ਇਸਲਾਮਾਬਾਦ— ਪਾਕਿਸਤਾਨੀ ਪਾਪ-ਸਿੰਗਰ ਰਾਬੀ ਪੀਰਜ਼ਾਦਾ ਇਕ ਵਾਰ ਮੁੜ ਸੁਰਖੀਆਂ 'ਚ ਹੈ। ਉਨ੍ਹਾਂ ਦੀਆਂ ਕਥਿਤ ਅਸ਼ਲੀਲ ਤਸਵੀਰਾਂ ਤੇ ਵੀਡੀਓ ਇੰਟਰਨੈੱਟ 'ਤੇ ਵਾਇਰਲ ਹੋ ਰਹੀਆਂ ਹਨ। ਪਾਕਿਸਤਾਨ ਦੇ ਕਈ ਟਵਿੱਟਰ ਹੈਂਡਲਾਂ 'ਤੇ ਤਸਵੀਰਾਂ ਤੇ ਵੀਡੀਓ ਨੂੰ ਵਾਇਰਲ ਕੀਤਾ ਜਾ ਰਿਹਾ ਹੈ। ਅਜਿਹਾ ਦੇਖਦੇ ਹੋਏ ਟਵਿੱਟਰ ਨੇ ਯੂਜ਼ਰਾਂ ਨੂੰ ਅਜਿਹਾ ਨਾ ਕਰਨ ਦੀ ਚਿਤਾਵਨੀ ਵੀ ਜਾਰੀ ਕਰ ਦਿੱਤੀ ਹੈ। ਟਵਿੱਟਰ ਨੇ ਚਿਤਾਵਨੀ ਦਿੱਤੀ ਹੈ ਕਿ ਅਜਿਹਾ ਕਰਨ 'ਤੇ ਟਵਿੱਟਰ ਅਕਾਊਂਟ ਬਲਾਕ ਕਰ ਦਿੱਤਾ ਜਾਵੇਗਾ।
ਪਾਕਿਸਤਾਨ ਟੂਡੇ ਦੇ ਮੁਤਾਬਕ ਵੀਰਵਾਰ ਨੂੰ ਗਾਇਕ ਦੇ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਵਾਇਰਲ ਕੀਤਾ ਗਿਆ ਤੇ ਹਜ਼ਾਰਾਂ ਲੋਕਾਂ ਵਲੋਂ ਇਸ ਨੂੰ ਸਾਂਝਾ ਕੀਤਾ ਗਿਆ। ਹਾਲਾਂਕਿ ਇਹ ਵੀਡੀਓ ਸਹੀ ਹੈ ਜਾਂ ਫਰਜ਼ੀ ਇਸ ਨੂੰ ਲੈ ਕੇ ਅਜੇ ਪੁਸ਼ਟੀ ਨਹੀਂ ਹੋ ਸਕੀ ਹੈ। ਇਸ ਨੂੰ ਲੈ ਕੇ ਪੀਰਜ਼ਾਦਾ ਨੇ ਐੱਫ.ਆਈ.ਏ. ਦੀ ਸਾਈਬਰ ਕ੍ਰਾਈਮ ਵਿੰਗ ਨਾਲ ਸੰਪਰਕ ਕੀਤਾ ਹੈ। ਪਾਕਿਸਤਾਨੀ ਸਿੰਗਰ ਦੀਆਂ ਵਾਇਰਲ ਹੋ ਰਹੀਆਂ ਤਸਵੀਰਾਂ ਨੂੰ ਲੈ ਕੇ ਟਵਿੱਟਰ 'ਤੇ ਕਈ ਤਰ੍ਹਾਂ ਦੀਆਂ ਚਰਚਾਵਾਂ ਚੱਲ ਰਹੀਆਂ ਹਨ। ਕੁਝ ਨੇ ਇਸ ਦੇ ਪਿੱਛੇ ਪਾਕਿਸਤਾਨੀ ਬੁਲਾਰੇ ਮੇਜਰ ਜਨਰਲ ਆਸਿਫ ਗਫੂਰ ਦਾ ਹੱਥ ਹੋਣ ਦਾ ਦੋਸ਼ ਲਾਇਆ ਹੈ। ਜ਼ਿਕਰਯੋਗ ਹੈ ਕਿ ਰਾਬੀ ਨੇ ਹਾਲ 'ਚ ਗਫੂਰ 'ਤੇ ਨਿਸ਼ਾਨਾ ਵਿੰਨ੍ਹਿਆ ਸੀ।
ਇਕ ਯੂਜ਼ਰ ਨੇ ਲਿਖਿਆ ਕਿ ਰਾਬੀ ਦੀ ਵੀਡੀਓ ਉਸ ਵੇਲੇ ਲੀਕ ਕੀਤੀ ਗਈ ਜਦੋਂ ਉਨ੍ਹਾਂ ਨੇ ਇਕ ਆਈਟਮ ਸਾਂਗ ਨੂੰ ਲੈ ਕੇ ਗਫੂਰ ਦੀ ਨਿੰਦਾ ਕੀਤੀ ਸੀ। ਇਸ ਲਈ ਸਾਰੇ ਉਨ੍ਹਾਂ 'ਤੇ ਸ਼ੱਕ ਕਰ ਰਹੇ ਹਨ। ਹਾਲਾਂਕਿ ਕਈ ਨੇ ਕਿਹਾ ਹੈ ਕਿ ਇਹ ਉਸ ਦੇ ਸਾਬਕਾ ਬੁਆਏਫ੍ਰੈਂਡ ਦਾ ਕੰਮ ਹੈ। ਦੱਸ ਦਈਏ ਕਿ ਪਾਕਿਸਤਾਨੀ ਫੌਜ ਦੇ ਪੀ.ਆਰ. ਸੈਲ ਨੇ 'ਕਾਫ ਕੰਗਨਾ' ਦੇ ਨਾਂ ਨਾਲ ਇਕ ਫਿਲਮ ਦਾ ਨਿਰਮਾਣ ਕੀਤਾ ਸੀ। ਕੁਝ ਦਿਨ ਪਹਿਲਾਂ ਇਸ ਦਾ ਟ੍ਰੇਲਰ ਵੀ ਸਾਹਮਣੇ ਆਇਆ ਸੀ ਪਰ ਬਵਾਲ ਇਸ ਫਿਲਮ ਦੇ ਇਕ ਆਈਟਮ ਸਾਂਗ ਦੇ ਕਾਰਨ ਮਚਿਆ। ਇਸ 'ਤੇ ਕਈ ਲੋਕਾਂ ਨੇ ਇਤਰਾਜ਼ ਜਤਾਇਆ ਹੈ।
ਪਾਕਿਸਤਾਨੀ ਫੌਜ ਵਲੋਂ ਬਣਾਏ ਇਸ ਅਸ਼ਲੀਲ ਸਾਂਗ 'ਚ ਕਿਰਦਾਰ ਨਿਭਾਉਣ ਵਾਲੀ ਪਾਕਿਸਤਾਨੀ ਅਭਿਨੇਤਰੀ ਤੇ ਪੀਆਰ ਡੀਜੀ ਆਸਿਫ ਗਫੂਰ ਨੇ ਸਫਾਈ ਦਿੱਤੀ ਸੀ ਪਰ ਬਾਵਜੂਦ ਇਸ ਦੇ ਉਨ੍ਹਾਂ 'ਤੇ ਲੋਕਾਂ ਦੇ ਸਵਾਲ ਜਾਰੀ ਰਹੇ। ਇਸ ਵਿਚਾਲੇ ਰਾਬੀ ਪੀਰਜ਼ਾਦਾ ਨੇ ਵੀ ਨੀਲਮ ਮੁਨੀਰ ਤੇ ਆਸਿਫ ਗਫੂਰ ਨੂੰ ਨਿਸ਼ਾਨੇ 'ਤੇ ਲਿਆ ਸੀ। ਹਾਲਾਂਕਿ ਇਸ ਮਾਮਲੇ 'ਚ ਰਾਬੀ ਦੇ ਸਾਬਕਾ ਬੁਆਏਫ੍ਰੈਂਡ ਨੂੰ ਵੀ ਸ਼ੱਕੀ ਦੱਸਿਆ ਜਾ ਰਿਹਾ ਹੈ।
ਮਾਲੀ 'ਚ ਫੌਜੀ ਟਿਕਾਣਿਆਂ 'ਤੇ ਅੱਤਵਾਦੀ ਹਮਲਾ, 54 ਲੋਕਾਂ ਦੀ ਮੌਤ
NEXT STORY