ਵਾਸ਼ਿੰਗਟਨ (ਭਾਸ਼ਾ)— ਪਾਕਿਸਤਾਨੀ-ਅਮਰੀਕੀ ਪਿਓ-ਪੁੱਤ ਨੂੰ ਅਮਰੀਕਾ ਦੀ ਇਕ ਅਦਾਲਤ ਨੇ 18 ਮਹੀਨੇ ਦੀ ਜੇਲ ਦੀ ਸਜ਼ਾ ਸੁਣਾਈ ਹੈ। ਉਨ੍ਹਾਂ ਨੇ ਪਾਕਿਸਤਾਨ ਦੀ ਫੌਜ ਨੂੰ ਪਾਬੰਦੀਸ਼ੁਦਾ ਸਾਮਾਨ ਗੈਰਕਾਨੂੰਨੀ ਤਰੀਕੇ ਨਾਲ ਭੇਜਿਆ ਸੀ। ਇਹ ਸਾਮਾਨ ਪਾਕਿਸਤਾਨੀ ਫੌਜ ਦੀ ਪਰਮਾਣੂ ਊਰਜਾ ਅਤੇ ਪੁਲਾੜ ਏਜੰਸੀ ਨੂੰ ਭੇਜਿਆ ਗਿਆ ਸੀ। ਕਨੈਕਟੀਕਟ ਅਟਾਰਨੀ ਨੇ ਬਿਆਨ ਵਿਚ ਕਿਹਾ ਕਿ ਸਜ਼ਾ ਪੂਰੀ ਹੋਣ ਮਗਰੋਂ ਵੀ 67 ਸਾਲਾ ਮੁਹੰਮਦ ਇਸਮਾਈਲ ਅਤੇ ਉਸ ਦੇ 38 ਸਾਲਾ ਬੇਟੇ ਕਾਮਰਾਨ ਖਾਨ 'ਤੇ 3 ਸਾਲ ਤੱਕ ਨਿਗਰਾਨੀ ਰੱਖੀ ਜਾਵੇਗੀ। ਇਸਮਾਈਲ ਅਤੇ ਉਸ ਦੇ ਬੇਟੇ ਨੇ ਮਾਰਚ ਮਹੀਨੇ ਵਿਚ ਕੌਮਾਂਤਰੀ ਮਨੀ ਲਾਂਡਰਿੰਗ ਦਾ ਦੋਸ਼ ਸਵੀਕਾਰ ਕੀਤਾ ਸੀ। ਬੁੱਧਵਾਰ ਨੂੰ ਉਨ੍ਹਾਂ ਨੂੰ 18 ਮਹੀਨੇ ਦੀ ਜੇਲ ਦੀ ਸਜ਼ਾ ਸੁਣਾਈ ਗਈ।
ਟਾਈਮ ਮੈਗਜ਼ੀਨ ਦਾ ਕਵਰ ਪੇਜ ਸੁਰਖੀਆਂ 'ਚ, ਟਰੰਪ 'ਚ ਸਮਾ ਗਏ ਵਲਾਦੀਮੀਰ ਪੁਤਿਨ
NEXT STORY