ਵਿਕਟੋਰੀਆ- ਆਸਟ੍ਰੇਲੀਆ ਦੇ ਸੂਬੇ ਵਿਕਟੋਰੀਆ ਵਿਚ ਕੋਰੋਨਾ ਵਾਇਰਸ ਦਾ ਕਹਿਰ ਮਚਿਆ ਹੋਇਆ ਤੇ ਸਰਕਾਰ ਇਸ ਸਿਰਦਰਦੀ ਤੋਂ ਨਜਿੱਠਣ ਲਈ ਸਖ਼ਤ ਪਾਬੰਦੀਆਂ ਲਗਾ ਰਹੀ ਹੈ। ਫਿਰ ਵੀ ਬਹੁਤ ਸਾਰੇ ਲੋਕ ਆਪਣੀਆਂ ਤੇ ਹੋਰਾਂ ਦੀਆਂ ਜਾਨਾਂ ਲਈ ਮੁਸੀਬਤ ਖੜ੍ਹੀ ਕਰ ਰਹੇ ਹਨ ਤੇ ਕੋਰੋਨਾ ਪਾਬੰਦੀਆਂ ਨੂੰ ਤੋੜ ਰਹੇ ਹਨ।
ਵਿਕਟੋਰੀਆ ਪੁਲਸ ਅਧਿਕਾਰੀਆਂ ਨੇ ਪਾਬੰਦੀਆਂ ਤੋੜਨ ਦੇ ਦੋਸ਼ ਵਿਚ ਲੋਕਾਂ ਨੂੰ 21 ਹਜ਼ਾਰ ਡਾਲਰ ਤੋਂ ਵੱਧ ਦਾ ਜੁਰਮਾਨਾ ਠੋਕਿਆ ਹੈ।
ਵਿਕਟੋਰੀਆ ਵਿਚ ਸਖ਼ਤ ਪਾਬੰਦੀਆਂ ਦੇ ਬਾਵਜੂਦ ਇਕ ਪਰਿਵਾਰ ਨੇ ਜਨਮ ਦਿਨ ਮਨਾਉਣ ਮੌਕੇ 20 ਤੋਂ ਵੱਧ ਲੋਕਾਂ ਨੂੰ ਘਰ ਵਿਚ ਪਾਰਟੀ 'ਤੇ ਸੱਦਿਆ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਕਿਸੇ ਵੀ ਮਹਿਮਾਨ ਨੇ ਮਾਸਕ ਨਹੀਂ ਪਾਇਆ ਸੀ ਤੇ ਨਾ ਹੀ ਕੋਈ ਸਮਾਜਕ ਦੂਰੀ ਬਣਾ ਕੇ ਰੱਖ ਰਿਹਾ ਸੀ। ਮੈਲਬੌਰਨ ਦੇ ਦੱਖਣੀ ਖੇਤਰ ਦੇ ਇਕ ਘਰ ਵਿਚ ਇਹ ਪਾਰਟੀ ਤੜਕੇ ਚੱਲ ਰਹੀ ਸੀ। ਪੁਲਸ ਨੂੰ ਦੇਖਦਿਆਂ ਹੀ ਕਈ ਮਹਿਮਾਨ ਤਾਂ ਘਰ ਦੀ ਛੱਤ ਤੋਂ ਟੱਪ ਕੇ ਭੱਜ ਗਏ। 4 ਮਹਿਮਾਨਾਂ ਨੂੰ ਗੁਆਂਢੀਆਂ ਦੇ ਘਰ ਦੀ ਛੱਤ ਤੋਂ ਫੜਿਆ ਗਿਆ ਤੇ ਜੁਰਮਾਨਾ ਠੋਕਿਆ ਗਿਆ। ਲਗਭਗ 13 ਲੋਕਾਂ ਨੂੰ 1,652 ਡਾਲਰ ਦਾ ਜੁਰਮਾਨਾ ਭਰਨਾ ਪਿਆ। ਪਿਛਲੇ 24 ਘੰਟਿਆਂ ਦੌਰਾਨ ਸਥਾਨਕ ਪੁਲਸ ਨੇ 79 ਲੋਕਾਂ ਨੂੰ 21 ਹਜ਼ਾਰ ਡਾਲਰ ਤੋਂ ਵੱਧ ਦਾ ਜੁਰਮਾਨਾ ਠੋਕਿਆ।
ਕੈਨੇਡਾ 'ਚ ਕਤਲ ਹੋਏ ਪੰਜਾਬੀ ਨੌਜਵਾਨ ਦੀ ਮਾਂ ਦੀ ਅਪੀਲ- 'ਕਾਤਲਾਂ ਨੂੰ ਹੋਵੇ ਸਜ਼ਾ'
NEXT STORY