ਸਿਆਟਲ/ਵਾਸ਼ਿੰਗਟਨ (ਗੁਰਿੰਦਰਜੀਤ ਨੀਟਾ ਮਾਛੀਕੇ) : ਅਸ਼ੋਕ ਬਾਂਸਲ ਮਾਨਸਾ ਦੀ ਪਹਿਲੀ ਪੁਸਤਕ ‘ਮਿੱਟੀ ਨੂੰ ਫਰੋਲ ਜੋਗੀਆ’ ਲੋਕ ਅਰਪਣ ਕੀਤੀ ਗਈ, ਜਿਸ ਵਿੱਚ 20 ਕੁ ਗੁੰਮਨਾਮ ਜਾਂ ਭੁੱਲੇ ਵਿਸਰੇ ਲੇਖਕ ਜਿਨ੍ਹਾਂ 'ਚ ਗਿਆਨ ਚੰਦ ਧਵਨ, ਹਰਭਜਨ ਸਿੰਘ ਚਮਕ, ਵਰਮਾ ਮਾਲਿਕ, ਪ੍ਰਕਾਸ਼ ਸਾਥੀ, ਚਰਨ ਸਫਰੀ, ਦੀਪਕ ਜੈਤੋਈ, ਸਾਜਨ ਰਾਏ ਕੋਟੀ, ਨੰਦ ਲਾਲ ਨੂਰਪੁਰੀ, ਗੁਰਦੇਵ ਸਿੰਘ ਮਾਨ, ਗੁਰਦਾਸ ਆਲਮ, ਯਮਲਾ ਜੱਟ, ਸੰਤ ਰਾਮ ਉਦਾਸੀ, ਕੈਪਟਨ ਹਰਭਜਨ ਸਿੰਘ ਪਰਵਾਨਾ, ਸਾਧੂ ਸਿੰਘ ਆਂਚਲ, ਚਾਨਣ ਗੋਬਿੰਦਪੁਰੀ, ਇੰਦਰਜੀਤ ਤੁਲਸੀ, ਸੋਹਣ ਸਿੰਘ ਸੀਤਲ, ਦਇਆ ਸਿੰਘ ਦਿਲਬਰ, ਕਰਨੈਲ ਸਿੰਘ ਪਾਰਸ ਰਾਮੂਵਾਲੀਆ ਆਦਿ ਨੂੰ ਲੋਕਾਂ ਦੇ ਰੂ-ਬ-ਰੂ ਕੀਤਾ ਗਿਆ ਹੈ। ਇਨ੍ਹਾਂ 'ਚੋਂ ਬਹੁਤੇ ਤਾਂ ਹੁਣ ਜਹਾਨੋਂ ਕੂਚ ਵੀ ਕਰ ਚੁੱਕੇ ਹਨ।
ਖ਼ਬਰ ਇਹ ਵੀ : ਸਿਮਰਨਜੀਤ ਮਾਨ ਦਾ ਹੁਣ ਜਨੇਊ ਨੂੰ ਲੈ ਕੇ ਵੱਡਾ ਬਿਆਨ, ਉਥੇ PAU ਨੂੰ ਮਿਲਿਆ ਨਵਾਂ VC, ਪੜ੍ਹੋ TOP 10
ਸਿਆਟਲ ਸ਼ਹਿਰ ਵਿੱਚ ਸੈਮ ਵਿਰਕ ਦੇ ਕੈਂਟ ਈਵੈਂਟ ਸੈਂਟਰ 'ਚ ਮਨਜੀਤ ਸਿੰਘ ਚਾਹਲ, ਕਰਨੈਲ ਸਿੰਘ ਕੈਲ ਤੇ ਸਾਥੀਆਂ ਦੁਆਰਾ ਰੱਖੇ ਗਏ ਪ੍ਰੋਗਰਾਮ ਵਿੱਚ ਕਿਤਾਬ ਨੂੰ ਲੋਕ ਅਰਪਣ ਕੀਤਾ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਮਨਜੀਤ ਚਾਹਲ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਤੇ ਅਸ਼ੋਕ ਬਾਂਸਲ ਨੂੰ ਉਨ੍ਹਾਂ ਦੇ ਕੀਤੇ ਗਏ ਅਤੇ ਕੀਤੇ ਜਾ ਰਹੇ ਖੋਜੀ ਕੰਮਾਂ ਲਈ ਵਧਾਈ ਦਿੱਤੀ। ਸਟੇਜ ਸੰਚਾਲਨ ਬਲਜੀਤ ਸੈਂਹਬੀ ਨੇ ਬਾਖੂਬੀ ਨਿਭਾਇਆ। ਅੱਜ ਦੇ ਮਹਿਮਾਨ ਅਸ਼ੋਕ ਬਾਂਸਲ ਨੇ ਇਸ ਕਿਤਾਬ ਦੀ ਸਿਰਜਣਾ ਤੇ ਕਈ ਰੌਚਕ ਤੱਤਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਵਿਅੰਗਕਾਰ ਮੰਗਤ ਕੁਲਜਿੰਦ, ਹਰਪਾਲ ਸਿੰਘ ਸਿੱਧੂ, ਸੁਖਚੈਨ ਸਿੰਘ ਸੰਧੂ, ਜਸਵੀਰ ਸਿੰਘ ਸਹੋਤਾ, ਅਮਰਜੀਤ ਤਰਸਿੱਕਾ, ਕਰਨੈਲ ਸਿੰਘ ਕੈਲ ਆਦਿ ਨੇ ਕਿਤਾਬ ਦੀ ਕਲਾ ਅਤੇ ਵਿਸ਼ੇ ਦੇ ਪੱਖਾਂ ਦੀ ਵਿਸਤ੍ਰਿਤ ਜਾਣਕਾਰੀ ਦਿੱਤੀ। ਲੇਖਕ ਅਤੇ ਗਾਇਕ ਬਲਬੀਰ ਸਿੰਘ ਲਹਿਰਾ ਨੇ ਆਪਣੇ ਗੀਤਾਂ ਤੇ ਕਵਿਤਾਵਾਂ ਨਾਲ ਮਾਹੌਲ ਨੂੰ ਸੰਜੀਦਾ ਕੀਤਾ ਅਤੇ ਹਾਸੇ ਭਰਿਆ ਵੀ ਬਣਾ ਦਿੱਤਾ। ਨਾਮਵਰ ਗਾਇਕ ਅਵਤਾਰ ਬਿੱਲਾ ਨੇ ਗੀਤ ਸੁਣਾ ਕੇ ਪੰਜਾਬੀਅਤ ਦਾ ਮਾਹੌਲ ਸਿਰਜ ਦਿੱਤਾ। ਪ੍ਰੋਗਰਾਮ ਦੇ ਅਖੀਰ 'ਚ ਅਸ਼ੋਕ ਬਾਂਸਲ ਦਾ ਸਨਮਾਨ ਕੀਤਾ ਗਿਆ।
ਇਹ ਵੀ ਪੜ੍ਹੋ : 65 ਸਾਲ ਪੁਰਾਣਾ 'ਰੁਸਤਮ' ਟਰੈਕਟਰ, ਟਰਾਲੀ ਨੂੰ ਲੱਗਦੇ ਹਵਾਈ ਜਹਾਜ਼ ਦੇ ਟਾਇਰ
ਇਸ ਪ੍ਰੋਗਰਾਮ 'ਚ ਮਨਮੋਹਨ ਸਿੰਘ ਜੋਧਾਂ, ਉਂਕਾਰ ਸਿੰਘ ਭੰਡਾਲ, ਕੁਲਵੰਤ ਸਿੰਘ ਮਿਨਹਾਸ, ਕਰਨ ਸਿੱਧੂ, ਮਨਮੋਹਨ ਸਿੰਘ ਢਿੱਲੋਂ, ਜਗਦੇਵ ਸਿੰਘ ਸੰਧੂ, ਸਰਬਜੀਤ ਸਿੰਘ ਸੰਧੂ, ਜਸ ਧਾਲੀਵਾਲ, ਮਨਮੋਹਨ ਸਿੰਘ ਧਾਲੀਵਾਲ, ਪੀ.ਐੱਸ. ਪੁਰੇਵਾਲ, ਗੁਰਮੀਤ ਸਿੰਘ ਐਮਾਜ਼ੋਨ, ਇਕਬਾਲ ਸਿੰਘ ਸਿੱਧੂ, ਗੁਰਦੀਪ ਸਿੱਧੂ, ਜੌਹਲ ਜੀ, ਰਾਮ ਸਿੰਘ ਧਾਲੀਵਾਲ, ਇੰਦਰਜੀਤ ਸਿੰਘ ਮਾਂਗਟ, ਹਰਸ਼ ਵਿਰਕ, ਲਖਵਿੰਦਰ ਸਿੰਘ, ਧਰਮ ਸਿੰਘ ਮੈਰੀਪੁਰ, ਗੁਰਮੀਤ ਸਿੰਘ ਲਿਖਾਰੀ, ਜਤਿੰਦਰ ਸਿੰਘ ਬਸਾਤੀ ਆਦਿ ਹਾਜ਼ਰ ਸਨ।
ਐਂਬਸੈਡਰ ਬ੍ਰਿਜ ਤੋਂ ਬਾਰਡਰ ਅਧਿਕਾਰੀਆਂ ਨੇ ਬਰਾਮਦ ਕੀਤੀ 30 ਕਿਲੋ ਕੋਕੀਨ, 2 ਭਾਰਤੀ ਗ੍ਰਿਫ਼ਤਾਰ
NEXT STORY