ਨਵੀਂ ਦਿੱਲੀ (ਭਾਸ਼ਾ)- ਸਮੁੰਦਰੀ ਫੌਜ ਦੇ ਮੁਖੀ ਐਡਮਿਰਲ ਆਰ. ਹਰੀ ਕੁਮਾਰ ਨੇ ਅਮਰੀਕਾ ਦੀ ਆਪਣੀ 4 ਦਿਨਾ ਯਾਤਰਾ ਦੌਰਾਨ ਤੇਜ਼ੀ ਨਾਲ ਵਧਦੀ ਭਾਰਤ-ਅਮਰੀਕਾ ਰਣਨੀਤਕ ਭਾਈਵਾਲੀ ’ਚ ਦੋ-ਪੱਖੀ ਸਮੁੰਦਰੀ ਸੁਰੱਖਿਆ ਸਹਿਯੋਗ ਨੂੰ ਵਧਾਉਣ ਦੇ ਤਰੀਕਿਆਂ ’ਤੇ ਪ੍ਰਮੁੱਖਤਾ ਨਾਲ ਗੱਲ ਕੀਤੀ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਸਮੁੰਦਰੀ ਫੌਜ ਦੇ ਮੁਖੀ ਨੇ 25ਵੇਂ ਅੰਤਰਰਾਸ਼ਟਰੀ ਸਮੁੰਦਰੀ ਸ਼ਕਤੀ ਸੈਮੀਨਾਰ (ਆਈ. ਐੱਸ. ਐੱਸ.) ’ਚ ਹਿੱਸਾ ਲੈਣ ਲਈ 19 ਤੋਂ 22 ਸਤੰਬਰ ਤੱਕ ਅਮਰੀਕਾ ਦਾ ਦੌਰਾ ਕੀਤਾ।
ਇਹ ਵੀ ਪੜ੍ਹੋ : ਮੋਟਰਸਾਈਕਲ 'ਤੇ ਜਾ ਰਹੇ ਪਿਓ-ਧੀ ਦੀ ਗੋਲੀਬਾਰੀ 'ਚ ਮੌਤ, ਘਟਨਾ ਸਥਾਨ ਤੋਂ ਮਿਲੇ 30 ਤੋਂ ਵੱਧ ਗੋਲੀਆਂ ਦੇ ਖੋਲ
ਭਾਰਤੀ ਸਮੁੰਦਰੀ ਫੌਜ ਦੇ ਬੁਲਾਰੇ ਕਮਾਂਡਰ ਵਿਵੇਕ ਮਧਵਾਲ ਨੇ ਕਿਹਾ, ‘‘ਸਮੁੰਦਰੀ ਫੌਜ ਦੇ ਮੁਖੀ ਦੀ ਅਮਰੀਕਾ ਯਾਤਰਾ ਨਾਲ ਦੋ-ਪੱਖੀ ਸਹਿਯੋਗ ਮਜ਼ਬੂਤ ਕਰਨ ਦੇ ਨਾਲ ਹੀ ਹਿੰਦ-ਪ੍ਰਸ਼ਾਂਤ ਖੇਤਰ ’ਚ ਵੱਖ-ਵੱਖ ਹਿੱਸੇਦਾਰਾਂ ਦੇ ਨਾਲ ਸਹਿਯੋਗ ਲਈ ਸਮੁੰਦਰੀ ਫੌਜ ਦੀ ਉੱਚ-ਪੱਧਰੀ ਗੱਲਬਾਤ ਕਰਨ ਦਾ ਇਕ ਮਹੱਤਵਪੂਰਨ ਮੌਕਾ ਮਿਲਿਆ।’’ ਅਮਰੀਕੀ ਸਮੁੰਦਰੀ ਫੌਜ ਨੇ ਆਜ਼ਾਦ ਅਤੇ ਨਿਯਮ ਅਧਾਰਿਤ ਹਿੰਦ-ਪ੍ਰਸ਼ਾਂਤ ਦੀ ਬਰਾਬਰ ਵਿਚਾਰਧਾਰਾ ਵਾਲੀਆਂ ਸਮੁੰਦਰੀ ਫੌਜਾਂ ਵਿਚਾਲੇ ਸਹਿਯੋਗ ਵਧਾਉਣ ਦੇ ਉਦੇਸ਼ ਨਾਲ ਨਿਊਪੋਰਟ ਦੇ ਰੋਡ ਆਈਲੈਂਡ ’ਚ ‘ਯੂ. ਐੱਸ. ਨੇਵਲ ਫਾਰ ਕਾਲਜ’ ’ਚ ਆਈ. ਐੱਸ. ਐੱਸ. ਦੀ ਮੇਜ਼ਬਾਨੀ ਕੀਤੀ ਗਈ ਸੀ।
ਇਹ ਵੀ ਪੜ੍ਹੋ: ਨਿੱਝਰ ਦੇ ਕਤਲ ਮਗਰੋਂ FBI ਨੇ ਅਮਰੀਕਾ 'ਚ ਸਿੱਖਾਂ ਨੂੰ ਕੀਤਾ ਸੀ ਅਲਰਟ, ਦੱਸਿਆ ਸੀ ਜਾਨ ਨੂੰ ਖ਼ਤਰਾ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
CM ਖੱਟੜ ਨੇ ਯਮੁਨਾਨਗਰ 'ਚ 'ਨਸ਼ਾ ਮੁਕਤ ਹਰਿਆਣਾ' ਮੁਹਿੰਮ ਲਈ ਸਾਈਕਲੋਥੌਨ ਨੂੰ ਦਿਖਾਈ ਹਰੀ ਝੰਡੀ
NEXT STORY