ਵਾਸ਼ਿੰਗਟਨ(ਏ.ਐੱਨ.ਆਈ.)- ਇਕ ਨਵੇਂ ਅਧਿਐਨ ਮੁਤਾਬਕ ਪਾਰਕਿੰਸਨ ਬੀਮਾਰੀ ਦੀ ਸ਼ੁਰੂਆਤ ਜਨਮ ਤੋਂ ਪਹਿਲਾਂ ਹੀ ਹੋ ਸਕਦੀ ਹੈ। ਅਜਿਹਾ ਇਸ ਲਈ ਕਿਉਂਕਿ ਜ਼ਿਆਦਾਤਰ ਇਹ ਬੀਮਾਰੀ ਵੱਡੀ ਉਮਰ ਵਿਚ ਹੁੰਦੀ ਹੈ ਪਰ ਜੋ ਮਰੀਜ਼ 50 ਸਾਲ ਦੀ ਉਮਰ ਤੋਂ ਪਹਿਲਾਂ ਹੀ ਇਸ ਦੀ ਗ੍ਰਿਫਤ ਵਿਚ ਆ ਜਾਂਦੇ ਹਨ ਉਹਨਾਂ ਦੀਆਂ ਦਿਮਾਗ ਦੀਆਂ ਕੋਸ਼ਿਕਾਵਾਂ ਜ਼ਿਆਦਾਤਰ ਜਨਮ ਦੇ ਸਮੇਂ ਹੀ ਖਰਾਬ ਹੁੰਦੀਆਂ ਹਨ।
ਕੈਲੇਫੋਰਨੀਆ ਦੇ ਸੇਡਾਰਸ ਸਿਨਾਈ ਮੈਡੀਕਲ ਸੈਂਟਰ ਵਿਚ ਹੋਏ ਇਕ ਅਧਿਐਨ ਵਿਚ ਦੱਸਿਆ ਗਿਆ ਹੈ ਕਿ ਦਿਮਾਗ ਦੀਆਂ ਖਰਾਬ ਕੋਸ਼ਿਕਾਵਾਂ ਦੇ ਨਾਲ ਪੈਦਾ ਹੋਏ ਲੋਕਾਂ ਵਿਚ ਦਹਾਕਿਆਂ ਤੱਕ ਇਸਦੀ ਪਛਾਣ ਨਹੀਂ ਹੋ ਸਕਦੀ ਹੈ, ਇਸ ਲਈ ਛੋਟੀ ਉਮਰ ਵਿਚ ਹੀ ਉਹਨਾਂ ਦੀ ਹਾਲਤ ਜ਼ਿਆਦਾ ਖਰਾਬ ਹੋਣ ਲੱਗਦੀ ਹੈ। ਅਧਿਐਨ ਦੇ ਸਹਿ-ਲੇਖਕ ਮਿਸ਼ੇਲ ਤਗਲੀਏਟੀ ਨੇ ਦੱਸਿਆ ਕਿ ਘੱਟ ਉਮਰ ਵਿਚ ਪਾਰਕਿੰਸਨ ਦੀ ਸਮੱਸਿਆ ਹੋਣ ਨਾਲ ਮਰੀਜ਼ ਸਭ ਤੋਂ ਅਹਿਮ ਪੜਾਅ ’ਤੇ ਲਾਚਾਰ ਹੋ ਜਾਂਦਾ ਹੈ। ਇਸ ਖੋਜ ਨਾਲ ਉਹ ਉਮੀਦ ਜਾਗੀ ਹੈ ਕਿ ਭਵਿੱਖ ਵਿਚ ਪਾਕਕਿੰਸਨ ਦੀ ਜ਼ਿਆਦਾ ਸੰਭਾਵਨਾ ਵਾਲੇ ਮਰੀਜ਼ਾਂ ਦੀ ਪਛਾਣ ਹੋ ਸਕੇਗੀ ਅਤੇ ਇਲਾਜ ਰਾਹੀਂ ਉਹਨਾਂ ਨੂੰ ਇਸ ਤੋਂ ਬਚਾਇਆ ਜਾ ਸਕੇਗਾ।
ਖੋਜ ਦੇ ਸੀਨੀਅਰ ਲੇਖਕ ਕਵਾਈਵ ਨੇ ਦੱਸਿਆ ਕਿ ਘੱਟ ਉਮਰ ਵਿਚ ਪਾਰਕਿੰਸਨ ਦੇ ਮਰੀਜ਼ ਬਣੇ ਲੋਕਾਂ ਦੀਆਂ ਕੋਸ਼ਿਕਾਵਾਂ ਨਾਲ ਵਿਸ਼ੇਸ਼ ਸਟੈਮ ਸੈੱਲ ਤਿਆਰ ਕੀਤੇ ਗਏ। ਇਹਨਾਂ ਨੂੰ ਇੰਡਯੂਸਡ ਪਿਲੂਰੀਪੋਟੈਂਟ ਸਟੈਮ ਸੈਲਸ (ਆਈ. ਪੀ. ਐੱਸ. ਸੀ.) ਨਾਂ ਦਿੱਤਾ ਗਿਆ। ਆਈ. ਪੀ. ਐੱਸ. ਸੀ. ਇਨਸਾਨ ਦੇ ਸਰੀਰ ਦੀ ਹਰ ਤਰ੍ਹਾਂ ਦੀਆਂ ਕੋਸ਼ਿਕਾਵਾਂ ਤਿਆਰ ਕਰ ਸਕਦਾ ਹੈ। ਖੋਜਕਾਰਾਂ ਨੇ ਆਈ. ਪੀ. ਐੱਸ. ਸੀ. ਦੀ ਮਦਦ ਨਾਲ ਹਰ ਮਰੀਜ਼ ਦੀ ਡੋਪਾਮਾਈਨ ਬਣਾਉਣ ਵਾਲੀਆਂ ਤੰਤਰੀਕਾਵਾਂ ਤਿਆਰ ਕੀਤੀਆਂ ਅਤੇ ਫਿਰ ਉਨ੍ਹਾਂ ਦੀਆਂ ਸਰਗਰਮੀਆਂ ਦਾ ਵਿਸ਼ਲੇਸ਼ਣ ਕੀਤਾ।
ਬੀਮਾਰੀ ਦਾ ਕਾਰਨ
ਪਾਰਕਿੰਸਨ ਦੀ ਸਮੱਸਿਆ ਦਿਮਾਗ ਵਿਚ ਡੋਪਾਮਾਈਨ ਬਣਾਉਣ ਵਾਲੀ ਤੰਤਰੀਕਾਵਾਂ ਦੇ ਕਮਜ਼ੋਰ ਪੈਣ ਜਾਂ ਖਤਮ ਹੋਣ ਨਾਲ ਹੁੰਦੀ ਹੈ। ਡੋਪਾਮਾਈਨ ਸਰੀਰ ਦੀਆਂ ਮਾਸਪੇਸ਼ੀਆਂ ਦੀਆਂ ਸਰਗਰਮੀਆਂ ਵਿਚਾਲੇ ਤਾਲਮੇਲ ਬਿਠਾਉਂਦਾ ਹੈ। ਡੋਪਾਮਾਈਨ ਦੀ ਗੈਰ-ਮੌਜੂਦਗੀ ਵਿਚ ਸਰੀਰ ਦੀਆਂ ਸਰਗਰਮੀਆਂ ਘੱਟ ਹੋ ਜਾਂਦੀਆਂ ਹਨ, ਮਾਸਪੇਸ਼ੀਆਂ ਸਖ਼ਤ ਹੋ ਜਾਂਦੀਆਂ ਹਨ ਅਤੇ ਮਰੀਜ਼ ਲਈ ਸਰੀਰ ਦਾ ਸੰਤੁਲਨ ਬਿਠਾਉਣਾ ਮੁਸ਼ਕਲ ਹੁੰਦਾ ਹੈ। ਸਮੇਂ ਦੇ ਨਾਲ ਹੀ ਲੱਛਣ ਹੋਰ ਗੰਭੀਰ ਹੁੰਦੇ ਜਾਂਦੇ ਹਨ। ਮੁਸ਼ਕਲ ਇਹ ਹੈ ਕਿ ਪਾਰਕਿੰਸਨ ਦਾ ਹੁਣ ਤੱਕ ਕੋਈ ਇਲਾਜ ਨਹੀਂ ਹੈ।
ਖਰਾਬ ਹੋ ਜਾਂਦਾ ਹੈ ਕੋਸ਼ਿਕਾਵਾਂ ਦਾ ਕੂੜਾਦਾਨ
ਖੋਜਕਾਰਾਂ ਨੂੰ ਮਰੀਜ਼ਾਂ ਦੀ ਡੋਪਾਮਾਈਨ ਤੰਤਰੀਕਾਵਾਂ ਵਿਚ 2 ਮੁੱਖ ਅਬਨੋਰਮਲ ਲੱਛਣ ਮਿਲੇ। ਪਹਿਲਾ, ਇਸ ਵਿਚ ਅਲਫਾ-ਸਿਨੂਕਲੇਨ ਪ੍ਰੋਟੀਨ ਮਟਰ ਵਿਚ ਮੌਜੂਦ ਸੀ, ਜੋ ਪਾਰਕਿੰਸਨ ਦੇ ਮਰੀਜ਼ਾਂ ਦਾ ਬਰਾਬਰ ਲੱਛਣ ਹਨ। ਦੂਸਰਾ, ਇਸ ਵਿਚ ਲਾਈਜੋਸੋਮ ਵੀ ਠੀਕ ਨਾਲ ਕੰਮ ਨਹੀਂ ਕਰ ਰਿਹਾ ਸੀ। ਲਾਈਜੋਸੋਮ ਕੋਸ਼ਿਕਾਵਾਂ ਲਈ ਕੂੜੇਦਾਨ ਵਾਂਗ ਹੁੰਦਾ ਹੈ, ਜਿਥੇ ਉਹ ਆਪਣੇ ਪ੍ਰੋਟੀਨਸ ਨੂੰ ਛੱਡ ਦਿੰਦੀ ਹੈ। ਖੋਜਕਾਰਾਂ ਦਾ ਮੰਨਣਾ ਹੈ ਕਿ ਲਾਈਜੋਸੋਮ ਦੇ ਠੀਕ ਤਰ੍ਹਾਂ ਕੰਮ ਨਾ ਕਰਨ ਦੇ ਕਾਰਨ ਹੀ ਸੰਭਵ ਅਲਫਾ-ਸਿਨੂਕਲੇਨ ਪ੍ਰੋਟੀਨ ਦੀ ਮਾਤਰਾ ਵੱਧ ਜਾਂਦੀ ਹੈ।
ਇਲਾਜ ਦੀ ਉਮੀਦ ਵੀ ਜਾਗੀ
ਖੋਜਕਾਰਾਂ ਨੂੰ ਅਮਰੀਕੀ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਵਲੋਂ ਮਾਨਤਾ ਪ੍ਰਾਪਤ ਇਕ ਦਵਾਈ ਦਾ ਪਤਾ ਲੱਗਾ ਜੋ ਅਲਫਾ-ਸਿਨੂਕਲੇਨ ਪ੍ਰੋਟੀਨ ਦੀ ਮਾਤਰਾ ਨੂੰ ਘੱਟ ਕਰਨ ਵਿਚ ਮਦਦਗਾਰ ਹੈ। ਪੇਪੁ-5 ਨਾਂ ਦੀ ਇਹ ਦਵਾਈ ਚਮੜੀ ਕੈਂਸਰ ਦੀ ਸ਼ੁਰੂਆਤੀ ਅਵਸਥਾ ਵਿਚ ਇਸਤੇਮਾਲ ਹੁੰਦੀ ਹੈ। ਖੋਜਕਾਰ ਪਤਾ ਕਰ ਰਹੇ ਹਨ ਕਿ ਇਸ ਨੂੰ ਦਿਮਾਗ ਤੱਕ ਪਹੁੰਚਾਉਣ ਦਾ ਕੀ ਤਰੀਕਾ ਹੋ ਸਕਦਾ ਹੈ।
ਕੋਰੋਨਾ ਵਾਇਰਸ ਨੂੰ ਲੈ ਕੇ ਆਸਟਰੇਲੀਆ ’ਚ ਚਾਈਨੀਜ਼ ਵਿਦਿਆਰਥੀਆਂ ਦੀ ਐਂਟਰੀ ’ਤੇ ਰੋਕ
NEXT STORY