ਇਸਲਾਮਾਬਾਦ (ਅਨਸ)– ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਆਪਣੀ ਪੂਰੀ ਕੋਸ਼ਿਸ਼ ਕਰਨ ਦੇ ਬਾਵਜੂਦ ਈਰਾਨ ਦੇ ਰਾਸ਼ਟਰਪਤੀ ਇਬਰਾਹਿਮ ਰਈਸੀ ਦੇ ਮੂੰਹੋਂ ਕਸ਼ਮੀਰ ਮੁੱਦੇ ’ਤੇ ਇਕ ਵੀ ਸ਼ਬਦ ਕਹਾਉਣ ਲਈ ਅਸਫ਼ਲ ਰਹੇ।
ਹੋਇਆ ਇੰਝ ਕਿ ਈਰਾਨ ਦੇ ਰਾਸ਼ਟਰਪਤੀ ਰਈਸੀ ਸੋਮਵਾਰ ਨੂੰ ਪਾਕਿਸਤਾਨ ਦੇ 3 ਦਿਨਾ ਦੌਰੇ ’ਤੇ ਇਸਲਾਮਾਬਾਦ ਪਹੁੰਚੇ। ਸਾਂਝੀ ਪ੍ਰੈੱਸ ਕਾਨਫਰੰਸ ’ਚ ਆਪਣਾ ਸ਼ੁਰੂਆਤੀ ਬਿਆਨ ਦਿੰਦਿਆਂ ਸ਼ਾਹਬਾਜ਼ ਸ਼ਰੀਫ਼ ਨੇ ਇਸਲਾਮਾਬਾਦ ਤੇ ਨਵੀਂ ਦਿੱਲੀ ਵਿਚਾਲੇ ਕਸ਼ਮੀਰ ਵਿਵਾਦ ’ਤੇ ਪਾਕਿਸਤਾਨ ਦਾ ਪੱਖ ਲੈਣ ਲਈ ਈਰਾਨ ਦੇ ਰਾਸ਼ਟਰਪਤੀ ਦਾ ਧੰਨਵਾਦ ਕੀਤਾ।
ਇਹ ਖ਼ਬਰ ਵੀ ਪੜ੍ਹੋ : ਕੇਕ ਖਾਣ ਨਾਲ ਹੋਈ ਬੱਚੀ ਦੀ ਮੌਤ ਦਾ ਮਾਮਲਾ: ਬੇਕਰੀ ਦੇ 4 ਸੈਂਪਲਾਂ ਦੀ ਰਿਪੋਰਟ ਆਈ ਸਾਹਮਣੇ
ਸ਼ਰੀਫ਼ ਨੇ ਕਿਹਾ, ‘‘ਅਸੀਂ ਕਸ਼ਮੀਰ ਮੁੱਦੇ ’ਤੇ ਈਰਾਨ ਦੇ ਸਮਰਥਨ ਲਈ ਧੰਨਵਾਦੀ ਹਾਂ। ਦੋਵਾਂ ਧਿਰਾਂ ਨੇ ਆਪਸੀ ਹਿੱਤਾਂ ਤੇ ਖ਼ੇਤਰੀ ਚਿੰਤਾਵਾਂ ਦੇ ਮਾਮਲਿਆਂ ਦੀ ਪਛਾਣ ਕੀਤੀ ਹੈ ਤੇ ਉਨ੍ਹਾਂ ’ਤੇ ਸਹਿਯੋਗ ਕਰਨ ਲਈ ਸਹਿਮਤੀ ਪ੍ਰਗਟਾਈ ਹੈ।’’
ਸ਼ਾਹਬਾਜ਼ ਈਰਾਨੀ ਰਾਸ਼ਟਰਪਤੀ ਤੋਂ ਕਸ਼ਮੀਰ ਲਈ ਸਮਰਥਨ ਦਾ ਇਕ ਵੀ ਸ਼ਬਦ ਸੁਣਨ ’ਚ ਅਸਫ਼ਲ ਰਹੇ ਕਿਉਂਕਿ ਉਨ੍ਹਾਂ ਨੇ ਇਸ ਮੁੱਦੇ ’ਤੇ ਕੋਈ ਵੀ ਟਿੱਪਣੀ ਕਰਨ ਤੋਂ ਪ੍ਰਹੇਜ਼ ਕੀਤਾ ਤੇ ਆਪਣਾ ਭਾਸ਼ਣ ਇਜ਼ਰਾਈਲ-ਫਿਲਸਤੀਨ ਸੰਘਰਸ਼ ਬਾਰੇ ਸੰਬੋਧਨ ਕਰਨ ’ਤੇ ਕੇਂਦਰਿਤ ਰੱਖਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਮਾਲਵਿੰਦਰ ਸਿੰਘ ਸੰਧੂ ਦੀ ਪਲੇਠੀ ਕਾਵਿ ਪੁਸਤਕ ‘ਜ਼ਿੰਦਗੀ ਇੱਕ ਰੰਗ ਮੰਚ’ ਲੋਕ ਅਰਪਿਤ
NEXT STORY