ਬੈਂਕਾਕ-ਥਾਈਲੈਂਡ 'ਚ ਪ੍ਰਧਾਨ ਮੰਤਰੀ ਪ੍ਰਯੁਤ ਚਾਨ ਓਚਾ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਲੋਕਾਂ 'ਤੇ ਸ਼ਨੀਵਾਰ ਨੂੰ ਪੁਲਸ ਨੇ ਪਾਣੀ ਦੀਆਂ ਵਾਛੜਾਂ ਅਤੇ ਹੰਝੂ ਗੈਸ ਦੇ ਗੋਲੇ ਛੱਡੇ। ਪ੍ਰਦਰਸ਼ਨਕਾਰੀਆਂ ਦੀ ਭੀੜ ਨੂੰ ਭਜਾਉਣ ਲਈ ਪੁਲਸ ਨੇ ਉਨ੍ਹਾਂ 'ਤੇ ਰਬੜ ਦੀਆਂ ਗੋਲੀਆਂ ਵੀ ਚਲਾਈਆਂ। ਪ੍ਰਦਰਸ਼ਨਕਾਰੀਆਂ ਨੇ ਪ੍ਰਧਾਨ ਮੰਤਰੀ ਦੀ ਰਿਹਾਇਸ਼ ਵੱਲ ਮੋਰਚਾ ਕੀਤਾ। ਰਾਜਧਾਨੀ ਬੈਂਕਾਕ ਦੇ ਡੇਂਗ ਇਲਾਕੇ 'ਚ ਪੁਲਸ ਅਤੇ ਪ੍ਰਦਰਸ਼ਨਕਾਰੀਆਂ ਦਰਮਿਆਨ ਕਈ ਘੰਟਿਆਂ ਤੱਕ ਚੱਲੇ ਸੰਘਰਸ਼ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਪੱਥਰਾਂ ਅਤੇ ਬੋਤਲਾਂ ਸੁੱਟੀਆਂ।
ਇਹ ਵੀ ਪੜ੍ਹੋ : 'ਬ੍ਰਿਟੇਨ : ਭਵਿੱਖ 'ਚ ਤਾਲਾਬੰਦੀ ਦੀ ਸੰਭਾਵਨਾ ਬਹੁਤ ਘੱਟ'
ਇਸ ਵਿਰੋਧ ਪ੍ਰਦਰਸ਼ਨ ਦੀ ਅਗਵਾਈ 'ਫ੍ਰੀ ਯੂਥ' ਨਾਂ ਦੇ ਇਕ ਵਿਦਿਆਰਥੀ ਸੰਗਠਨ ਨੇ ਕੀਤੀ ਜਿਸ ਨੇ ਪਿਛਲੇ ਸਾਲ ਪ੍ਰਦਰਸ਼ਨ ਦੌਰਾਨ ਵੱਡੀ ਗਿਣਤੀ 'ਚ ਲੋਕਾਂ ਨੂੰ ਇਕੱਠੇ ਕਰ ਲਿਆ ਸੀ। ਥਾਈਲੈਂਡ 'ਚ ਕੋਵਿਡ-19 ਦੀ ਚੁਣੌਤੀ ਨਾਲ ਨਜਿੱਠਣ 'ਚ ਸਰਕਾਰ ਦੀ ਕਥਿਤ ਅਸਫਲਤਾ ਨੂੰ ਲੈ ਕੇ ਪ੍ਰਦਰਸ਼ਨਕਾਰੀ ਪ੍ਰਧਾਨ ਮੰਤਰੀ ਪ੍ਰਯੁਤ ਦੇ ਅਸਤੀਫੇ ਦੇ ਮੰਗ ਕਰ ਰਹੇ ਹਨ। ਥਾਈਲੈਂਡ 'ਚ ਹਾਲ ਹੀ ਦੇ ਸਮੇਂ 'ਚ ਕੋਵਿਡ-19 ਦੇ ਮਾਮਲਿਆਂ 'ਚ ਵਾਧਾ ਹੋਇਆ ਹੈ। ਦੇਸ਼ 'ਚ ਟੀਕਾਕਾਰਨ ਪ੍ਰੋਗਰਾਮ ਨੂੰ ਲੈ ਕੇ ਵੀ ਪ੍ਰਧਾਨ ਮੰਤਰੀ ਆਲੋਚਨਾ ਦਾ ਸਾਹਮਣਾ ਕਰ ਰਹੇ ਹਨ। ਇਸ ਦਰਮਿਆਨ ਥਾਈਲੈਂਡ 'ਚ ਸ਼ਨੀਵਾਰ ਨੂੰ ਕੋਰੋਨਾ ਵਾਇਰਸ ਇਨਫੈਕਸ਼ਨ ਦੇ 21,838 ਨਵੇਂ ਮਾਮਲੇ ਸਾਹਮਣੇ ਆਏ ਜਦਕਿ ਇਸ ਮਹਾਮਾਰੀ ਨਾਲ 212 ਹੋਰ ਮਰੀਜ਼ਾਂ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ :ਕੋਰੋਨਾ ਦੇ ਮਾਮਲੇ ਵਧਣ ਕਾਰਨ ਚੀਨ ਦੇ ਵੁਹਾਨ 'ਚ 1.12 ਕਰੋੜ ਨਮੂਨਿਆਂ ਦੀ ਕੀਤੀ ਗਈ ਜਾਂਚ
ਅਮਰੀਕਾ : ਪੁਲਸ ਅਧਿਕਾਰੀ ਦੇ ਕਾਤਲ ਨੂੰ ਹੋਈ ਮੌਤ ਦੀ ਸਜ਼ਾ
NEXT STORY