ਵੈੱਬ ਡੈਸਕ- 21 ਸਤੰਬਰ ਨੂੰ ਸਾਲ ਦਾ ਆਖ਼ਰੀ ਸੂਰਜ ਗ੍ਰਹਿਣ ਲੱਗੇਗਾ। ਇਸ ਤੋਂ ਤੁਰੰਤ ਅਗਲੇ ਦਿਨ, 22 ਸਤੰਬਰ ਤੋਂ ਸ਼ਾਰਦੀਯ ਨਰਾਤਿਆਂ ਦੀ ਸ਼ੁਰੂਆਤ ਹੋ ਰਹੀ ਹੈ। ਇਸ ਪਵਿੱਤਰ ਮੌਕੇ 'ਤੇ ਭਗਤ ਮਾਂ ਦੁਰਗਾ ਦੇ 9 ਰੂਪਾਂ ਦੀ ਭਗਤੀ ਭਾਵਨਾ ਨਾਲ ਉਪਾਸਨਾ ਕਰਦੇ ਹਨ।
ਇਹ ਵੀ ਪੜ੍ਹੋ : 9 ਜਾਂ 10 ਅਕਤੂਬਰ, ਕਦੋਂ ਹੈ ਕਰਵਾ ਚੌਥ? ਦੂਰ ਹੋਈ Confusion
ਗ੍ਰਹਿਣ ਅਤੇ ਨਰਾਤਿਆਂ ਦੀ ਸ਼ੁਰੂਆਤ
ਜੋਤਸ਼ੀਆਂ ਦੇ ਅਨੁਸਾਰ, ਸੂਰਜ ਗ੍ਰਹਿਣ ਦੀ ਅਸ਼ੁੱਭ ਛਾਂ 'ਚ ਨਰਾਤੇ ਸ਼ੁਰੂ ਹੋਣ ਕਰਕੇ ਕਈਆਂ ਦੇ ਮਨ ਵਿਚ ਇਹ ਪ੍ਰਸ਼ਨ ਉਠ ਰਿਹਾ ਸੀ ਕਿ ਕਲਸ਼ ਸਥਾਪਨਾ ਕਿਵੇਂ ਹੋਵੇਗੀ। ਪਰ ਇਹ ਗ੍ਰਹਿਣ ਭਾਰਤ 'ਚ ਦਿਖਾਈ ਨਹੀਂ ਦੇਵੇਗਾ, ਇਸ ਲਈ ਇਸ ਦਾ ਸੂਤਕ ਕਾਲ ਭਾਰਤ 'ਚ ਲਾਗੂ ਨਹੀਂ ਹੋਵੇਗਾ। ਇਸ ਕਰਕੇ ਭਗਤ 22 ਸਤੰਬਰ ਨੂੰ ਬਿਨਾਂ ਕਿਸੇ ਰੁਕਾਵਟ ਦੇ ਘਟਸਥਾਪਨਾ (ਕਲਸ਼ ਸਥਾਪਨਾ) ਕਰ ਸਕਣਗੇ।
ਇਹ ਵੀ ਪੜ੍ਹੋ : ਅੱਜ ਲੱਗ ਰਹੇ ਸੂਰਜ ਗ੍ਰਹਿਣ 'ਤੇ 122 ਸਾਲ ਬਣ ਰਿਹਾ ਦੁਰਲੱਭ ਸੰਯੋਗ, ਇਨ੍ਹਾਂ ਰਾਸ਼ੀਆਂ ਲਈ ਰਹੇਗਾ ਅਸ਼ੁੱਭ
ਸੂਰਜ ਗ੍ਰਹਿਣ ਦਾ ਸਮਾਂ
ਇਹ ਸੂਰਜ ਗ੍ਰਹਿਣ 21 ਸਤੰਬਰ ਰਾਤ 11 ਵਜੇ ਸ਼ੁਰੂ ਹੋਵੇਗਾ ਅਤੇ 22 ਸਤੰਬਰ ਦੀ ਸਵੇਰ 3:23 ਵਜੇ ਖਤਮ ਹੋਵੇਗਾ। ਹਾਲਾਂਕਿ ਭਾਰਤ 'ਚ ਇਹ ਗ੍ਰਹਿਣ ਦਿਖਾਈ ਨਹੀਂ ਦੇਵੇਗਾ।
ਘਟਸਥਾਪਨਾ ਦਾ ਸ਼ੁੱਭ ਮੁਹੂਰਤ
ਸ਼ਾਰਦੀਯ ਨਰਾਤਿਆਂ ਦੇ ਪਹਿਲੇ ਦਿਨ ਘਟਸਥਾਪਨਾ ਦਾ ਮੁਹੂਰਤ ਸਵੇਰੇ 6:09 ਤੋਂ 8:06 ਵਜੇ ਤੱਕ ਰਹੇਗਾ। ਇਸ ਤਰ੍ਹਾਂ ਭਗਤਾਂ ਕੋਲ ਕਲਸ਼ ਸਥਾਪਨਾ ਲਈ ਲਗਭਗ 1 ਘੰਟਾ 56 ਮਿੰਟ ਦਾ ਸਮਾਂ ਹੋਵੇਗਾ।
ਜੇਕਰ ਕੋਈ ਇਸ ਵੇਲੇ ਸਥਾਪਨਾ ਨਾ ਕਰ ਸਕੇ ਤਾਂ ਅਭਿਜੀਤ ਮਹੂਰਤ 'ਚ ਵੀ ਕਲਸ਼ ਸਥਾਪਨਾ ਹੋ ਸਕਦੀ ਹੈ, ਜੋ 11:49 ਵਜੇ ਤੋਂ 12:38 ਵਜੇ ਤੱਕ ਰਹੇਗਾ।
ਸ਼ਾਰਦੀਯ ਨਰਾਤਿਆਂ ਦੀ ਤਾਰੀਕ
ਪੰਚਾਂਗ ਅਨੁਸਾਰ, ਆਸ਼ਵਿਨ ਮਹੀਨੇ ਦੇ ਸ਼ੁਕਲ ਪੱਖ ਦੀ ਪ੍ਰਤਿਪਦਾ ਤਰੀਕ 22 ਸਤੰਬਰ ਰਾਤ 1:23 ਵਜੇ ਤੋਂ ਸ਼ੁਰੂ ਹੋ ਕੇ 23 ਸਤੰਬਰ ਅੱਧੀ ਰਾਤ 2:55 ਵਜੇ ਤੱਕ ਰਹੇਗੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅੱਜ ਲੱਗ ਰਹੇ ਸੂਰਜ ਗ੍ਰਹਿਣ 'ਤੇ 122 ਸਾਲ ਬਣ ਰਿਹਾ ਦੁਰਲੱਭ ਸੰਯੋਗ, ਇਨ੍ਹਾਂ ਰਾਸ਼ੀਆਂ ਲਈ ਰਹੇਗਾ ਅਸ਼ੁੱਭ
NEXT STORY