ਪੇਈਚਿੰਗ– ਚੀਨ ਦੇ ਡਾਕਟਰਾਂ ਦੀ ਟੀਮ ਨੇ 23 ਸਾਲਾ ਲੜਕੇ ਦੇ ਦਿਮਾਗ ’ਚੋਂ 5 ਇੰਚ ਦਾ ਇਕ ਕੀੜਾ ਕੱਢਿਆ ਹੈ ਜੋ 17 ਸਾਲ ਤੋਂ ਉਸ ਦੇ ਦਿਮਾਗ ਵਿਚ ਮੌਜੂਦ ਸੀ। 6 ਸਾਲ ਦੀ ਉਮਰ ਤੋਂ ਉਸ ਦੇ ਹੱਥ ਅਤੇ ਪੈਰ ਸੁੰਨ ਹੋਣ ਲੱਗ ਪਏ ਸਨ। ਜਦੋਂ ਸਰੀਰ ਦੇ ਅੱਧੇ ਹਿੱਸੇ ’ਚ ਸੰਵੇਦ ਖਤਮ ਹੋ ਗਿਆ ਤਾਂ ਉਹ ਡਾਕਟਰ ਕੋਲ ਗਏ।
ਡਾਕਟਰਾਂ ਨੇ ਦੱਸਿਆ ਕਿ ਉਸ ਨੂੰ ਅੱਧ ਪੱਕਿਆ ਜਾਂ ਕੱਚਾ ਮੀਟ ਵਰਗੇ ਡੱਡੂ ਜਾਂ ਸੱਪ ਖਾਣ ਨਾਲ ਇਨਫੈਕਸ਼ਨ ਹੋ ਗਿਆ ਹੈ। ਪਿਛਲੇ ਮੰਗਲਵਾਰ ਨੂੰ ਚੀਨ ਦੇ ਜਿਆਂਗਸੂ ਸੂਬੇ ਦੇ ਹਸਪਤਾਲ ’ਚ ਉਸ ਦਾ ਆਪਰੇਸ਼ਨ ਕਰ ਕੇ ਦਿਮਾਗ ਵਿਚੋਂ ਟੇਪਵਰਮ ਕੱਢਿਆ ਗਿਆ।
ਉਸ ਦੇ ਮਾਪਿਆਂ ਨੇ ਦੱਸਿਆ ਕਿ ਉਹ ਸਿਰ ਦਰਦ ਨਾਲ ਬੁਰੀ ਤਰ੍ਹਾਂ ਜੂਝਦਾ ਰਿਹਾ। ਪਹਿਲਾਂ ਤਾਂ ਉਹ ਇਸ ਨੂੰ ਨਜ਼ਰ ਅੰਦਾਜ਼ ਕਰਦਾ ਰਿਹਾ ਪਰ ਕਈ ਵਾਰ ਤਾਂ ਉਸ ਦਾ ਆਪਣੇ ਸਰੀਰ ਦੇ ਅੰਗਾਂ ਨੂੰ ਹਿਲਾਉਣਾ ਵੀ ਬਹੁਤ ਮੁਸ਼ਕਲ ਸੀ। ਜਦ ਡਾਕਟਰਾਂ ਨੇ ਉਸ ਦੇ ਸਿਰ ਦੀ ਸੀ. ਟੀ. ਸਕੈਨਿੰਗ ਕੀਤੀ ਤਾਂ ਉਹ ਵੀ ਹੈਰਾਨ ਰਹਿ ਗਏ। ਉਸ ਦੇ ਦਿਮਾਗ ਵਿਚ ਮੁੜਿਆ ਹੋਇਆ ਇਕ ਕੀੜਾ ਸੀ ਤੇ ਇਸ ਬੀਮਾਰੀ ਨੂੰ ਸਪੈਰਗਨੋਸਿਸ ਮੈਨਸੋਨੀ ਕਿਹਾ ਜਾਂਦਾ ਹੈ। ਡਾਕਟਰਾਂ ਨੇ 25 ਅਗਸਤ ਨੂੰ ਡਾਕਟਰਾਂ ਨੇ ਉਸ ਦਾ ਆਪਰੇਸ਼ਨ ਕੀਤਾ ਤੇ ਹੁਣ ਉਹ ਠੀਕ ਹੈ।
ਉੱਤਰੀ ਸਿਨਾਈ 'ਚ 77 ਅੱਤਵਾਦੀ ਢੇਰ ਕੀਤੇ: ਮਿਸਰ ਫੌਜ
NEXT STORY