ਇੰਟਰਨੈਸ਼ਨਲ ਡੈਸਕ- ਭਾਰਤ ਦੇ ਆਪ੍ਰੇਸ਼ਨ ਸਿੰਧੂਰ ਵਿਚ ਪਾਕਿਸਤਾਨ ਦੇ ਅੱਤਵਾਦੀ ਟਿਕਾਣਿਆਂ, ਖਾਸ ਤੌਰ ’ਤੇ ਜੈਸ਼-ਏ-ਮੁਹੰਮਦ ਅਤੇ ਹਿਜ਼ਬੁਲ ਮੁਜਾਹਿਦੀਨ ਦੇ ਤਬਾਹ ਹੋਣ ਦੇ ਡਰੋਂ ਦੋਵੇਂ ਸੰਗਠਨਾਂ ਨੇ ਹੁਣ ਆਪਣੇ ਟਿਕਾਣੇ ਖੈਬਰ ਪਖਤੂਨਖਵਾ ਸੂਬੇ ਵਿਚ ਤਬਦੀਲ ਕਰ ਲਏ ਹਨ ਅਤੇ ਬਹੁਤ ਹੀ ਗੁਪਤ ਥਾਵਾਂ ’ਤੇ ਇਨ੍ਹਾਂ ਜ਼ਮੀਨਦੋਜ ਟਿਕਾਣਿਆਂ ਨੂੰ ਬਣਾ ਰਹੇ ਹਨ। ਪਾਕਿਸਤਾਨੀ ਫੌਜ ਇਸ ਸਾਜ਼ਿਸ਼ ਵਿਚ ਅੱਤਵਾਦੀ ਸੰਗਠਨਾਂ ਦੀ ਪੂਰੀ ਮਦਦ ਕਰ ਰਹੀ ਹੈ।
ਸਰਹੱਦ ਪਾਰ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਹਿਜ਼ਬੁਲ ਮੁਜਾਹਿਦੀਨ ਬਾਂਦਰੀ ਖੇਤਰ ਵਿਚ ਐੱਚ.ਐੱਮ. ਨਾਮਕ ਇਕ ਸੁਵਿਧਾ ਕੇਂਦਰ ਵਿਚ ਆਪਣਾ ਅਧਾਰ ਸਥਾਪਤ ਕਰ ਰਿਹਾ ਹੈ। ਹਾਲਾਂਕਿ ਜੈਸ਼-ਏ-ਮੁਹੰਮਦ ਬਾਰੇ ਵਿਸਤ੍ਰਿਤ ਜਾਣਕਾਰੀ ਉਪਲਬਧ ਨਹੀਂ।
ਆਪ੍ਰੇਸ਼ਨ ਸਿੰਧੂਰ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ.ਓ.ਕੇ.) ਵਿਚ ਘੱਟੋ-ਘੱਟ 9 ਵੱਡੇ ਅੱਤਵਾਦੀ ਟਿਕਾਣਿਆਂ ਨੂੰ ਤਬਾਹ ਕਰ ਦਿੱਤਾ ਸੀ।
ਇਹ ਵੀ ਪੜ੍ਹੋ- ਚੀਕਾਂ ਮਾਰਦੀ ਰਹੀ ਨੂੰਹ ਤੇ ਹੱਸਦਾ ਰਿਹਾ ਸਹੁਰਾ ਪਰਿਵਾਰ ! ਦਾਜ ਦੇ ਲਾਲਚ 'ਚ ਸਾਰੀਆਂ ਹੱਦਾਂ ਕੀਤੀਆਂ ਪਾਰ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਧੋਖੇ ਨਾਲ ਵੇਚ'ਤੀ ਪਾਕਿ PM ਦੀ 1200 ਏਕੜ ਜ਼ਮੀਨ ! ਹਰਿਆਣਾ ਸਰਕਾਰ ਨੂੰ ਨੋਟਿਸ ਜਾਰੀ
NEXT STORY