ਰੋਮ, (ਕੈਂਥ)- ਭਾਰਤੀ ਅੰਬੈਸੀ ਮਿਲਾਨ ਦੇ ਕੌਂਸਲੇਟ ਜਨਰਲ ਬਿਨੋਏ ਜੋਰਜੇ ਅਤੇ ਰਾਜੇਸ਼ ਭਾਟੀਆ ਦੇ ਦਿਸ਼ਾ-ਨਿਰਦੇਸ਼ਾਂ ਤੇ ਉੱਤਰੀ ਇਟਲੀ ਵਿਚ ਵੱਸਦੇ ਭਾਰਤੀਆਂ ਦੀ ਸੇਵਾ ਲਈ ਵਿਸ਼ੇਸ਼ ਪਾਸਪੋਰਟ ਕੈਂਪ ਲਗਾਏ ਜਾ ਰਹੇ ਹਨ। ਇਸ ਤਹਿਤ ਸ੍ਰੀ ਵੈਸ਼ਨੂੰ ਮਾਤਾ ਮੰਦਰ ਨੋਵੇਲਾਰਾ (ਰਿਜੋਏਮੀਲੀਆ) ਵਿਖੇ ਵੀ ਇਕ ਵਿਸ਼ੇਸ਼ ਪਾਸਪੋਰਟ ਕੈਂਪ ਲਗਾਇਆ ਗਿਆ। ਅੰਬੈਸੀ ਅਧਿਕਾਰੀਆਂ ਨੇ ਪਾਸਪੋਰਟ ਫਾਰਮ ਜਮ੍ਹਾਂ ਕਰਕੇ 140 ਭਾਰਤੀਆਂ ਨੂੰ ਅਥਾਰਟੀ ਲੈਟਰ ਜਾਰੀ ਕੀਤੇ।
ਇਸ ਮੌਕੇ ਸ੍ਰੀ ਵੈਸ਼ਨੂੰ ਮਾਤਾ ਮੰਦਰ ਨੋਵੇਲਾਰਾ ਦੀ ਪ੍ਰਬੰਧਕ ਕਮੇਟੀ ਨੇ ਭਾਰਤ ਸਰਕਾਰ ਅਤੇ ਕੌਂਸਲੇਟ ਮਿਲਾਨ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਿਆਂ ਅੰਬੈਸੀ ਵਲੋਂ ਇਟਲੀ ਵਿਚ ਲਗਾਏ ਜਾ ਰਹੇ ਪਾਸਪੋਰਟ ਕੈਪਾਂ ਦੀ ਸ਼ਲਾਘਾ ਕੀਤੀ।
ਜਾਪਾਨ 'ਤੇ ਜਿੱਤ ਦੇ 75ਵੇਂ ਵਰ੍ਹੇ ਦੇ ਸ਼ਰਧਾਂਜਲੀ ਸਮਾਗਮ ਮੌਕੇ ਸਕਾਟਲੈਂਡ ਤੋਂ ਵੀ ਦੋ ਸਿੱਖ ਪਰਿਵਾਰਾਂ ਨੇ ਕੀਤੀ ਸ਼ਿਰਕਤ
NEXT STORY