ਇਸਲਾਮਾਬਾਦ-ਪਾਕਿਸਤਾਨ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ (ਐੱਨ.ਐੱਸ.ਏ.) ਮੁਈਦ ਯੂਸੁਫ ਅਫ਼ਗਾਨਿਸਤਾਨ ਨਾਲ ਸਰਹੱਦ 'ਤੇ ਬਾੜ ਲਾਉਣ ਦੇ ਵਿਵਾਦਿਤ ਮੁੱਦੇ 'ਤੇ ਦੋਵਾਂ ਗੁਆਂਢੀ ਦੇਸ਼ਾਂ ਦਰਮਿਆਨ ਤਣਾਅ ਨੂੰ ਘੱਟ ਕਰਨ ਲਈ ਇਸ ਮਹੀਨੇ ਕਾਬੁਲ ਦੀ ਯਾਤਰਾ ਕਰਨਗੇ। ਇਕ ਖ਼ਬਰ 'ਚ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ ਗਈ। 'ਡਾਨ' ਅਖ਼ਬਾਰ ਦੀ ਖ਼ਬਰ ਮੁਤਾਬਕ ਯੂਸੁਫ ਨੂੰ ਕਾਬੁਲ ਭੇਜਣ ਦਾ ਫੈਸਲਾ ਅਫਗਾਨਿਸਤਾਨ ਅੰਤਰ-ਮੰਤਰਾਲਾ ਤਾਲਮੇਲ ਸੈੱਲ ਦੀ ਵੀਰਵਾਰ ਨੂੰ ਹੋਈ ਉੱਚ-ਪੱਧਰੀ ਬੈਠਕ 'ਚ ਲਿਆ ਗਿਆ।
ਇਹ ਵੀ ਪੜ੍ਹੋ : ਨੇਪਾਲ 'ਚ ਕੋਰੋਨਾ ਦੇ ਮਾਮਲਿਆਂ ਦੇ ਵਾਧੇ ਦਰਮਿਆਨ ਸਰਕਾਰ ਨੇ ਹਸਪਤਾਲਾਂ ਨੂੰ ਸਾਵਧਾਨ ਰਹਿਣ ਲਈ ਕਿਹਾ
ਖ਼ਬਰ 'ਚ ਬੈਠਕ ਤੋਂ ਜਾਰੀ ਬਿਆਨ ਦੇ ਹਵਾਲੇ ਤੋਂ ਕਿਹਾ ਗਿਆ ਹੈ ਕਿ 'ਐੱਨ.ਐੱਸ.ਏ. ਦੀ ਅਗਵਾਈ 'ਚ ਪਾਕਿਸਤਾਨੀ ਅਧਿਕਾਰੀਆਂ ਦਾ ਇਕ ਸੀਨੀਅਰ ਪ੍ਰਤੀਨਿਧੀਮੰਡਲ ਸਾਰੀਆਂ ਸਹਾਇਤਾ ਸਬੰਧੀ ਵਿਸ਼ਿਆਂ 'ਤੇ ਅਫਗਾਨ ਸਰਕਾਰ ਨਾਲ ਅਗੇ ਸਾਂਝੇਦਾਰੀ ਲਈ ਜਲਦ ਹੀ ਅਫਗਾਨਿਸਤਾਨ ਦੀ ਯਾਤਰਾ ਕਰ ਸਕਦਾ ਹੈ। ਖ਼ਬਰ ਮੁਤਾਬਕ ਐੱਨ.ਐੱਸ.ਏ. ਦੀ ਯਾਤਰਾ ਦੀ ਤਾਰੀਕ ਅਜੇ ਤੈਅਰ ਨਹੀਂ ਹੋਈ ਹੈ। ਹਾਲਾਂਕਿ ਸੂਤਰਾਂ ਨੇ ਸੰਕੇਤ ਦਿੱਤਾ ਕਿ ਯਾਤਰਾ 17 ਤੋਂ 18 ਜਨਵਰੀ ਦੌਰਾਨ ਹੋ ਸਕਦੀ ਹੈ।
ਇਹ ਵੀ ਪੜ੍ਹੋ : ਉੱਤਰ ਕੋਰੀਆ ਦੇ ਹਾਈਪਰਸੋਨਿਕ ਮਿਜ਼ਾਈਲ ਪ੍ਰੀਖਣ ਦੇ ਦਾਅਵੇ ਨੂੰ ਦੱਖਣੀ ਕੋਰੀਆ ਨੇ ਕੀਤਾ ਖਾਰਿਜ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਨੇਪਾਲ 'ਚ ਕੋਰੋਨਾ ਦੇ ਮਾਮਲਿਆਂ ਦੇ ਵਾਧੇ ਦਰਮਿਆਨ ਸਰਕਾਰ ਨੇ ਹਸਪਤਾਲਾਂ ਨੂੰ ਸਾਵਧਾਨ ਰਹਿਣ ਲਈ ਕਿਹਾ
NEXT STORY