ਮਿਸੀਸਾਗਾ— ਟੋਰਾਂਟੋ ਵਿਖੇ ਇਕ ਬੱਸ 'ਚ ਯਾਰਕ ਯੂਨੀਵਰਸਿਟੀ ਦੀ ਵਿਦਿਆਰਥਣ ਨਾਲ ਹੋਈ ਜਿਸਮਾਨੀ ਛੇੜਛਾੜ ਮਾਮਲੇ ਦੀ ਪੜਤਾਲ ਕਰ ਰਹੀ ਪੀਲ ਰੀਜਨਲ ਪੁਲਸ ਵੱਲੋਂ ਸ਼ੱਕੀ ਦੀ ਤਲਾਸ਼ ਲਈ ਲੋਕਾਂ ਦੀ ਮਦਦ ਮੰਗੀ ਜਾ ਰਹੀ ਹੈ। ਕੀਲ ਸਟ੍ਰੀਟ ਤੇ ਪੌਂਡ ਰੋਡ ਇਲਾਕੇ 'ਚੋਂ ਬੱਸ ਦੇ ਲੰਘਣ ਦੌਰਾਨ ਵਾਪਰੀ ਘਟਨਾ ਬਾਰੇ ਪੀੜਤਾ ਨੇ ਦੱਸਿਆ ਕਿ ਉਸ ਨੂੰ ਦੋ ਵੱਖ-ਵੱਖ ਮੌਕਿਆਂ 'ਤੇ ਨਿਸ਼ਾਨਾ ਬਣਾਇਆ ਗਿਆ। ਸ਼ੱਕੀ ਤੋਂ ਬਚਣ ਲਈ ਪੀੜਤਾ ਡਰਾਈਵਰ ਕੋਲ ਗਈ ਤੇ ਪੁਲਸ ਨੂੰ ਸੱਦਣ ਦੀ ਗੁਜ਼ਾਰਸ਼ ਕੀਤੀ। ਪੁਲਸ ਨਾਲ ਸੰਪਰਕ ਸਥਾਪਤ ਹੋ ਗਿਆ ਪਰ ਇਸ ਤੋਂ ਪਹਿਲਾਂ ਹੀ ਸ਼ੱਕੀ ਨੂੰ ਹਿਰਾਸਤ 'ਚ ਲਿਆ ਜਾਂਦਾ, ਉਹ ਬਰੈਂਪਟਨ ਦੀ ਕੁਈਨ ਸਟ੍ਰੀਟ ਤੇ ਕੈਨੇਡਾ ਰੋਡ 'ਤੇ ਬੱਸ ਤੋਂ ਉਤਰ ਗਿਆ। ਪੁਲਸ ਵੱਲੋਂ ਜਾਰੀ ਕੀਤੇ ਗਏ ਸ਼ੱਕੀ ਦੀ ਤਸਵੀਰ ਮੁਤਾਬਕ ਉਹ 25 ਸਾਲ ਦਾ ਇਕ ਸਾਊਥ ਏਸ਼ੀਅਨ ਹੈ। ਪੁਲਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਕੋਲ ਸ਼ੱਕੀ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਉਹ ਤੁਰੰਤ ਪੁਲਸ ਨੂੰ ਸੰਪਰਕ ਕਰੇ।
ਕੈਨੇਡੀਅਨ ਪ੍ਰਧਾਨ ਮੰਤਰੀ ਟਰੂਡੋ ਜਲਦ ਮਾਰਨਗੇ ਭਾਰਤ ਗੇੜਾ, ਹੋ ਸਕਦੇ ਨੇ ਕਈ ਸਮਝੋਤੇ
NEXT STORY