ਬੀਜਿੰਗ— ਛੋਟੇ ਤੀਰ-ਕਮਾਣ ਦੀ ਤਰ੍ਹਾਂ ਦਿੱਸਣ ਵਾਲਾ ਇਹ ਖਿਡੌਣਾ ਇਨੀ ਦਿਨੀਂ ਚੀਨ ਦੇ ਸਕੂਲੀ ਵਿਦਿਆਰਥੀਆਂ 'ਚ ਬਹੁਤ ਲੋਕਪ੍ਰਿਅ ਹੋ ਰਿਹਾ ਹੈ। ਪਰ ਇਹ ਬੱਚਿਆਂ ਦੇ ਮਾਤਾ-ਪਿਤਾ ਦੀ ਚਿੰਤਾ ਦਾ ਕਾਰਨ ਬਣਦਾ ਜਾ ਰਿਹਾ ਹੈ। ਅਸਲ 'ਚ ਤੀਰ ਦੀ ਜਗ੍ਹਾ ਇਸ 'ਚੋਂ ਟੁੱਥਪਿਕ ਨਿਕਲਦੀ ਹੈ।
ਮਾਤਾ-ਪਿਤਾ ਦੀ ਚਿੰਤਾ ਹੈ ਕਿ ਇਸ ਨਾਲ ਬੱਚਿਆਂ ਨੂੰ ਸੱਟ ਲੱਗਣ ਦਾ ਖਤਰਾ ਹੋ ਸਕਦਾ ਹੈ। ਇਸ ਲਈ ਉਹ ਇਸ ਖਿਡੌਣੇ 'ਤੇ ਪ੍ਰਤੀਬੰਧ ਲਗਾਉਣ ਦੀ ਮੰਗ ਕਰ ਰਹੇ ਹਨ। ਇਹ ਖਿਡੌਣੇ ਕਰਾਸਬੋ ਆਨਲਾਈਨ ਮਿਲ ਰਹੇ ਹਨ, ਜੋ ਵੱਖ-ਵੱਖ ਆਕਾਰ ਦੇ ਹਨ ਅਤੇ ਕੁਝ ਤਾਂ ਦੱਸ ਸੈਂਟੀਮੀਟਰ ਤੋਂ ਵੀ ਛੋਟੇ ਹਨ। ਇਨ੍ਹਾਂ ਖਿਡੌਣਿਆਂ ਨੂੰ ਵੱਖ-ਵੱਖ ਪਦਾਰਥਾਂ ਜਿਵੇਂ ਧਾਤਾਂ ਅਤੇ ਲੱਕੜ ਤੋਂ ਬਣਾਇਆ ਗਿਆ ਹੈ ਤੇ ਇਨ੍ਹਾਂ 'ਚੋਂ ਟੁੱਥਪਿਕ ਨਿਕਲਦੀ ਹੈ।
ਮੀਡੀਆ ਰਿਪੋਰਟ ਮੁਤਾਬਕ ਇਹ ਖਿਡੌਣਾ ਯੂਨਾਨ ਅਤੇ ਸ਼ੇਡੋਂਦ ਪ੍ਰਾਂਤਾਂ ਦੇ ਸਕੂਲੀ ਵਿਦਿਆਰਥੀਆਂ 'ਚ ਬਹੁਤ ਲੋਕਪ੍ਰਿਅ ਹੋ ਰਿਹਾ ਹੈ। ਹੁਨਾਨਾ ਪ੍ਰਾਂਤ ਦੇ ਵਿਦਿਆਰਥੀਆਂ ਨੇ ਸੜਕਾਂ ਕਿਨਾਰੇ ਲੱਗੇ ਰੁੱਖਾਂ, ਪਾਰਕਾਂ ਦੇ ਰੁੱਖਾਂ ਅਤੇ ਫੁੱਲਾਂ ਨੂੰ ਨਿਸ਼ਾਨਾ ਇਸ ਟੁੱਥਪਿਕ ਨਾਲ ਨਿਸ਼ਾਨਾ ਬਣਾਇਆ, ਜਿਸ ਦੇ ਬਾਅਦ ਕਈ ਲੋਕਾਂ ਨੇ ਸ਼ਿਕਾਇਤ ਦਰਜ਼ ਕਰਵਾਈ ਹੈ।
ਹੇਨਾਨ ਪ੍ਰਾਂਤ ਦੇ ਝੇਂਗਝੋਊ 'ਚ ਸਥਿਤ ਇਕ ਆਨਲਾਈਨ ਦੁਕਾਨ 'ਤੇ ਦੱਸ ਸੈਂਟੀਮੀਟਰ ਦੀ ਇਸ ਧਾਤ ਦੇ ਕਮਾਣ ਅਤੇ ਟੁੱਥਪਿਕ ਨਾਲ ਬਣੇ ਤੀਰਾਂ ਨੂੰ 4.50 ਡਾਲਰ 'ਚ ਵੇਚਿਆ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਇਹ ਤੀਰ-ਕਮਾਣ 15 ਮੀਟਰ ਦੀ ਦੂਰੀ ਤੱਕ ਨਿਸ਼ਾਨਾ ਬਣਾ ਸਕਦੇ ਹਨ। ਬੀਤੇ 90 ਦਿਨਾਂ 'ਚ 652 ਕਰਾਸਬੋ ਵੇਚੇ ਗਏ ਹਨ। ਇਕ ਨੋਟੀਜਨ ਮੁਤਾਬਕ ਇਹ ਖਿਡੌਣੇ ਬੰਦੂਕ ਨਾਲੋਂ ਜ਼ਿਆਦਾ ਖਰਤਨਾਕ ਹੋ ਸਕਦੇ ਹਨ ਇਸ ਲਈ ਇਨ੍ਹਾਂ 'ਤੇ ਪ੍ਰਤੀਬੰਧ ਲਗਾਇਆ ਜਾਣਾ ਚਾਹੀਦਾ ਹੈ।?
ਟੈਕਸੀ ਅਤੇ ਮਿੰਨੀ ਬੱਸ ਦੀ ਹੋਈ ਭਿਆਨਕ ਟੱਕਰ, 12 ਲੋਕ ਜ਼ਖਮੀ
NEXT STORY