ਇਸਲਾਮਾਬਾਦ (ਬਿਊਰੋ)— ਪਾਕਿਸਤਾਨ ਦੀ ਨਵੀਂ ਸਰਕਾਰ ਲਈ ਦੇਸ਼ ਦੀ ਕਮਜ਼ੋਰ ਹੋ ਚੁੱਕੀ ਆਰਥਿਕ ਸਥਿਤੀ ਵੱਡੀ ਚੁਣੌਤੀ ਬਣੀ ਹੋਈ ਹੈ। ਹੁਣ ਸਰਕਾਰ ਨੇ ਕਰਜ਼ ਵਿਚ ਡੁੱਬੇ ਦੇਸ਼ ਨੂੰ ਅੰਤਰਰਾਸ਼ਟਰੀ ਮੁਦਰਾ ਫੰਡ (ਆਈ.ਐੱਮ.ਐੱਫ.) ਦੇ ਬੇਲਆਊਟ ਪੈਕੇਜ ਨੂੰ ਲੈਣ ਤੋਂ ਬਚਾਉਣ ਲਈ ਲਗਜ਼ਰੀ ਕਾਰਾਂ, ਸਮਾਰਟਫੋਨ ਅਤੇ ਪਨੀਰ ਦੀ ਦਰਾਮਦ 'ਤੇ ਰੋਕ ਲਗਾਉਣ ਦੇ ਉਪਾਆਂ 'ਤੇ ਚਰਚਾ ਕੀਤੀ। ਸਰਕਾਰ ਭਿਆਨਕ ਆਰਥਿਕ ਸੰਕਟ ਤੋਂ ਬਾਹਰ ਨਿਕਲਣ ਲਈ ਜਲਦੀ ਹੀ ਕੋਈ ਵੱਡਾ ਫੈਸਲਾ ਲੈ ਸਕਦੀ ਹੈ। ਇਸ ਫੈਸਲੇ ਵਿਚ ਨਵੇਂ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਸਰਕਾਰ ਲਗਜ਼ਰੀ ਕਾਰਾਂ, ਸਮਾਰਟਫੋਨ ਦੇ ਨਾਲ-ਨਾਲ ਪਨੀਰ ਦੀ ਦਰਾਮਦ 'ਤੇ ਪਾਬੰਦੀ ਲਗਾ ਸਕਦੀ ਹੈ। ਜਾਣਕਾਰੀ ਮੁਤਾਬਕ ਪਾਕਿਸਤਾਨ ਦੀ ਆਰਥਿਕ ਹਾਲਤ ਵਿਚ ਸੁਧਾਰ ਕਰਨ ਲਈ ਹਾਲ ਹੀ ਵਿਚ ਇਕ ਬੈਠਕ ਹੋਈ ਸੀ। ਵਿੱਤ ਮੰਤਰੀ ਅਸਦ ਉਮਰ ਦੀ ਪ੍ਰਧਾਨਗੀ ਵਾਲੀ ਇਸ ਬੈਠਕ ਵਿਚ ਹਾਲ ਹੀ ਵਿਚ ਬਣਾਈ ਗਈ ਆਰਥਿਕ ਸਲਾਹਕਾਰ ਕੌਂਸਲ ਦੇ ਮੈਂਬਰ ਵੀ ਮੌਜੂਦ ਸਨ। ਦਰਾਮਦ ਘਟਾਉਣ ਅਤੇ ਬਰਾਮਦ ਵਧਾਉਣ ਲਈ ਕਈ ਵਿਚਾਰਾਂ 'ਤੇ ਚਰਚਾ ਕੀਤੀ ਗਈ ਪਰ ਫਿਲਹਾਲ ਕੋਈ ਫੈਸਲਾ ਨਹੀਂ ਲਿਆ ਗਿਆ।
ਦੱਖਣੀ ਸੂਡਾਨ ਦੀ ਝੀਲ 'ਚ ਡਿਗਿਆ ਜਹਾਜ਼, ਮਰਨ ਵਾਲਿਆਂ ਦੀ ਗਿਣਤੀ ਹੋਈ 21
NEXT STORY