ਇਸਲਾਮਾਬਾਦ (ਏਜੰਸੀ) : ਪਾਕਿਸਤਾਨ ਵਿੱਚ ਮਨੁੱਖੀ ਅਧਿਕਾਰਾਂ ਦੀ ਆਵਾਜ਼ ਬੁਲੰਦ ਕਰਨ ਵਾਲੀ ਮਸ਼ਹੂਰ ਵਕੀਲ ਈਮਾਨ ਜ਼ੈਨਬ ਮਜ਼ਾਰੀ-ਹਾਜ਼ਿਰ ਅਤੇ ਉਨ੍ਹਾਂ ਦੇ ਪਤੀ ਹਾਦੀ ਅਲੀ ਚੱਠਾ ਨੂੰ ਸ਼ੁੱਕਰਵਾਰ ਨੂੰ ਇਸਲਾਮਾਬਾਦ ਦੀ ਇੱਕ ਅਦਾਲਤ ਵਿੱਚ ਜਾਂਦੇ ਸਮੇਂ ਗ੍ਰਿਫ਼ਤਾਰ ਕਰ ਲਿਆ ਗਿਆ। ਇਹ ਗ੍ਰਿਫ਼ਤਾਰੀ ਉਸ ਸਮੇਂ ਹੋਈ ਜਦੋਂ ਇਹ ਜੋੜਾ ਇੱਕ ਵਿਵਾਦਿਤ ਟਵੀਟ ਦੇ ਮਾਮਲੇ ਵਿੱਚ ਅਦਾਲਤ ਵਿੱਚ ਪੇਸ਼ ਹੋਣ ਜਾ ਰਿਹਾ ਸੀ। ਈਮਾਨ ਮਜ਼ਾਰੀ, ਇਮਰਾਨ ਖਾਨ ਸਰਕਾਰ ਵਿੱਚ ਮੰਤਰੀ ਰਹੀ ਡਾ. ਸ਼ੀਰੀਨ ਮਜ਼ਾਰੀ ਦੀ ਬੇਟੀ ਹੈ।
ਪੁਲਸ ਦੀ ਧੱਕੇਸ਼ਾਹੀ: ਸ਼ੀਸ਼ੇ ਤੋੜੇ ਤੇ ਖਿੱਚ ਕੇ ਕਾਰ 'ਚੋਂ ਬਾਹਰ ਕੱਢਿਆ
ਈਮਾਨ ਦੀ ਮਾਂ ਸ਼ੀਰੀਨ ਮਜ਼ਾਰੀ ਨੇ ਸੋਸ਼ਲ ਮੀਡੀਆ 'ਤੇ ਵੀਡੀਓ ਸਾਂਝੀ ਕਰਦਿਆਂ ਪੁਲਸ 'ਤੇ ਗੰਭੀਰ ਇਲਜ਼ਾਮ ਲਗਾਏ ਹਨ। ਉਨ੍ਹਾਂ ਕਿਹਾ ਕਿ ਪੁਲਸ ਨੇ ਰਸਤੇ ਵਿੱਚ ਕਾਰ ਨੂੰ ਘੇਰ ਲਿਆ, ਖਿੜਕੀਆਂ ਦੇ ਸ਼ੀਸ਼ੇ ਤੋੜ ਦਿੱਤੇ ਅਤੇ ਦੋਵਾਂ ਨੂੰ ਵੱਖ-ਵੱਖ ਗੱਡੀਆਂ ਵਿੱਚ ਬਿਠਾ ਕੇ ਅਣਪਛਾਤੀ ਜਗ੍ਹਾ ਲੈ ਗਏ। ਉਨ੍ਹਾਂ ਸੱਤਾ ਵਿੱਚ ਬੈਠੇ ਲੋਕਾਂ ਨੂੰ 'ਕਾਇਰ' ਦੱਸਦਿਆਂ ਕਿਹਾ ਕਿ ਪਾਕਿਸਤਾਨ ਵਿੱਚ ਲੋਕਤੰਤਰ ਦਾ ਘਾਣ ਹੋ ਰਿਹਾ ਹੈ।
ਵਕੀਲਾਂ ਨੇ ਖੋਲ੍ਹਿਆ ਮੋਰਚਾ, ਹੜਤਾਲ ਦਾ ਐਲਾਨ
ਇਸ ਗ੍ਰਿਫ਼ਤਾਰੀ ਤੋਂ ਬਾਅਦ ਵਕੀਲਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸਲਾਮਾਬਾਦ ਹਾਈਕੋਰਟ ਬਾਰ ਐਸੋਸੀਏਸ਼ਨ (IHCBA) ਨੇ ਪੁਲਸ ਦੀ ਇਸ ਕਾਰਵਾਈ ਦੀ ਸਖ਼ਤ ਨਿੰਦਾ ਕਰਦਿਆਂ ਹੜਤਾਲ ਦਾ ਐਲਾਨ ਕਰ ਦਿੱਤਾ ਹੈ। ਬਾਰ ਐਸੋਸੀਏਸ਼ਨ ਦੇ ਪ੍ਰਧਾਨ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਦਮਨ ਬੰਦ ਨਾ ਹੋਇਆ ਤਾਂ 2007 ਵਰਗਾ ਵੱਡਾ ਵਕੀਲ ਅੰਦੋਲਨ ਮੁੜ ਸ਼ੁਰੂ ਕੀਤਾ ਜਾਵੇਗਾ।
ਕੀ ਹੈ ਪੂਰਾ ਮਾਮਲਾ?
ਈਮਾਨ ਅਤੇ ਉਨ੍ਹਾਂ ਦੇ ਪਤੀ ਵਿਰੁੱਧ ਅਗਸਤ 2025 ਵਿੱਚ ਸਾਈਬਰ ਕ੍ਰਾਈਮ ਏਜੰਸੀ (NCCIA) ਵੱਲੋਂ ਮਾਮਲਾ ਦਰਜ ਕੀਤਾ ਗਿਆ ਸੀ। ਉਨ੍ਹਾਂ 'ਤੇ ਸੋਸ਼ਲ ਮੀਡੀਆ ਰਾਹੀਂ 'ਵਿਰੋਧੀ ਅਤੇ ਪਾਬੰਦੀਸ਼ੁਦਾ ਸੰਗਠਨਾਂ' ਦੇ ਪ੍ਰਚਾਰ ਨੂੰ ਹੱਲਾਸ਼ੇਰੀ ਦੇਣ ਦਾ ਦੋਸ਼ ਹੈ। ਇਸੇ ਮਾਮਲੇ ਵਿੱਚ 16 ਜਨਵਰੀ ਨੂੰ ਅਦਾਲਤ ਨੇ ਉਨ੍ਹਾਂ ਖਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ ਸਨ।
"ਅਸੀਂ ਅਮਰੀਕਾ ਦੇ ਸਿਰ 'ਤੇ ਨਹੀਂ ਪਲਦੇ" - ਕੈਨੇਡੀਅਨ PM ਕਾਰਨੀ ਦੇ ਤੇਵਰਾਂ ਤੋਂ ਭੜਕੇ ਟਰੰਪ, ਲਿਆ ਬਦਲਾ !
NEXT STORY