ਸਿਓਲ-ਦੱਖਣੀ ਕੋਰੀਆ ਨੇ ਹਾਈਪਰਸੋਨਿਕ ਮਿਜ਼ਾਈਲ ਦੇ ਪ੍ਰੀਖਣ ਦੇ ਉੱਤਰ ਕੋਰੀਆ ਦੇ ਦਾਅਵੇ ਨੂੰ ਅਤਿਕਥਨੀ ਦੱਸਦੇ ਹੋਏ ਸ਼ੁੱਕਰਵਾਰ ਨੂੰ ਖਾਰਿਜ ਕਰ ਦਿੱਤਾ ਅਤੇ ਕਿਹਾ ਕਿ ਇਹ ਇਕ ਆਮ ਬੈਲਿਸਟਿਕ ਮਿਜ਼ਾਈਲ ਸੀ, ਜਿਸ ਨੂੰ ਵਿਚਾਲੇ ਹੀ ਨਸ਼ਟ ਕੀਤਾ ਜਾ ਸਕਦਾ ਸੀ। ਦੱਖਣੀ ਕੋਰੀਆ ਦੇ ਇਸ ਮੁਲਾਂਕਣ ਨਾਲ ਉੱਤਰ ਕੋਰੀਆ ਦਾ ਨਾਰਾਜ਼ ਹੋਣਾ ਤੈਅ ਮੰਨਿਆ ਜਾ ਰਿਹਾ ਹੈ। ਦੱਖਣੀ ਕੋਰੀਆ ਇਸ ਦੇ ਪਹਿਲੇ ਉੱਤਰ ਕੋਰੀਆ ਦੇ ਹਥਿਆਰ ਪ੍ਰੀਖਣ ਸੰਬੰਧੀ ਦਾਅਵਿਆਂ ਨੂੰ ਜਨਤਕ ਰੂਪ ਨਾਲ ਖਾਰਿਜ ਕਰਨ ਤੋਂ ਗੁਰੇਜ਼ ਕਰਦਾ ਰਿਹਾ ਹੈ ਤਾਂ ਕਿ ਦੋਵਾਂ ਦੇਸ਼ਾਂ ਦਰਮਿਆਨ ਸਬੰਧ ਹੋਰ ਖ਼ਰਾਬ ਨਾ ਹੋਣ।
ਇਹ ਵੀ ਪੜ੍ਹੋ : ਹਾਂਗਕਾਂਗ 'ਚ ਜਨਮ ਦਿਨ ਪਾਰਟੀ 'ਚ ਸ਼ਾਮਲ ਹੋਏ 170 ਲੋਕਾਂ ਨੂੰ ਇਕਾਂਤਵਾਸ 'ਚ ਰਹਿਣ ਦੇ ਹੁਕਮ
ਦੱਖਣੀ ਕੋਰੀਆ ਦੇ ਰੱਖਿਆ ਮੰਤਰਾਲਾ ਨੇ ਕਿਹਾ ਕਿ ਉਸ ਨੂੰ ਭਰੋਸਾ ਹੈ ਕਿ ਉੱਤਰ ਕੋਰੀਆ ਕੋਲ ਹਾਈਪਰਸੋਨਿਕ ਮਿਜ਼ਾਈਲ ਲਾਂਚ ਕਰਨ ਲਈ ਜ਼ਰੂਰੀ ਤਕਨੀਕ ਨਹੀਂ ਹਨ। ਇਕ ਰਿਪੋਰਟ 'ਚ ਕਿਹਾ ਗਿਆ ਹੈ ਕਿ ਬੁੱਧਵਾਰ ਨੂੰ ਉੱਤਰ ਕੋਰੀਆ ਨੇ ਜਿਸ ਮਿਜ਼ਾਈਲ ਦਾ ਪ੍ਰੀਖਣ ਕੀਤਾ ਉਹ ਇਕ ਤਰ੍ਹਾਂ ਦੀ ਬੈਲਿਸਟਿਕ ਮਿਜ਼ਾਈਲ ਸੀ ਜਿਸ ਨੂੰ ਪਿਛਲੇ ਅਕਤੂਬਰ 'ਚ ਰਾਜਧਾਨੀ ਪਿਉਂਗਯਾਂਗ 'ਚ ਹਥਿਆਰਾਂ ਦੀ ਪ੍ਰਦਰਸ਼ਨੀ ਦੌਰਾਨ ਦਿਖਾਇਆ ਗਿਆ ਸੀ।
ਇਹ ਵੀ ਪੜ੍ਹੋ : ਦਿੱਲੀ 'ਚ ਕੋਰੋਨਾ ਨੇ ਫੜੀ ਰਫ਼ਤਾਰ, 24 ਘੰਟਿਆਂ 'ਚ ਸਾਹਮਣੇ ਆਏ 17 ਹਜ਼ਾਰ ਤੋਂ ਵਧ ਮਾਮਲੇ
ਇਹ ਵੀ ਕਿਹਾ ਗਿਆ ਹੈ ਕਿ ਅਮਰੀਕਾ ਅਤੇ ਦੱਖਣੀ ਕੋਰੀਆ ਇਸ ਮਿਜ਼ਾਈਲ ਨੂੰ ਆਸਾਨੀ ਨਾਲ ਡੇਗਣ 'ਚ ਸਮਰੱਥ ਹਨ। ਦੱਖਣੀ ਕੋਰੀਆਈ ਮੰਤਰਾਲਾ ਦੇ ਮੁਤਾਬਕ ਉੱਤਰ ਕੋਰੀਆ ਦਾ ਇਹ ਦਾਅਵਾ ਅਤਿਕਥਨੀ ਲੱਗਦਾ ਹੈ ਕਿ ਜਿਸ ਹਥਿਆਰ ਦਾ ਪ੍ਰੀਖਣ ਕੀਤਾ ਗਿਆ ਉਸ ਦਾ ਦਾਇਰਾ 700 ਕਿਲੋਮੀਟਰ ਤੱਕ ਹੈ। ਮੰਤਰਾਲਾ ਦੇ ਅਧਿਕਾਰੀਆਂ ਨੇ ਕਿਹਾ ਕਿ ਇਸ ਤਰ੍ਹਾਂ ਦਾ ਦਾਅਵਾ ਦੇਸ਼ ਦੀ ਜਨਤਾ ਨੂੰ ਖ਼ੁਸ਼ ਕਰਨ ਲਈ ਕੀਤਾ ਗਿਆ ਹੈ ਤਾਂ ਕਿ ਉਸ ਦੇ ਮਿਜ਼ਾਈਲ ਪ੍ਰੋਗਰਾਮ 'ਤੇ ਲੋਕ ਭਰੋਸਾ ਕਰਨ ਸਕਣ।
ਇਹ ਵੀ ਪੜ੍ਹੋ : ਇਨਫੈਕਸ਼ਨ ਦੇ ਮਾਮਲੇ ਵਧਣ ਦਰਮਿਆਨ ਚੀਨ 'ਚ ਲਾਕਡਾਊਨ ਨੇ ਅਰਥਵਿਵਸਥਾਵਾਂ ਨੂੰ ਲੈ ਕੇ ਵਧਾਈਆਂ ਚਿੰਤਾਵਾਂ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਸਕਾਟਲੈਂਡ : ਅਜੋਕੇ ਦੋ ਹਫ਼ਤੇ NHS ਲਈ ਪਿਛਲੇ 73 ਸਾਲਾਂ ਨਾਲੋਂ ਜ਼ਿਆਦਾ ਮੁਸ਼ਕਲ ਭਰੇ ਰਹੇ
NEXT STORY