ਦੁਬਈ - ਖਾੜ੍ਹੀ ਮੁਲਕਾਂ ਵਿਚ ਲੋਕਾਂ ਨੂੰ ਤੁਸੀਂ ਨਿਯਮ ਦੀ ਪਾਲਣਾ ਕਰਦੇ ਤਾਂ ਸੁਣਿਆ ਜਾਂ ਦੇਖਿਆ ਹੋਵੇਗਾ। ਖਾੜ੍ਹੀ ਮੁਲਕਾਂ ਵਿਚ ਨਿਯਮਾਂ ਨੂੰ ਤੋੜਣ 'ਤੇ ਜੁਰਮਾਨੇ, ਜੇਲ੍ਹ ਸਣੇ ਕਈ ਤਰ੍ਹਾਂ ਸਜ਼ਾਵਾਂ ਦਾ ਪ੍ਰਬੰਧ ਹੈ। ਉਥੇ ਹੀ ਯੂ. ਏ. ਈ. ਨੇ ਇਕ ਅਪ੍ਰੈਲ ਨੂੰ ਲੋਕਾਂ ਨੂੰ ਪਾਗਲ ਬਣਾਉਣ ਲਈ ਝੂਠੀਆਂ ਅਫ਼ਵਾਹਾਂ ਅਤੇ ਪ੍ਰੈਂਕ ਫੈਲਾਉਣ ਖ਼ਿਲਾਫ਼ ਇਕ ਸਾਲ ਲਈ ਜੇਲ ਭੇਜਣ ਦੀ ਚਿਤਾਵਨੀ ਜਾਰੀ ਕੀਤੀ ਸੀ। ਯੂ. ਏ. ਈ. ਸਰਕਾਰ ਦਾ ਮੰਨਣਾ ਹੈ ਕਿ ਇਹ ਸਮਾਜ ਨੂੰ ਨੁਕਸਾਨ ਪਹੁੰਚਾਉਂਦਾ ਹੈ। ਪਬਲਿਕ ਪ੍ਰਾਸੀਕਿਊਸ਼ਨ ਦੇ ਦਫਤਰ ਨੇ ਸੋਸ਼ਲ ਮੀਡੀਆ ਪਲੇਟਫਾਰਮਾਂ ਦੇ ਯੂਜ਼ਰ ਖਿਲਾਫ ਅਪ੍ਰੈਲ ਫੂਲ ਲਈ ਚਿਤਾਵਨੀ ਜਾਰੀ ਕਰਦੇ ਹੋਏ ਆਖਿਆ ਸੀ ਕਿ ਅਫਵਾਹਾਂ ਸਮਾਜ ਨੂੰ ਨਕਾਰਾਤਮਕ ਢੰਗ ਨਾਲ ਪ੍ਰਭਾਵਿਤ ਕਰਦੀਆਂ ਹਨ, ਜਨਤਕ ਹਿੱਤਾਂ ਨੂੰ ਨੁਕਾਸਨ ਪਹੁੰਚਾਉਂਦੀਆਂ ਹਨ, ਨਕਾਰਾਤਮਕ ਭਾਵਨਾ ਫੈਲਾਉਂਦੀਆਂ ਹਨ। ਅਜਿਹਾ ਕਰਨ ਸਜ਼ਾ ਯੋਗ ਅਪਰਾਧ ਹੈ, ਜਿਸ ਵਿਚ ਇਕ ਸਾਲ ਲਈ ਜੇਲ ਹੋ ਸਕਦੀ ਹੈ।
ਇਹ ਵੀ ਪੜੋ - 'ਵੈਕਸੀਨ ਪਾਸਪੋਰਟ' ਲਾਂਚ ਕਰਨ 'ਚ ਅਮਰੀਕਾ ਦੇ ਇਸ ਸੂਬੇ ਨੇ ਮਾਰੀ ਬਾਜ਼ੀ, ਮਿਲਣਗੇ ਇਹ ਫਾਇਦੇ
ਸਰਕਾਰੀ ਨਿਊਜ਼ ਏਜੰਸੀ ਡਬਲਯੂ. ਏ. ਐੱਮ. ਨੇ ਆਖਿਆ ਕਿ ਇਹ ਕਿਸੇ 'ਤੇ ਵੀ ਲਾਗੂ ਹੋਵੇਗਾ, ਜਿਹੜਾ ਜਾਣ-ਬੁਝ ਕੇ ਝੂਠੀਆਂ ਖਬਰਾਂ, ਡਾਟਾ ਜਾਂ ਅਫਵਾਹਾਂ ਪ੍ਰਸਾਰਿਤ ਕਰਦਾ ਹੈ ਜਾਂ ਰੋਮਾਂਚਕ ਪ੍ਰਚਾਰ ਪ੍ਰਸਾਰਿਤ ਕਰਦਾ ਹੈ। ਇਹ ਨਿੱਜੀ ਰੂਪ ਤੋਂ ਪਰੇਸ਼ਾਨ ਕਰਦਾ ਹੈ ਅਤੇ ਲੋਕਾਂ ਵਿਚਾਲੇ ਅੱਤਵਾਦ ਦੀ ਭਾਵਨਾ ਪੈਦਾ ਕਰਦਾ ਹੈ। ਪਬਲਿਕ ਪ੍ਰਾਸੀਕਿਊਸ਼ਨ ਨੇ ਅੱਗੇ ਚਿਤਾਵਨੀ ਦਿੱਤੀ ਕਿ ਕਾਨੂੰਨ ਦੇ ਉਲੰਘਣ ਦੇ ਅਜਿਹੇ ਸਾਰੇ ਮਾਮਲਿਆਂ ਨੂੰ ਸੰਯੁਕਤ ਅਰਬ ਅਮੀਰਾਤ ਦੇ ਸੰਘੀ ਪੈਨਲ ਕੋਡ ਦੀ ਧਾਰਾ 198 ਮੁਤਾਬਕ ਨਜਿੱਠਿਆ ਜਾਵੇਗਾ।
ਇਹ ਵੀ ਪੜੋ - ਚੀਨੀ ਵਿਅਕਤੀ ਨੇ 900 ਡਿਗਰੀ Temp. 'ਤੇ ਤਪਣ ਵਾਲੀ ਭੱਠੀ 'ਚ ਮਾਰੀ ਛਾਲ, ਹੋਇਆ ਧਮਾਕਾ
ਕਦੋਂ ਅਤੇ ਕਿਵੇਂ ਸ਼ੁਰੂ ਅਪ੍ਰੈਲ ਫੂਲ
ਹਿਸਟਰੀ ਡਾਟ ਕਾਮ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਕੁਝ ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਅਪ੍ਰੈਲ ਫੂਲ ਡੇਅ 1582 ਤੋਂ ਪਹਿਲਾਂ ਹੀ ਚਲਨ ਵਿਚ ਹੈ, ਜਦ ਫਰਾਂਸ ਨੇ ਜੂਲੀਅਨ ਕੈਲੇਂਡਰ ਤੋਂ ਗ੍ਰੇਗੋਰੀਅਨ ਕੈਲੰਡਰ ਨੂੰ ਅਪਣਾਇਆ ਸੀ।
ਇਹ ਵੀ ਪੜੋ - ਚੀਨ ਨੇ ਬਣਾਇਆ 'ਪਣਡੁੱਬੀਆਂ ਦਾ ਦੇਵਤਾ', ਇਨ੍ਹਾਂ ਮਿਜ਼ਾਈਲਾਂ ਨਾਲ ਦੁਨੀਆ 'ਚ ਮਚਾ ਸਕਦੈ ਤਬਾਹੀ
100 ਫੀਸਦੀ ਅਸਰਦਾਰ ਹੋਣ ਤੋਂ ਬਾਅਦ ਵੀ ਭਾਰਤੀ ਬੱਚਿਆਂ ਨੂੰ ਨਹੀਂ ਲੱਗੇਗੀ ਇਹ ਕੋਰੋਨਾ ਵੈਕਸੀਨ
NEXT STORY