ਇਸਲਾਮਾਬਾਦ (ਭਾਸ਼ਾ): ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਗ੍ਰਿਫ਼ਤਾਰੀ ਤੋਂ ਬਾਅਦ 9 ਮਈ ਨੂੰ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਤੋਂ ਬਾਅਦ ਲਾਪਤਾ ਹੋਏ ਵਿਵਾਦਪੂਰਨ ਪਾਕਿਸਤਾਨੀ ਪੇਸ਼ਕਾਰ ਅਤੇ ਯੂਟਿਊਬਰ ਇਮਰਾਨ ਰਿਆਜ਼ ਖਾਨ ਸੁਰੱਖਿਅਤ ਘਰ ਪਰਤ ਆਏ ਹਨ। ਪੁਲਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਰਿਆਜ਼ ਖਾਨ (47) ਦੇ ਯੂਟਿਊਬ 'ਤੇ 30 ਲੱਖ ਤੋਂ ਵੱਧ ਫਾਲੋਅਰਜ਼ ਹਨ।
ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀਟੀਆਈ) ਦੇ ਚੇਅਰਮੈਨ ਇਮਰਾਨ ਖਾਨ ਦੀ 9 ਮਈ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿੱਚ ਗ੍ਰਿਫ਼ਤਾਰੀ ਤੋਂ ਬਾਅਦ ਦੇਸ਼ ਭਰ ਵਿੱਚ ਹਿੰਸਕ ਵਿਰੋਧ ਪ੍ਰਦਰਸ਼ਨਾਂ ਦੇ ਦੋ ਦਿਨ ਬਾਅਦ ਕਥਿਤ ਤੌਰ 'ਤੇ ਉਸਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਰਿਆਜ਼ ਖਾਨ ਨੂੰ ਸਾਬਕਾ ਪ੍ਰਧਾਨ ਮੰਤਰੀ ਦਾ ਵੱਡਾ ਸਮਰਥਕ ਮੰਨਿਆ ਜਾਂਦਾ ਹੈ ਅਤੇ ਪਿਛਲੇ ਸਾਲ ਅਪ੍ਰੈਲ 'ਚ ਇਮਰਾਨ ਖਾਨ ਨੂੰ ਸੱਤਾ ਤੋਂ ਲਾਂਭੇ ਕੀਤੇ ਜਾਣ ਤੋਂ ਬਾਅਦ ਅਦਾਰੇ ਦੀ ਸਖਤ ਨਿੰਦਾ ਕੀਤੀ ਸੀ। ਉਸਦੀ ਗ੍ਰਿਫ਼ਤਾਰੀ ਤੋਂ ਬਾਅਦ, ਉਸਨੂੰ ਆਖਰੀ ਵਾਰ ਲਾਹੌਰ ਛਾਉਣੀ ਪੁਲਸ ਸਟੇਸ਼ਨ ਅਤੇ ਬਾਅਦ ਵਿੱਚ ਪੰਜਾਬ ਸੂਬੇ ਦੀ ਸਿਆਲਕੋਟ ਜੇਲ੍ਹ ਲਿਜਾਣੇ ਜਾਣ ਦੀ ਅਖੀਰੀ ਜਾਣਕਾਰੀ ਮਿਲੀ ਸੀ।
ਪੜ੍ਹੋ ਇਹ ਅਹਿਮ ਖ਼ਬਰ-ਭਾਰਤ-ਕੈਨੇਡਾ ਤਣਾਅ: OCI ਐਪਲੀਕੇਸ਼ਨ ਸੇਵਾਵਾਂ 'ਤੇ ਕੋਈ ਪ੍ਰਭਾਵ ਨਹੀਂ
ਇੱਕ ਕਾਨੂੰਨ ਅਧਿਕਾਰੀ ਨੇ 15 ਮਈ ਨੂੰ ਲਾਹੌਰ ਹਾਈ ਕੋਰਟ (ਐੱਲ.ਐੱਚ.ਸੀ.) ਨੂੰ ਦੱਸਿਆ ਸੀ ਕਿ ਰਿਆਜ਼ ਖਾਨ ਨੂੰ ਲਿਖਤੀ ਹਲਫਨਾਮਾ ਲੈ ਕੇ ਜੇਲ ਤੋਂ ਰਿਹਾਅ ਕੀਤਾ ਗਿਆ ਸੀ। ਹਾਲਾਂਕਿ, ਬਿਨਾਂ ਕੋਈ ਵੇਰਵੇ ਦਿੱਤੇ, ਪੰਜਾਬ ਸੂਬੇ ਦੇ ਸਿਆਲਕੋਟ ਦੀ ਪੁਲਿਸ ਨੇ ਸੋਮਵਾਰ ਨੂੰ ਕਿਹਾ ਕਿ ਰਿਆਜ਼ ਖਾਨ ਸੁਰੱਖਿਅਤ ਘਰ ਵਾਪਸ ਆ ਗਿਆ ਹੈ। ਸਿਆਲਕੋਟ ਪੁਲਿਸ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਲਿਖਿਆ, "ਪੱਤਰਕਾਰ/ਪ੍ਰੇਜ਼ੈਂਟਰ ਇਮਰਾਨ ਰਿਆਜ਼ ਖਾਨ ਨੂੰ ਲੱਭ ਲਿਆ ਗਿਆ ਹੈ ਅਤੇ ਉਹ ਸੁਰੱਖਿਅਤ ਹਨ। ਹੁਣ ਉਹ ਆਪਣੇ ਪਰਿਵਾਰ ਨਾਲ ਹੈ।''
ਰਿਆਜ਼ ਖਾਨ ਦੇ ਵਕੀਲ ਮੀਆਂ ਅਲੀ ਅਸ਼ਫਾਕ ਨੇ ਵੀ ਰਿਆਜ਼ ਖਾਨ ਦੀ ਘਰ ਵਾਪਸੀ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ "ਬਹੁਤ ਸਾਰੀਆਂ ਮੁਸ਼ਕਲਾਂ, ਕਮਜ਼ੋਰ ਨਿਆਂਪਾਲਿਕਾ, ਮੌਜੂਦਾ ਬੇਅਸਰ ਸੰਵਿਧਾਨ ਅਤੇ ਕਾਨੂੰਨੀ ਲਾਚਾਰੀ" ਕਾਰਨ ਇਸ ਵਿੱਚ ਲੰਬਾ ਸਮਾਂ ਲੱਗਿਆ। ਲਾਹੌਰ ਹਾਈ ਕੋਰਟ ਰਿਆਜ਼ ਖਾਨ ਦੇ ਕਥਿਤ ਅਗਵਾ ਦੇ ਮਾਮਲੇ ਦੀ ਸੁਣਵਾਈ ਕਰ ਰਹੀ ਸੀ ਅਤੇ 20 ਸਤੰਬਰ ਨੂੰ ਇਸ ਨੇ ਪੰਜਾਬ ਪੁਲਿਸ ਨੂੰ ਆਖਰੀ ਮੌਕਾ ਦਿੰਦੇ ਹੋਏ ਯੂਟਿਊਬਰ ਦਾ ਪਤਾ ਲਗਾਉਣ ਦਾ ਹੁਕਮ ਦਿੱਤਾ ਸੀ। ਅਜੇ ਤੱਕ ਇਹ ਸਪੱਸ਼ਟ ਨਹੀਂ ਹੈ ਕਿ ਉਸ ਦੌਰਾਨ ਉਸ ਨੂੰ ਕਿੱਥੇ ਰੱਖਿਆ ਗਿਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਭਾਰਤੀ ਅਤੇ ਅਮਰੀਕੀ ਜਲ ਸੈਨਾਵਾਂ ਨੇ ਸਮੁੰਦਰੀ ਸੁਰੱਖਿਆ ਸਹਿਯੋਗ ਵਧਾਉਣ ਦੇ ਤਰੀਕਿਆਂ 'ਤੇ ਕੀਤੀ ਚਰਚਾ
NEXT STORY