ਇਸਲਾਮਾਬਾਦ (ਭਾਸ਼ਾ) : ਪਾਕਿਸਤਾਨ ਨੇ ਵਾਹਗਾ ਸਰਹੱਦ ਜ਼ਰੀਏ ਭਾਰਤੀ ਜਾਂ ਅਫ਼ਗਾਨ ਟਰੱਕਾਂ ਜ਼ਰੀਏ 50,000 ਮੀਟ੍ਰਿਕ ਟਨ ਕਣਕ ਅਫ਼ਗਾਨਿਸਤਾਨ ਪਹੁੰਚਾਉਣ ਦੀ ਭਾਰਤ ਦੀ ਪੇਸ਼ਕਸ਼ ਨੂੰ ਰੱਦ ਕਰ ਦਿੱਤਾ ਹੈ। ਮੀਡੀਆ ਵਿਚ ਆਈ ਇਕ ਖ਼ਬਰ ਵਿਚ ਇਸ ਦੀ ਜਾਣਕਾਰੀ ਦਿੱਤੀ ਗਈ ਹੈ। ਪਾਕਿਸਤਾਨ ਨੇ ਭਾਰਤ ਨੂੰ ‘ਮਨੁੱਖਤਾਵਾਦੀ ਉਦੇਸ਼ਾਂ ਨੂੰ ਛੱਡ ਕੇ’ ਆਪਣੇ ਖੇਤਰ ਤੋਂ ਗੁਆਂਢੀ ਅਫ਼ਗਾਨਿਸਤਾਨ ਵਿਚ ਕਣਕ ਅਤੇ ਜੀਵਨ ਰੱਖਿਅਕ ਦਵਾਈਆਂ ਪਹੁੰਚਾਉਣ ਦੀ ਇਜਾਜ਼ਤ ਦੇਣ ਦੇ ਆਪਣੇ ਫ਼ੈਸਲੇ ਦੇ ਬਾਰੇ ਵਿਚ ਪਿਛਲੇ ਹਫ਼ਤੇ ਅਧਿਕਾਰਤ ਰੂਪ ਨਾਲ ਦੱਸਿਆ ਸੀ। ‘ਐਕਸਪ੍ਰੈਸ ਟ੍ਰਿਬਿਊਨ’ ਦੀ ਖ਼ਬਰ ਮੁਤਾਬਕ ਅਧਿਕਾਰਤ ਸੂਤਰਾਂ ਨੇ ਇੱਥੇ ਦੋਸ਼ ਲਗਾਇਆ ਕਿ ਨਵੀਂ ਦਿੱਲੀ ਅਫ਼ਗਾਨਿਸਤਾਨ ਵਿਚ ਕਣਕ ਪਹੁੰਚਾਉਣ ਲਈ ‘ਅਵਿਵਹਾਰਕ’ ਵਿਕਲਪਾਂ ਦਾ ਸੁਝਾਅ ਦੇ ਰਹੀ ਹੈ। ਭਾਰਤ ਨੇ ਵੀਰਵਾਰ ਨੂੰ ਕਿਹਾ ਕਿ ਪਾਕਿਸਤਾਨ ਦੇ ਰਸਤਿਓਂ ਅਫ਼ਗਾਨਿਸਤਾਨ ਨੂੰ ਮਦਦ ਪਹੁੰਚਾਉਣ ਦੇ ਤੌਰ ਤਰੀਕਿਆਂ ਨੂੰ ਅੰਤਿਮ ਰੂਪ ਦੇਣ ਲਈ ਪਾਕਿਸਤਾਨ ਦੇ ਨਾਲ ਗੱਲਬਾਤ ਚੱਲ ਰਹੀ ਹੈ। ਭਾਰਤ ਨੇ ਇਸ ਗੱਲ ’ਤੇ ਵੀ ਜੋਰ ਦਿੱਤਾ ਕਿ ਮਨੁੱਖੀ ਮਦਦ ਪਹੁੰਚਾਉਣ ’ਤੇ ਕਿਸੇ ਤਰ੍ਹਾਂ ਦੀ ਸ਼ਰਤ ਨਹੀਂ ਹੋਣੀ ਚਾਹੀਦੀ।
ਇਹ ਵੀ ਪੜ੍ਹੋ : ਬੰਗਲਾਦੇਸ਼: 6 ਵਿਦਿਆਰਥੀਆਂ ਨੂੰ ਕੁੱਟ-ਕੁੱਟ ਕੇ ਮਾਰਨ ਦਾ ਮਾਮਲਾ, 13 ਦੋਸ਼ੀਆਂ ਨੂੰ ਮੌਤ ਦੀ ਸਜ਼ਾ ਤੇ 19 ਨੂੰ ਹੋਈ ਉਮਰ ਕੈਦ
ਨਵੀਂ ਦਿੱਲੀ ਵਿਚ ਵਿਦੇਸ਼ ਮੰਤਰਾਲਾ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ, ‘ਅਸੀਂ ਆਪਣੀ ਗੱਲ ਦੁਹਰਾਉਂਦੇ ਹਾਂ ਕਿ ਮਨੁੱਖੀ ਸਹਿਯੋਗ ਲਈ ਕਿਸੇ ਪ੍ਰਕਾਰ ਦੀ ਸ਼ਰਤ ਨਹੀਂ ਹੋਣੀ ਚਾਹੀਦੀ।’ ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਅਧਿਕਾਰੀਆਂ ਮੁਤਾਬਕ ਪਾਕਿਸਤਾਨ ਜੋਰ ਦੇ ਰਿਹਾ ਹੈ ਕਿ ਅਫ਼ਗਾਨਿਸਤਾਨ ਭੇਜੀ ਜਾਣ ਵਾਲੀ ਕਣਕ ਅਤੇ ਦਵਾਈਆਂ ਦੀ ਖੇਪ ਵਾਹਗਾ ਸਰਹੱਦ ਤੋਂ ਪਾਕਿਸਤਾਨੀ ਟਰੱਕਾਂ ਵਿਚ ਰਵਾਨਾ ਕੀਤੀ ਜਾਏ, ਜਦੋਂਕਿ ਭਾਰਤ ਆਪਣੇ ਟਰੱਕਾਂ ਦਾ ਇਸਤੇਮਾਲ ਕਰਨਾ ਚਾਹੁੰਦਾ ਹੈ। ਅਖ਼ਬਾਰ ਨੇ ਪਾਕਿਸਤਾਨ ਦੇ ਵਿਦੇਸ਼ ਦਫ਼ਤਰ ਦੇ ਇਕ ਸੀਨੀਅਰ ਅਧਿਕਾਰੀ ਦੇ ਹਵਾਲੇ ਤੋਂ ਕਿਹਾ ਕਿ ਪਾਕਿਸਤਾਨੀ ਤੌਰ-ਤਰੀਕਿਆਂ ਨੂੰ ਸ਼ਰਤਾਂ ਦੇ ਰੂਪ ਵਿਚ ਨਹੀਂ ਦੇਖਿਆ ਜਾਣਾ ਚਾਹੀਦਾ। ਉਨ੍ਹਾਂ ਨੇ ਕਿਹਾ ਕਿ ਇਹ ਅਫ਼ਗਾਨਿਸਤਾਨ ਲਈ ਭਾਰਤ ਦੀ ਮਨੁੱਖੀ ਸਹਾਇਤਾ ਨੂੰ ਸੁਵਿਧਾਜਨਕ ਬਣਾਉਣ ਲਈ ਹੈ।
ਇਹ ਵੀ ਪੜ੍ਹੋ : ਬ੍ਰਿਟੇਨ ਦੀ ਖੁਫ਼ੀਆ ਏਜੰਸੀ ਨੇ ਚੀਨ, ਰੂਸ, ਈਰਾਨ ਅਤੇ ਅੱਤਵਾਦ ਨੂੰ ਦੱਸਿਆ ਦੁਨੀਆ ਲਈ ਵੱਡਾ ਖਤਰਾ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਬੰਗਲਾਦੇਸ਼: 6 ਵਿਦਿਆਰਥੀਆਂ ਨੂੰ ਕੁੱਟ ਕੇ ਮਾਰਨ ਦਾ ਮਾਮਲਾ, 13 ਦੋਸ਼ੀਆਂ ਨੂੰ ਮੌਤ ਦੀ ਸਜ਼ਾ ਤੇ 19 ਨੂੰ ਹੋਈ ਉਮਰ ਕੈਦ
NEXT STORY