ਅੰਮ੍ਰਿਤਸਰ/ਇਸਲਾਮਾਬਾਦ (ਜ. ਬ.)- ਪਾਕਿਸਤਾਨ ’ਚ ਜਿਸ ਕਿਸੇ ਪਾਰਟੀ ਦੀ ਸਰਕਾਰ ਨੇ ਸੱਤਾ ਹਾਸਲ ਕੀਤੀ ਹੈ, ਉਸੇ ਨੇ ਹੀ ਭਾਰਤ ਦਾ ਮੁਕਾਬਲਾ ਅਤੇ ਭਾਰਤ ਤੋਂ ਵੀ ਅੱਗੇ ਜਾਣ ਦੀ ਕੋਸ਼ਿਸ਼ ਕੀਤੀ ਹੈ ਪਰ ਹਰ ਵਾਰ ਉਸ ਨੂੰ ਅਸਫ਼ਲਤਾ ਹੀ ਮਿਲੀ ਹੈ। ਹੁਣ ਪਾਕਿਸਤਾਨ ਵੱਲੋਂ ਅਟਾਰੀ ਸਰਹੱਦ ਉੱਤੇ ਲੱਗੇ 418 ਫੁੱਟ ਉੱਚੇ ਭਾਰਤੀ ਰਾਸ਼ਟਰੀ ਝੰਡੇ 'ਤਿਰੰਗੇ' ਦੇ ਮੁਕਾਬਲੇ ’ਚ ਪਾਕਿਸਤਾਨ ’ਚ ਵਾਹਘਾ ਸਰਹੱਦ ’ਤੇ 500 ਫੁੱਟ ਉੱਚਾ ਝੰਡਾ ਲਾਉਣ ਦਾ ਐਲਾਨ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ- ਗੁਰਦਾਸਪੁਰ: ਕਿਸਾਨ ਨੇ ਨਵੇਂ ਢੰਗ ਨਾਲ ਕੀਤੀ ਝੋਨੇ ਦੀ ਬਿਜਾਈ, 50 ਫ਼ੀਸਦੀ ਪਾਣੀ ਤੇ ਖਰਚੇ ਘੱਟ ਹੋਣ ਦਾ ਕੀਤਾ ਦਾਅਵਾ
ਪਤਾ ਲੱਗਾ ਹੈ ਕਿ ਪਾਕਿਸਤਾਨ ਭਾਰਤ ਦੀ ਤਰੱਕੀ ਤੇ ਖੁਸ਼ਹਾਲੀ ਨੂੰ ਸਹਿਣ ਨਹੀਂ ਕਰ ਪਾ ਰਿਹਾ ਹੈ ਅਤੇ ਹੁਣ ਉਹ ਬੌਖਲਾ ਕੇ ਭਾਰਤੀ 'ਤਿਰੰਗੇ' ਨੂੰ ਨੀਵਾਂ ਵਿਖਾਉਣ ਲਈ ਆਪਣੇ ਰਾਸ਼ਟਰੀ ਝੰਡੇ ਦੀ ਉਚਾਈ ਭਾਰਤੀ ਤਿਰੰਗੇ ਦੇ ਮੁਕਾਬਲੇ ਲਗਭਗ 82 ਵਧਾ ਕੇ 500 ਫੁੱਟ ਕਰ ਰਿਹਾ ਹੈ, ਜਿਸ ਨੂੰ ਅਗਲੇ ਮਹੀਨੇ 14 ਅਗਸਤ ਨੂੰ ਪਾਕਿਸਤਾਨ ਦੇ 76ਵੇਂ ਆਜ਼ਾਦੀ ਦਿਵਸ ’ਤੇ ਸਰਹੱਦ ਪਾਰ ਲਹਿਰਾਇਆ ਜਾਵੇਗਾ।
ਇਹ ਵੀ ਪੜ੍ਹੋ- ਬੈਂਕ ’ਚ ਕਲਰਕ ਦੀ ਨੌਕਰੀ ਕਰਨ ਵਾਲੇ ਦੀ ਬਦਲੀ ਕਿਸਮਤ, ਰਾਤੋ-ਰਾਤ ਬਣ ਗਿਆ ਕਰੋੜਪਤੀ
ਸੂਤਰਾਂ ਵਲੋਂ ਪਤਾ ਚਲਾ ਹੈ ਗੁਆਂਢੀ ਦੇਸ਼ ਲਗਭਗ 40 ਕਰੋੜ ਪਾਕਿਸਤਾਨੀ ਰੁਪਏ ਇਸ ਝੰਡੇ ਲਈ ਖਰਚ ਕਰੇਗਾ, ਜਿਸ ਨਾਲ ਕਿ ਉਹ ਭਾਰਤੀ 'ਤਿਰੰਗੇ' ਨੂੰ ਨੀਵਾਂ ਵਿਖਾ ਸਕੇ।
ਇਹ ਵੀ ਪੜ੍ਹੋ- ਨਸ਼ੇ ਦੀ ਓਵਰਡੋਜ਼ ਕਾਰਨ ਮਾਪਿਆਂ ਦੇ ਇਕਲੌਤੇ ਪੁੱਤ ਦੀ ਮੌਤ, ਮਾਂ ਦਾ ਰੋ-ਰੋ ਬੁਰਾ ਹਾਲ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪਾਕਿਸਤਾਨ ’ਤੇ ਹਮਲਾ ਕਰਨ ਵਾਲੇ ਅੱਤਵਾਦੀਆਂ ਨੂੰ ਅਫ਼ਗਾਨਿਸਤਾਨ ’ਚ ਮਿਲ ਰਹੀ ਹੈ ਪਨਾਹ : ਖਵਾਜਾ ਆਸਿਫ
NEXT STORY