ਪੈਰਿਸ (ਭਾਸ਼ਾ): ਪੈਰਿਸ ਵਿਚ ਕਾਂਗੋ ਦੇ ਇਕ ਗਾਇਕ ਦੀ ਮੇਜ਼ਬਾਨੀ ਨਾਲ ਨਾਰਾਜ਼ ਕਾਂਗੋ ਸ਼ਾਸਨ ਵਿਰੋਧੀ ਪ੍ਰਦਰਸ਼ਨਕਾਰੀਆਂ ਨੇ ਸ਼ੁੱਕਰਵਾਰ ਨੂੰ ਪ੍ਰੋਗਰਾਮ ਸਥਲ ਦੇ ਬਾਹਰ ਖੜ੍ਹੇ ਸਕੂਟਰਾਂ ਅਤੇ ਡੱਬਿਆਂ ਵਿਚ ਅੱਗ ਲਗਾ ਦਿੱਤੀ। ਉਹਨਾਂ ਨੇ ਦੋਸ਼ ਲਗਾਇਆ ਕਿ ਗਾਇਕ ਨੇ ਕਾਂਗੋ ਸ਼ਾਸਨ ਦਾ ਪੱਖ ਲਿਆ ਸੀ। ਹੰਗਾਮੇ ਦੇ ਤੌਰਾਨ ਨੇੜੇ ਦੇ ਗੇਯਰ ਦੇ ਲਿਯੋਂ ਸਟੇਸ਼ਨ ਨੂੰ ਅੰਸ਼ਕ ਰੂਪ ਨਾਲ ਖਾਲੀ ਕਰਵਾਇਆ ਗਿਆ ਅਤੇ ਪੁਲਸ ਨੇ ਲੋਕਾਂ ਨੂੰ ਉੱਥੋਂ ਦੂਰ ਰਹਿਣ ਦੀ ਹਿਦਾਇਤ ਦਿੱਤੀ ਕਿਉਂਕਿ ਸ਼ਹਿਰ ਦੇ ਉੱਪਰ ਧੂੰਏਂ ਦਾ ਗੁਬਾਰ ਭਰ ਗਿਆ ਸੀ।
ਅਧਿਕਾਰੀਆਂ ਨੇ ਰਾਜਧਾਨੀ ਵਿਚ ਏਕੋਰ ਹੋਟਲਜ਼ ਐਰੀਨਾ ਵਿਚ ਗਾਇਕ ਫੈਲੀ ਝੁਪਾ ਦੇ ਕੌਨਸਰਟ ਸਥਲ ਦੇ ਆਲੇ-ਦੁਆਲੇ ਪ੍ਰਦਰਸ਼ਨ 'ਤੇ ਰੋਕ ਲਗਾ ਦਿੱਤੀ ਸੀ ਪਰ ਇਸ ਦੇ ਬਾਵਜੂਦ ਨਾਰਾਜ਼ ਕਈ ਲੋਕ ਉੱਥੇ ਇਕੱਠੇ ਹੋ ਗਏ। ਘਟਨਾ ਸਥਲ 'ਤੇ ਮੌਜੂਦ ਇਕ ਵਿਰੋਧੀ ਵਿਲੀ ਡੇਂਡੇਬੇ ਨੇ ਕਿਹਾ,''ਆਪਣੇ (ਕਾਂਗੋ ਸਰਕਾਰ ਦੇ) ਸੰਗੀਤ ਨਾਲ ਉਹ ਸਾਰੇ ਲੋਕਾਂ ਨੂੰ ਆਪਣੇ ਵੱਲ ਕਰਨਾ ਚਾਹੁੰਦੇ ਹਨ ਜਦਕਿ ਕਾਤਲ ਹਨ। ਉਹਨਾਂ ਨੇ ਔਰਤਾਂ ਅਤੇ ਬੱਚਿਆਂ ਦਾ ਬਲਾਤਕਾਰ ਕੀਤਾ ਹੈ।'' ਉਸ ਨੇ ਕਿਹਾ,''ਮੈਂ ਸਿਰਫ ਉਹਨਾਂ ਦੇ ਕਾਰਨ ਇੱਥੇ (ਫਰਾਂਸ ਵਿਚ) 30 ਸਾਲ ਤੋਂ ਹਾਂ। 30 ਸਾਲ ਅਤੇ ਅਸੀਂ ਉਹਨਾਂ ਨੂੰ ਇੱਥੇ ਫਰਾਂਸ ਵਿਚ ਰਹਿਣ ਦਈਏ ਜਿਵੇਂ ਕੁਝ ਹੋਇਆ ਹੀ ਨਾ ਹੋਵੇ। ਹਾਂ, ਇਸ ਲਈ ਅਸੀਂ ਲੋਕ ਗੁੱਸੇ ਵਿਚ ਹਾਂ।''
ਪੁਲਸ ਨੇ ਦੱਸਿਆ ਕਿ ਇਸ ਮਾਮਲੇ ਵਿਚ 30 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਪਾਬੰਦੀ ਦੇ ਬਾਵਜੂਦ ਪ੍ਰਦਰਸ਼ਨ ਵਿਚ ਹਿੱਸਾ ਲੈਣ ਲਈ 54 'ਤੇ ਜ਼ੁਰਮਾਨਾ ਲਗਾਇਆ ਗਿਆ। ਪ੍ਰਦਰਸ਼ਨ ਕਾਰਨ ਟਰੇਨ ਅਤੇ ਆਵਾਜਾਈ ਸਹੂਲਤਾਂ ਬੁਰੀ ਤਰ੍ਹਾਂ ਪ੍ਰਭਾਵਿਤ ਰਹੀਆਂ। ਪੈਰਿਸ ਦੀ ਪੁਲਸ ਨੇ ਟਵੀਟ ਕਰ ਕੇ ਇਸ ਘਟਨਾ ਦੀ ਨਿੰਦਾ ਕੀਤੀ ਅਤੇ ਕਿਹਾ,''ਹਿੰਸਾ ਸਵੀਕਾਰ ਨਹੀਂ ਕੀਤੀ ਜਾਵੇਗੀ।'' ਪੁਲਸ ਨੇ ਇਕ ਵੀਡੀਓ ਪੋਸਟ ਕੀਤਾ ਜਿਸ ਵਿਚ ਪ੍ਰਦਰਸ਼ਨਕਾਰੀਆਂ ਦੇ ਵਤੀਰੇ ਨੂੰ ਸ਼ਰਮਨਾਕ ਦੱਸਿਆ ਗਿਆ। ਫਰਾਂਸ ਦੇ ਗ੍ਰਹਿ ਮੰਤਰੀ ਕ੍ਰਿਸਤੋਫ ਕਾਸਤਨੇ ਨੇ ਹਿੰਸਾ ਅਤੇ ਇਸ ਕਾਰਨ ਇਲਾਕੇ ਵਿਚ ਹੋਏ ਨੁਕਸਾਨ ਦੀ ਨਿੰਦਾ ਕੀਤੀ ਜਦਕਿ ਨੈਸ਼ਨਲ ਅਸੈਂਬਲੀ ਦੇ ਮੈਂਬਰ ਐਰਿਕ ਸਿਓਤੀ ਨੇ ਇਸ ਘਟਨਾ ਨੂੰ ਅਸਵੀਕਾਰਯੋਗ ਸ਼ਹਿਰੀ ਦੰਗਾ ਦੱਸਿਆ।
ਧੁਰ ਖੱਬੇ ਪੱਖੀ ਪਾਰਟੀ ਨੈਸ਼ਨਲ ਰੈਲੀ ਦੀ ਨੇਤਾ ਮਾਰੀਨ ਲੇ ਪੇਨ ਨੇ ਟਵੀਟ ਕਰ ਕੇ ਇਸ ਪ੍ਰਦਰਸ਼ਨ ਨੂੰ ਘਿਣਾਉਣਾ ਦੱਸਿਆ। ਉਹਨਾਂ ਨੇ ਲਿਖਿਆ,''ਇਹ ਦੁਨੀਆ ਨੂੰ ਸਾਡੇ ਦੇਸ਼ ਦੀ ਕਿਸ ਤਰ੍ਹਾਂ ਦੀ ਤਸਵੀਰ ਪੇਸ਼ ਕਰਦਾ ਹੈ।'' ਕਾਂਗੋ ਦੇ ਲੋਕ ਅਕਸਰ ਉੱਥੋਂ ਦੇ ਕਲਾਕਾਰਾਂ ਦੇ ਫਰਾਂਸ ਜਾਂ ਬੈਲਜੀਅਮ ਵਿਚ ਪ੍ਰੋਗਰਾਮ ਦਾ ਵਿਰੋਧ ਕਰਦੇ ਹਨ ਅਤੇ ਉਹਨਾਂ 'ਤੇ ਕਾਂਗੇ ਗਣਰਾਜ ਦੇ ਰਾਸ਼ਟਰਪਤੀ ਜੋਸਫ ਕਬੀਲਾ ਅਤੇ ਉਹਨਾਂ ਦਾ ਸਥਾਨ ਲੈਣ ਵਾਲੇ ਫੈਲਿਕਸ ਸ਼ੀਸ਼ੇਕੇਦੀ ਦਾ ਕਰੀਬੀ ਹੋਣ ਦਾ ਦੋਸ਼ ਲਗਾਉਂਦੇ ਹਨ। ਸ਼ੀਸ਼ੇਕੇਦੀ ਨੇ ਜਨਵਰੀ 2019 ਵਿਚ ਅਹੁਦਾ ਸੰਭਾਲਿਆ ਸੀ।
ਮਲੇਸ਼ੀਆ ਦੇ ਨਵੇਂ ਪ੍ਰਧਾਨ ਮੰਤਰੀ ਹੋਣਗੇ ਮੁਹਿਓਦੀਨ ਯਾਸੀਨ
NEXT STORY