ਨਿਊਯਾਰਕ/ਵਾਸ਼ਿੰਗਟਨ (ਏਜੰਸੀ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ H-1B ਵੀਜ਼ਾ ਅਰਜ਼ੀਆਂ 'ਤੇ 100,000 ਡਾਲਰ ਫੀਸ ਲਗਾਉਣ ਵਾਲੇ ਇੱਕ ਕਾਰਜਕਾਰੀ ਆਦੇਸ਼ 'ਤੇ ਦਸਤਖਤ ਕਰਦੇ ਹੋਏ ਕਿਹਾ ਕਿ H-1B ਪ੍ਰੋਗਰਾਮ ਦੀ ਦੁਰਵਰਤੋਂ ਰਾਸ਼ਟਰੀ ਸੁਰੱਖਿਆ ਲਈ ਖ਼ਤਰਾ ਹੈ। ਟਰੰਪ ਨੇ ਸ਼ੁੱਕਰਵਾਰ ਨੂੰ "ਕੁਝ ਗੈਰ-ਪ੍ਰਵਾਸੀ ਕਾਮਿਆਂ ਦੇ ਦਾਖਲੇ 'ਤੇ ਪਾਬੰਦੀ" ਸਬੰਧੀ ਕਾਰਜਕਾਰੀ ਆਦੇਸ਼ 'ਤੇ ਦਸਤਖਤ ਕੀਤੇ। ਇਸ ਫੈਸਲੇ ਦੇ ਤਹਿਤ, ਉਨ੍ਹਾਂ ਕਾਮਿਆਂ ਲਈ ਅਮਰੀਕਾ ਵਿੱਚ ਦਾਖਲੇ 'ਤੇ ਪਾਬੰਦੀ ਹੋਵੇਗੀ, ਜਿਨ੍ਹਾਂ ਦੀ H-1B ਅਰਜ਼ੀ ਨਾਲ 100,000 ਅਮਰੀਕੀ ਡਾਲਰ ਫੀਸ ਦਾ ਭੁਗਤਾਨ ਨਹੀਂ ਕੀਤਾ ਗਿਆ ਹੋਵੇਗਾ। ਟਰੰਪ ਨੇ ਕਿਹਾ, "H-1B ਗੈਰ-ਪ੍ਰਵਾਸੀ ਵੀਜ਼ਾ ਪ੍ਰੋਗਰਾਮ ਅਸਥਾਈ ਕਾਮਿਆਂ ਨੂੰ ਅਮਰੀਕਾ ਲਿਆਉਣ ਲਈ ਬਣਾਇਆ ਗਿਆ ਸੀ ਤਾਂ ਕਿ ਉਹ ਵਾਧੂ, ਉੱਚ-ਹੁਨਰਮੰਦ ਨੌਕਰੀਆਂ ਕਰ ਸਕਣ ਪਰ ਅਮਰੀਕੀ ਕਾਮਿਆਂ ਦੀ ਥਾਂ ਸਸਤੇ, ਘੱਟ-ਹੁਨਰਮੰਦ ਕਾਮਿਆਂ ਨੂੰ ਲਿਆ ਕੇ ਵੀਜ਼ਾ ਪ੍ਰੋਗਰਾਮ ਦੀ ਦੁਰਵਰਤੋਂ ਕੀਤੀ ਗਈ।"
ਉਨ੍ਹਾਂ ਕਿਹਾ, "H-1B ਪ੍ਰੋਗਰਾਮ ਦੀ ਦੁਰਵਰਤੋਂ ਰਾਸ਼ਟਰੀ ਸੁਰੱਖਿਆ ਲਈ ਖ਼ਤਰਾ ਪੈਦਾ ਕਰਦੀ ਹੈ। ਘਰੇਲੂ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੇ H-1B 'ਤੇ ਨਿਰਭਰ ਆਊਟਸੋਰਸਿੰਗ ਕੰਪਨੀਆਂ ਦੀ ਪਛਾਣ ਅਤੇ ਜਾਂਚ ਕੀਤੀ ਹੈ, ਜੋ ਵੀਜ਼ਾ ਧੋਖਾਧੜੀ, ਮਨੀ ਲਾਂਡਰਿੰਗ ਸਾਜ਼ਿਸ਼ਾਂ... ਅਤੇ ਵਿਦੇਸ਼ੀ ਕਾਮਿਆਂ ਨੂੰ ਸੰਯੁਕਤ ਰਾਜ ਅਮਰੀਕਾ ਆਉਣ ਲਈ ਉਤਸ਼ਾਹਿਤ ਕਰਨ ਲਈ ਵੱਖ-ਵੱਖ ਗੈਰ-ਕਾਨੂੰਨੀ ਗਤੀਵਿਧੀਆਂ ਵਿੱਚ ਸ਼ਾਮਲ ਪਾਈਆਂ ਗਈਆਂ ਹਨ।" ਉਨ੍ਹਾਂ ਕਿਹਾ, "ਇਸ ਪ੍ਰੋਗਰਾਮ ਦੀ ਵਿਆਪਕ ਦੁਰਵਰਤੋਂ ਨਾਲ ਸਾਡੀ ਆਰਥਿਕ ਅਤੇ ਰਾਸ਼ਟਰੀ ਸੁਰੱਖਿਆ ਨੂੰ ਹੋਏ ਗੰਭੀਰ ਨੁਕਸਾਨ ਲਈ ਤੁਰੰਤ ਕਾਰਵਾਈ ਦੀ ਲੋੜ ਹੈ। ਇਸ ਲਈ, ਮੇਰਾ ਮੰਨਣਾ ਹੈ ਕਿ ਕੁਝ ਵਿਦੇਸ਼ੀ ਕਾਮਿਆਂ ਨੂੰ ਬਿਨਾਂ ਕਿਸੇ ਰੁਕਾਵਟ ਦੇ ਅਮਰੀਕਾ ਵਿੱਚ ਦਾਖਲ ਹੋਣ ਦੀ ਇਜਾਜ਼ਤ ਦੇਣਾ ਅਮਰੀਕੀ ਹਿੱਤਾਂ ਲਈ ਨੁਕਸਾਨਦੇਹ ਹੋਵੇਗਾ। ਅਜਿਹੀ ਐਂਟਰੀ ਅਮਰੀਕੀ ਕਾਮਿਆਂ ਨੂੰ ਨੁਕਸਾਨ ਪਹੁੰਚਾਏਗੀ, ਜਿਸ ਵਿੱਚ ਉਨ੍ਹਾਂ ਦੀਆਂ ਤਨਖਾਹਾਂ ਵਿਚ ਕਟੌਤੀ ਵੀ ਸ਼ਾਮਲ ਹੈ।" ਟਰੰਪ ਨੇ ਹੁਕਮ ਦਿੱਤਾ ਕਿ ਗ੍ਰਹਿ ਮੰਤਰੀ ਘੋਸ਼ਣਾ ਦੇ ਪ੍ਰਭਾਵੀ ਹੋਣ ਦੀ ਤਰੀਕ ਯਾਨੀ 21 ਸਤੰਬਰ 2025 ਤੋਂ ਉਨ੍ਹਾਂ ਅਰਜ਼ੀਆਂ 'ਤੇ ਫੈਸਲੇ ਲੈਣ 'ਤੇ ਰੋਕ ਲਗਾਉਣਗੇ, ਜਿਨ੍ਹਾਂ ਨਾਲ 100,000 ਅਮਰੀਕੀ ਡਾਲਰ ਦਾ ਭੁਗਤਾਨ ਨਹੀਂ ਕੀਤਾ ਗਿਆ ਹੋਵੇਗਾ।
ਰੂਸ ਦਾ ਯੂਕ੍ਰੇਨ 'ਤੇ ਵੱਡਾ ਹਮਲਾ ! 3 ਲੋਕਾਂ ਦੀ ਗਈ ਜਾਨ, ਕਈ ਹੋਰ ਜ਼ਖ਼ਮੀ
NEXT STORY