ਇਸਲਾਮਾਬਾਦ-ਅਫਗਾਨਿਸਤਾਨ 'ਚ ਮਨੁੱਖੀ ਸਥਿਤੀ ਨੂੰ ਲੈ ਕੇ ਪਾਕਿਸਤਾਨ ਇਸਲਾਮੀ ਸਹਿਯੋਗ ਸੰਗਠਨ (ਓ.ਆਈ.ਸੀ.) ਦੀ 19 ਦਸੰਬਰ ਨੂੰ ਹੋਣ ਵਾਲੀ ਬੈਠਕ ਦੀ ਮੇਜ਼ਬਾਨੀ ਕਰੇਗਾ। ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਇਹ ਜਾਣਕਾਰੀ ਦਿੱਤੀ। ਇਸ ਹਫ਼ਤੇ ਦੀ ਸ਼ੁਰੂਆਤ 'ਚ ਸਾਊਦੀ ਅਰਬ ਨੇ ਅਫਗਾਨਿਸਤਾਨ ਦੇ ਮੁੱਦੇ 'ਤੇ ਓ.ਆਈ.ਸੀ. ਦੀ ਬੈਠਕ ਦਾ ਸੱਦਾ ਦਿੱਤਾ ਸੀ ਅਤੇ ਪਾਕਿਸਤਾਨ ਇਸ ਬੈਠਕ ਦੀ ਮੇਜ਼ਬਾਨੀ ਕਰਨ ਲਈ ਤਿਆਰ ਹੋ ਗਿਆ ਹੈ।
ਇਹ ਵੀ ਪੜ੍ਹੋ : ਪੇਗਾਸਸ ਰਾਹੀਂ ਅਮਰੀਕੀ ਵਿਦੇਸ਼ ਮੰਤਰਾਲਾ ਦੇ 11 ਅਫ਼ਸਰਾਂ ਦੀ ਹੋਈ ਜਾਸੂਸੀ : ਰਿਪੋਰਟ
ਕੁਰੈਸ਼ੀ ਨੇ ਟਵੀਟ ਕਰਕੇ ਕਿਹਾ ਕਿ ਅਫਗਾਨਿਸਤਾਨ 'ਚ ਮਨੁੱਖੀ ਸਥਿਤੀ ਗੰਭੀਰ ਹੈ ਅਤੇ ਪਾਕਿਸਤਾਨ ਅਫਗਾਨਿਸਤਾਨ ਦੇ ਮੁੱਦੇ 'ਤੇ 19 ਦਸੰਬਰ ਨੂੰ ਹੋਣ ਵਾਲੀ ਓ.ਆਈ.ਸੀ. ਕੌਂਸਲ ਦੀ ਆਸਾਧਾਰਨ ਬੈਠਕ ਦੀ ਮੇਜ਼ਬਾਨੀ ਕਰੇਗਾ। ਇਹ ਬੈਠਕ ਸਾਊਦੀ ਅਰਬ ਦੀ ਪ੍ਰਧਾਨਗੀ ਹੇਠ ਆਯੋਜਿਤ ਹੋਵੇਗੀ।
ਇਹ ਵੀ ਪੜ੍ਹੋ : ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਸਾਊਦੀ ਅਰਬ ਦੇ ਯੁਵਰਾਜ ਨਾਲ ਕੀਤੀ ਮੁਲਾਕਾਤ
ਸਾਊਦੀ ਅਰਬ ਦੇ ਵਿਦੇਸ਼ ਮੰਤਰਾਲਾ ਮੁਤਾਬਕ ਬੈਠਕ ਦੇ ਏਜੰਡੇ 'ਚ ਪੱਛਮੀ ਬੈਂਕਾਂ 'ਚ ਅਫਗਾਨ ਵਿੱਤੀ ਜਾਇਦਾਦਾਂ ਨੂੰ ਸਥਿਰ ਕਰਨ ਅਤੇ ਦੇਸ਼ 'ਚ ਜ਼ਿਆਦਾ ਸਮਾਵੇਸ਼ੀ ਸਰਕਾਰ ਦੇ ਗਠਨ ਦੇ ਮੁੱਦੇ ਪ੍ਰਮੁੱਖ ਹੋਣਗੇ। ਸਾਊਦੀ ਵਿਦੇਸ਼ ਮੰਤਰੀ ਫੈਸਲ ਬਿਨ ਫਰਹਾਨ ਅਲ ਸਾਊਦ ਨੇ ਉਮੀਦ ਜਤਾਈ ਕੀ ਬੈਠਕ ਨਾਲ ਅਫਗਾਨਿਸਤਾਨ ਦੇ ਮਨੁੱਖੀ ਸੰਕਟ ਨੂੰ ਘੱਟ ਕਰਨ ਲਈ ਜ਼ਰੂਰੀ ਉਪਾਅ ਲਈ ਤਾਲਮੇਲ ਦੀ ਸੁਵਿਧਾ ਹੋਵੇਗੀ।
ਇਹ ਵੀ ਪੜ੍ਹੋ : ਐਂਜੇਲਾ ਮਰਕੇਲ ਨੇ ਜਰਮਨੀ ਦੇ ਲੋਕਾਂ ਨੂੰ ਟੀਕਾਕਰਨ ਕਰਵਾਉਣ ਦੀ ਕੀਤੀ ਅਪੀਲ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਵਿਦੇਸ਼ ਮੰਤਰੀ ਜੈਸ਼ੰਕਰ ਨੇ ਯੂ.ਏ.ਈ. ਦੇ ਚੋਟੀ ਦੇ ਨੇਤਾਵਾਂ ਨਾਲ ਕੀਤੀ ਮੁਲਾਕਾਤ
NEXT STORY