਕਮਿਸ਼ਨ (ਯੂ. ਐੱਸ. ਸੀ. ਆਈ. ਆਰ. ਐੱਫ.) ਨੇ ਆਪਣੇ ਗੋਲਬਲ ਪੀੜਤਾਂ ਦੇ ਡੇਟਾਬੇਸ 'ਚ ਸ਼ਾਮਲ ਕੀਤਾ ਹੈ। ਇਸ ਕਦਮ ਨਾਲ ਕਮਿਸ਼ਨ ਨੇ ਇਹ ਸਪੱਸ਼ਟ ਕੀਤਾ ਹੈ ਕਿ ਜੁਨੈਦ ਕਿਸ ਭਿਆਨਕ ਸੰਕਟ 'ਚ ਹਨ ਅਤੇ ਜੇਲ 'ਚ ਉਨ੍ਹਾਂ ਦੀ ਜਾਨ ਨੂੰ ਕਿਸ ਹੱਦ ਤੱਕ ਖਤਰਾ ਹੈ। ਇਹ ਕਮਿਸ਼ਨ ਸੁਤੰਤਰਤਾ ਦੇ ਉਲੰਘਣ ਦੇ ਮਾਮਲਿਆਂ ਦੀ ਸਮੀਖਿਆ ਕਰਦਾ ਹੈ ਅਤੇ ਰਾਸ਼ਟਰਪਤੀ, ਵਿਦੇਸ਼ ਮੰਤਰੀ ਅਤੇ ਅਮਰੀਕੀ ਸੰਸਦ ਲਈ ਨੀਤੀਗਤ ਸੁਝਾਅ ਦਿੰਦਾ ਹੈ। ਇਹ ਦੁਨੀਆ ਭਰ ਦੇ ਉਨ੍ਹਾਂ ਲੋਕਾਂ ਦੀ ਲਿਸਟ ਵੀ ਬਣਾਉਂਦਾ ਹੈ ਜਿਨ੍ਹਾਂ ਦਾ ਧਾਰਮਿਕ ਆਧਾਰ 'ਤੇ ਉਤਪੀੜਣ ਹੋਇਆ ਹੋਵੇ ਜਾਂ ਹੋ ਰਿਹਾ ਹੋਵੇ। ਆਪਣੀ ਅਪਡੇਟ ਕੀਤੀ ਗਈ ਲਿਸਟ 'ਚ ਯੂ. ਐੱਸ. ਸੀ. ਆਈ. ਆਰ. ਐੱਫ. ਨੇ ਪਾਕਿਸਤਾਨ ਦੇ ਸ਼ਹਿਰ ਮੁਲਤਾਨ ਦੇ ਅਧਿਆਪਕ ਜੁਨੈਜ ਹਫੀਜ਼ ਦਾ ਨਾਂ ਸ਼ਾਮਲ ਕੀਤਾ ਹੈ।
ਜੁਨੈਦ ਦਾ ਕੇਸ ਬੀਤੇ 6 ਸਾਲਾਂ ਤੋਂ ਚੱਲ ਰਿਹਾ ਹੈ ਅਤੇ ਯੂ. ਐੱਸ. ਸੀ. ਆਈ. ਆਰ. ਐੱਫ. ਦਾ ਆਖਣਾ ਹੈ ਕਿ ਉਹ ਜੇਲ 'ਚ ਇਕੱਲਾਪਨ ਮਹਿਸੂਸ ਕਰ ਰਿਹਾ ਹੈ। ਯੂ. ਐੱਸ. ਸੀ. ਆਈ. ਆਰ. ਐੱਫ. ਨੇ ਆਖਿਆ ਹੈ ਕਿ ਜੁਨੈਦ ਦੇ ਇੰਨੇ ਲੰਬੇ ਮਾਮਲੇ 'ਚ ਹੁਣ 8ਵੇਂ ਜੱਜ ਦੀ ਨਿਯੁਕਤੀ ਹੋ ਚੁੱਕੀ ਹੈ ਅਤੇ ਦੂਜੇ ਪੱਖ (ਇਸਤਗਾਸਾ) ਕਥਿਤ ਈਸ਼ਨਿੰਦਾ ਦਾ ਇਕ ਵੀ ਸਬੂਤ ਪੇਸ਼ ਨਾ ਕਰ ਪਾਏ। ਇਸ ਦੌਰਾਨ ਜੁਨੈਦ ਭਿਆਨਕ ਮਾਨਸਿਕ ਅਤੇ ਸਰੀਰਕ ਦਰਦ ਤੋਂ ਗੁਜਰ ਰਿਹਾ ਹੈ। ਉਨ੍ਹਾਂ ਨੂੰ, ਉਨ੍ਹਾਂ ਦੇ ਪਰਿਵਾਰ ਅਤੇ ਵਕੀਲਾਂ ਨੂੰ ਜਾਣ ਤੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਸਾਲ 2014 'ਚ ਉਨ੍ਹਾਂ ਦੇ ਵਕੀਲ ਦੀ ਹੱਤਿਆ ਕਰ ਦਿੱਤੀ ਗਈ ਸੀ। ਕਮਿਸ਼ਨ ਨੇ ਇਸ ਤੋਂ ਪਹਿਲਾਂ ਜਾਰੀ ਆਪਣੀ ਇਕ ਨੀਤੀਗਤ ਰਿਪੋਰਟ 'ਚ ਈਸ਼ਨਿੰਦਾ ਦੇ ਦੋਸ਼ 'ਚ ਮੌਤ ਦੀ ਸਜ਼ਾ ਪਾਉਣ ਵਾਲੀ ਈਸਾਈ ਮਹਿਲਾ ਨੂੰ ਰਿਹਾਅ ਕਰਨ 'ਤੇ ਪਾਕਿਸਤਾਨ ਦੀ ਤਰੀਫ ਕਰਦੇ ਹੋਏ ਆਖਿਆ ਸੀ ਕਿ ਅੱਜ ਵੀ ਪਾਕਿਸਤਾਨ 'ਚ ਕਰੀਬ 80 ਅਜਿਹੇ ਲੋਕ ਹਨ ਜੋ ਈਸ਼ਨਿੰਦਾ ਦੇ ਦੋਸ਼ 'ਚ ਜੇਲ 'ਚ ਹਨ। ਪਾਕਿਸਤਾਨ ਦੁਨੀਆ ਦੇ ਅਜਿਹੇ 3 ਦੇਸ਼ਾਂ 'ਚ ਸ਼ਾਮਲ ਹਨ, ਜਿਥੇ ਇਸ ਤਰ੍ਹਾਂ ਦੇ ਦੋਸ਼ ਦੇ ਸਾਬਿਤ ਹੋਣ 'ਤੇ ਮੌਤ ਦੀ ਸਜ਼ਾ ਦਾ ਪ੍ਰਾਵਧਾਨ ਹੈ। ਹਾਲਾਂਕਿ ਇਸ ਕਾਨੂੰਨ ਦੇ ਤਹਿਤ ਉਥੋਂ ਦੀ ਸਰਕਾਰ ਨੇ ਅਜੇ ਤੱਕ ਕਿਸੇ ਨੂੰ ਮੌਤ ਦੀ ਸਜ਼ਾ ਨਹੀਂ ਦਿੱਤੀ ਹੈ। ਰਿਪੋਰਟ 'ਚ ਆਖਿਆ ਗਿਆ ਹੈ ਕਿ ਕਥਿਤ ਈਸ਼ਨਿੰਦਾ ਦੇ ਨਾਂ 'ਤੇ ਜ਼ੁਲਮ ਦਾ ਸ਼ਿਕਾਰ ਲੋਕਾਂ ਦੀ ਸੁਰੱਖਿਆ ਲਈ ਪਾਕਿਸਤਾਨ ਅਧਿਕਾਰੀਆਂ ਨੇ ਬਹੁਤ ਘੱਟ ਯਤਨ ਕੀਤੇ ਹਨ।
UN ਗਲਤ ਤਰੀਕੇ ਨਾਲ ਸਾਡੇ ਅੰਦਰੂਨੀ ਮਾਮਲਿਆਂ 'ਚ ਦਖਲ ਦੇ ਰਿਹੈ : ਚੀਨ
NEXT STORY