ਨਵੀਂ ਦਿੱਲੀ — ਪਾਕਿਸਤਾਨ ਵਲੋਂ ਭਾਰਤੀ ਜਹਾਜ਼ਾਂ ਲਈ ਆਪਣੇ ਹਵਾਈ ਖੇਤਰ 'ਚ ਲੱਗੀ ਪਾਬੰਦੀ ਹਟਾਉਣ ਦੇ ਬਾਅਦ ਸੋਮਵਾਰ ਰਾਤ ਪਹਿਲਾ ਜਹਾਜ਼ ਪਾਕਿਸਤਾਨ ਦੇ ਰਸਤੇ ਦਿੱਲੀ 'ਚ ਦਾਖਲ ਹੋਇਆ। ਪਾਕਿਸਤਾਨ ਨੇ ਅਹਿਮਦਾਬਾਦ ਦੇ ਨੇੜੇ ਟੇਲੇਮ ਐਂਟਰੀ ਪੁਆਇੰਟ ਨੂੰ ਐਤਵਾਰ ਦੀ ਸ਼ਾਮ ਨੂੰ ਆਪਣੇ ਵਾਲੇ ਪਾਸਿਓਂ ਖੋਲ੍ਹ ਦਿੱਤਾ ਸੀ। ਦੁਬਈ ਤੋਂ ਦਿੱਲੀ ਵਿਚਕਾਰ ਉਡਾਣ ਭਰਨ ਵਾਲੇ ਇੰਡੀਗੋ ਦੇ ਇਸ ਜਹਾਜ਼ ਦੇ ਦਿੱਲੀ ਹਵਾਈ ਅੱਡੇ 'ਤੇ ਪਹੁੰਚਣ ਦੇ ਤੁਰੰਤ ਬਾਅਦ ਇੰਡੀਗੋ ਫਲਾਈਟ ਆਪਰੇਸ਼ਨਸ ਸੈਂਟਰ ਨੂੰ ਇਕ ਕਾਲ ਆਇਆ।
ਕਾਲ ਕਰਨ ਵਾਲੇ ਅਧਿਕਾਰੀ ਪਾਕਿਸਤਾਨ ਸਿਵਲ ਐਵੀਏਸ਼ਨ ਅਥਾਰਟੀ(000) ਦੇ ਨਿਰਦੇਸ਼ਕ ਸਨ। ਉਨ੍ਹਾਂ ਨੇ ਕਾਲ ਰੀਸੀਵ ਕਰਨ ਵਾਲੇ ਇੰਡੀਗੋ ਦੇ ਡਿਊਟੀ ਅਫਸਰ ਨੂੰ ਕਿਹਾ, 'ਜਨਾਬ ਤੁਸੀਂ ਅਜੇ ਤੱਕ ਜਾਗ ਰਹੇ ਹੋ!' ਇੰਡੀਗੋ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਪਾਕਿਸਤਾਨ ਦੇ ਸੀ.ਏ.ਏ. ਨੇ ਸਾਡੇ ਅਧਿਕਾਰੀ ਨੂੰ ਕਿਹਾ, ' ਮੈਂ ਫਲਾਈਟ ਦੀ ਮਾਨੀਟਰਿੰਗ ਕਰ ਰਿਹਾ ਹਾਂ। ਫਲਾਈਟ ਸਫਲਤਾਪੂਰਕ ਉਤਰ ਆਇਆ ਹੈ। ਤੁਹਾਨੂੰ ਜੁਬਾਨ ਦਿੱਤੀ ਸੀ। ਈਦ ਮੁਬਾਰਕ।'
ਭਾਰਤੀ ਏਅਰ ਫੋਰਸ ਵਲੋਂ ਬਾਲਾਕੋਟ 'ਚ ਅੱਤਵਾਦੀਆਂ ਦੇ ਠਿਕਾਣਿਆਂ 'ਤੇ ਹਮਲੇ ਦੇ ਇਕ ਦਿਨ ਬਾਅਦ 27 ਫਰਵਰੀ ਨੂੰ ਉਨ੍ਹਾਂ ਸਾਰੇ 11 ਐਂਟਰੀ ਪੁਆਇੰਟ ਨੂੰ ਬੰਦ ਕਰ ਦਿੱਤਾ ਗਿਆ ਸੀ ਜਿਨ੍ਹਾਂ ਜ਼ਰੀਏ ਭਾਰਤੀ ਜਹਾਜ਼ ਪਾਕਿਸਤਾਨ ਦੀ ਹਵਾਈ ਸਰਹੱਦ 'ਚ ਦਾਖਲ ਹੁੰਦੇ ਹਨ। ਇਸ ਤੋਂ ਬਾਅਦ ਦਿੱਲੀ ਸਮੇਤ ਦੱਖਣੀ ਏਸ਼ੀਆ ਦੇ ਹੋਰ ਦੇਸ਼ਾਂ ਅਤੇ ਪੱਛਮੀ ਦੇਸ਼ਾਂ ਲਈ ਉਡਾਣ ਭਰਨ ਵਾਲੇ ਜਹਾਜ਼ ਲੰਬੇ ਮਾਰਗਾਂ ਜ਼ਰੀਏ ਓਪਰੇਟਿੰਗ ਜਾਰੀ ਰੱਖੇ ਹੋਏ ਸਨ।
ਪਹਿਲੇ ਲੈਂਡ ਪੁਆਇੰਟ ਨੂੰ ਐਤਵਾਰ ਨੂੰ ਟੇਲੇਮ 'ਚ ਖੋਲ੍ਹਿਆ ਗਿਆ, ਜਿਸ ਦੇ ਜ਼ਰੀਏ ਜਹਾਜ਼ ਪਾਕਿਸਤਾਨ ਦੇ ਰਸਤੇ ਭਾਰਤ ਪਹੁੰਚਿਆ। ਇਸ ਰਸਤੇ ਦੇ ਖੁੱਲ੍ਹਣ ਦੇ ਸਿਰਫ 4 ਮਿੰਟ ਬਾਅਦ ਇਸ ਦਾ ਸਭ ਤੋਂ ਪਹਿਲਾ ਇਸਤੇਮਾਲ ਐਤਾਵਰ ਨੂੰ ਸ਼ਾਮ 5.34 ਵਜੇ ਏਤਿਹਾਦ ਦੇ ਆਬੂਧਾਬੀ-ਦਿੱਲੀ ਦੇ ਵਿਚ ਉਡਾਣ ਭਰਨ ਵਾਲੇ ਜਹਾਜ਼ ਨੇ ਕੀਤਾ।
ਲੰਮੀ ਉਡਾਣ ਅਤੇ ਵਾਧੂ ਈਂਧਣ ਦੇ ਨਾਲ ਤਿਆਰ ਸੀ ਜਹਾਜ਼
ਇੰਡੀਗੋ ਦੇ ਇਕ ਅਧਿਕਾਰੀ ਨੇ ਕਿਹਾ,' ਪਾਕਿਸਤਾਨ ਨੇ ਸੁਝਾਅ ਦਿੱਤਾ ਸੀ ਕਿ ਬਿਹਤਰ ਹੋਵੇਗਾ ਕਿ ਟੇਲੇਮ ਦੇ ਜ਼ਰੀਏ ਜ਼ਿਆਦਾ ਤੋਂ ਜ਼ਿਆਦਾ ਉਡਾਣ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਇਸ ਰਸਤੇ ਤੋਂ ਇਕ ਟੈਸਟ ਫਲਾਈਟ ਨੂੰ ਲੰਘਾਈਐ। ਇਸ ਦੇ ਮੁਤਾਬਕ ਦੁਬਈ-ਦਿੱਲੀ ਫਲਾਈਟ 6ਈ-24 ਨੂੰ ਇਸ ਰਸਤੇ ਤੋਂ ਸੋਮਵਾਰ ਨੂੰ ਗੁਜ਼ਾਰਨ ਦੀ ਯੋਜਨਾ ਬਣਾਈ ਸੀ।'
ਹੁਣੇ ਜਿਹੇ ਜਾਰੀ ਤਣਾਅ ਦੇ ਪੱਧਰ ਅਤੇ ਦੋਵਾਂ ਦੇਸ਼ਾਂ ਵਿਚਕਾਰ ਅਵਿਸ਼ਵਾਸ ਨੂੰ ਦੇਖਦੇ ਹੋਏ ਇੰਡੀਗੋ ਨੇ ਚਾਂਸ ਨਹੀਂ ਲਿਆ ਅਤੇ ਅਣਜਾਣ ਸਥਿਤੀਆਂ 'ਚ ਲੰਬੇ ਰਸਤੇ ਦਾ ਇਸਤੇਮਾਲ ਕਰਨ ਲਈ ਜਹਾਜ਼ ਵਿਚ ਲੌੜੀਂਦਾ ਈਂਧਣ ਭਰ ਲਿਆ ਸੀ।
ਇਟਲੀ : ਦੂਜੀ ਵਿਸ਼ਵ ਜੰਗ 'ਚ ਸ਼ਹੀਦ ਹੋਏ ਸਿੱਖ ਫੌਜੀਆਂ ਨੂੰ ਦਿੱਤੀ ਸ਼ਰਧਾਂਜਲੀ
NEXT STORY