ਲਾਹੌਰ— ਪਾਕਿਸਤਾਨ ਦੇ ਪੰਜਾਬ ਇਲਾਕੇ ਦੀ ਅਸੈਂਬਲੀ ਨੇ ਸਿੱਖ ਭਾਈਚਾਰੇ ਦੇ ਵਿਆਹਾਂ ਨੂੰ ਕਾਨੂੰਨੀ ਦਰਜਾ ਮੁਹੱਈਆ ਕਰਾਉਣ ਦੇ ਲਈ ਬੁੱਧਵਾਰ ਨੂੰ ਇਕ ਪ੍ਰਸਤਾਵ ਪਾਸ ਕੀਤਾ ਹੈ। ਪੰਜਾਬ ਸੂਬੇ ਦੀ ਅਸੈਂਬਲੀ ਨੇ ਪੰਜਾਬ ਸਿੱਖ ਅਨੰਦ ਕਾਰਜ ਵਿਆਹ ਐਕਟ-2017 ਨੂੰ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਗਿਆ ਹੈ। ਇਹ ਪਹਿਲੀ ਵਾਰ ਹੋਵੇਗਾ ਕਿ ਪਾਕਿਸਤਾਨੀ ਪੰਜਾਬ 'ਚ ਸਿੱਖ ਭਾਈਚਾਰੇ ਦੇ ਪਰਿਵਾਰਕ ਮਾਮਲਿਆਂ ਦਾ ਰੈਗੂਲੇਸ਼ਨ ਅਲੱਗ ਤੋਂ ਹੋਵੇਗਾ।
ਅਸੈਂਬਲੀ ਦੇ ਮੈਂਬਰ ਸਰਦਾਰ ਰਮੇਸ਼ ਸਿੰਘ ਅਰੋੜਾ ਨੇ ਇਹ ਪ੍ਰਸਤਾਵ ਪੇਸ਼ ਕੀਤਾ ਸੀ। ਇਹ ਪ੍ਰਸਤਾਵ 1909 ਦੇ ਅਨੰਦ ਕਾਰਜ ਕਾਨੂੰਨ ਦੀ ਥਾਂ 'ਤੇ ਪਾਸ ਹੋਇਆ ਹੈ। ਰਾਜਪਾਲ ਦੀ ਸੰਤੁਸ਼ਟੀ ਤੋਂ ਬਾਅਦ ਪ੍ਰਸਤਾਵ ਕਾਨੂੰਨ ਦੀ ਸ਼ਕਲ 'ਚ ਲਾਗੂ ਹੋ ਜਾਵੇਗਾ। ਅਰੋੜਾ ਨੇ ਕਿਹਾ ਕਿ ਇਸ ਪ੍ਰਸਤਾਵ ਦੇ ਕਾਨੂੰਨ ਦੀ ਸ਼ਕਲ 'ਚ ਲਾਗੂ ਹੋਣ ਤੋਂ ਬਾਅਦ ਪਾਕਿਸਤਾਨ ਸਿੱਖਾਂ ਦੇ ਵਿਆਹਾਂ ਦਾ ਰਜਿਸਟ੍ਰੇਸ਼ਨ ਕਰਨ ਵਾਲਾ ਦੁਨੀਆ ਦਾ ਪਹਿਲਾ ਦੇਸ਼ ਬਣ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਪ੍ਰਸਤਾਵ ਦਾ ਪਾਸ ਹੋਣਾ ਪੰਜਾਬੀ-ਸਿੱਖ ਦੋਸਤੀ ਦਾ ਨਤੀਜਾ ਹੈ। ਇਸ ਕਾਨੂੰਨ ਦੇ ਮੁਤਾਬਕ 18 ਸਾਲ ਤੋਂ ਘੱਟ ਦੀ ਉਮਰ ਦਾ ਕੋਈ ਵੀ ਲੜਕਾ ਜਾਂ ਲੜਕੀ ਕਾਨੂੰਨੀ ਵਿਆਹ ਨਹੀਂ ਕਰ ਸਕਦਾ। ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਤਾਰਾ ਸਿੰਘ ਨੇ ਕਿਹਾ ਕਿ ਸਿੱਖ ਭਾਈਚਾਰੇ ਦੇ ਲਈ ਕੋਈ ਕਾਨੂੰਨ ਨਹੀਂ ਸੀ ਪਰ ਹੁਣ ਪਰਿਵਾਰਕ ਮਾਮਲਿਆਂ ਦਾ ਨਿਪਟਾਰਾ ਸਬੰਧਿਤ ਕਾਨੂੰਨ ਦੇ ਤਹਿਤ ਕੀਤਾ ਜਾਵੇਗਾ।
ਬ੍ਰਿਟੇਨ, ਰੂਸੀ ਧਮਕੀਆਂ ਅੱਗੇ ਝੁੱਕਣ ਵਾਲਾ ਨਹੀਂ : ਥੇਰੇਸਾ ਮੇਅ
NEXT STORY