ਕਾਬੁਲ (ਭਾਸ਼ਾ)- ਅਫ਼ਗਾਨਿਸਤਾਨ ਦੀ ਰਾਜਧਾਨੀ ਵਿਚ ਮੰਗਲਵਾਰ ਨੂੰ ਸੈਂਕੜੇ ਲੋਕਾਂ ਨੇ ਬੰਦ ਪਏ ਅਮਰੀਕੀ ਦੂਤਘਰ ਵੱਲ ਮਾਰਚ ਕੀਤਾ ਅਤੇ ਦੇਸ਼ ਦੀਆਂ ਪਾਬੰਦੀਸ਼ੁਦਾ ਸੰਪਤੀਆਂ ਨੂੰ ਜਾਰੀ ਕਰਨ ਦੀ ਮੰਗ ਕੀਤੀ। ਪ੍ਰਦਰਸ਼ਨਕਾਰੀਆਂ ਨੇ ਬੈਨਰ ਫੜੇ ਹੋਏ ਸਨ, ਜਿਨ੍ਹਾਂ 'ਤੇ ਲਿਖਿਆ ਸੀ, 'ਸਾਨੂੰ ਖਾਣ ਦਿਓ' ਅਤੇ 'ਰੋਕ ਦਿੱਤੇ ਗਏ ਸਾਡੇ ਪੈਸੇ ਸਾਨੂੰ ਦਿਓ।' ਅਗਸਤ ਦੇ ਅੱਧ ਵਿਚ ਤਾਲਿਬਾਨ ਦੇ ਸੱਤਾ ਸੰਭਾਲਣ ਤੋਂ ਬਾਅਦ, ਅਫ਼ਗਾਨਿਸਤਾਨ ਨੂੰ ਦਿੱਤੀ ਜਾਣ ਵਾਲੀ ਅੰਤਰਰਾਸ਼ਟਰੀ ਵਿੱਤੀ ਸਹਾਇਤਾ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ ਅਤੇ ਵਿਦੇਸ਼ ਖ਼ਾਸ ਤੌਰ 'ਤੇ ਅਮਰੀਕਾ ਵਿਚ ਦੇਸ਼ ਦੀ ਅਰਬਾਂ ਡਾਲਰ ਦੀ ਸੰਪਤੀ 'ਤੇ ਪਾਬੰਦੀ ਲਗਾ ਦਿੱਤੀ ਗਈ ਸੀ।
ਇਹ ਵੀ ਪੜ੍ਹੋ : ਕੈਨੇਡਾ: ਕਾਰ ਹੇਠਾਂ ਦਰੜ ਕੇ ਸ਼ਖ਼ਸ ਨੂੰ ਮਾਰਨ ਦੇ ਦੋਸ਼ੀ ਪੰਜਾਬੀ ਨੂੰ ਉਮਰ ਕੈਦ ਦੀ ਸਜ਼ਾ
ਪਹਿਲਾਂ ਹੀ ਮੁਸ਼ਕਲ ਸਥਿਤੀ ਦਾ ਸਾਹਮਣਾ ਕਰ ਰਹੀ ਅਫ਼ਗਾਨਿਸਤਾਨ ਦੀ ਅਰਥ-ਵਿਵਸਥਾ ਗ੍ਰਾਂਟ ਫ੍ਰੀਜ਼ ਹੋਣ ਕਾਰਨ ਬੁਰੀ ਤਰ੍ਹਾਂ ਤਬਾਹ ਹੋ ਚੁੱਕੀ ਹੈ ਅਤੇ ਸਹਾਇਤਾ ਸੰਗਠਨਾਂ ਨੇ ਦੇਸ਼ ਵਿਚ ਇਕ ਵੱਡੀ ਮਨੁੱਖੀ ਤ੍ਰਾਸਦੀ ਦੀ ਚੇਤਾਵਨੀ ਦਿੱਤੀ ਹੈ। ਡਾਕਟਰਾਂ, ਅਧਿਆਪਕਾਂ, ਪ੍ਰਸ਼ਾਸਨਿਕ ਅਫ਼ਸਰਾਂ ਸਮੇਤ ਸਰਕਾਰੀ ਮੁਲਾਜ਼ਮਾਂ ਨੂੰ ਮਹੀਨਿਆਂ ਤੋਂ ਤਨਖਾਹਾਂ ਨਹੀਂ ਮਿਲੀਆਂ ਹਨ। ਇਸ ਦੌਰਾਨ, ਬੈਂਕਾਂ ਨੇ ਇਸ ਗੱਲ ਦੀ ਸੀਮਾ ਤੈਅ ਕਰ ਦਿੱਤੀ ਹੈ ਕਿ ਖਾਤਾ ਧਾਰਕ ਕਿੰਨੇ ਪੈਸੇ ਕਢਵਾ ਸਕਦੇ ਹਨ। ਕਿਸੇ ਵੀ ਦੇਸ਼ ਨੇ ਅਧਿਕਾਰਤ ਤੌਰ 'ਤੇ ਅਫ਼ਗਾਨਿਸਤਾਨ ਦੇ ਨਵੇਂ ਤਾਲਿਬਾਨ ਸ਼ਾਸਕਾਂ ਨੂੰ ਉਨ੍ਹਾਂ ਦੇ ਪੁਰਾਣੇ ਰਿਕਾਰਡ ਕਾਰਨ ਮਾਨਤਾ ਨਹੀਂ ਦਿੱਤੀ ਹੈ।
ਇਹ ਵੀ ਪੜ੍ਹੋ : ਬ੍ਰਿਟੇਨ ’ਚ ਓਮੀਕਰੋਨ ਨਾਲ 12 ਦੀ ਮੌਤ, ਕ੍ਰਿਸਮਸ ’ਤੇ ਲਾਕਡਾਊਨ ਲਗਾਉਣ ਦੀ ਤਿਆਰੀ ’ਚ ਸਰਕਾਰ
ਤਾਲਿਬਾਨ ਦੇ ਪਿਛਲੇ ਸ਼ਾਸਨ ਦੌਰਾਨ ਔਰਤਾਂ ਅਤੇ ਕੁੜੀਆਂ ਨੂੰ ਸਿੱਖਿਆ ਅਤੇ ਜਨਤਕ ਜੀਵਨ ਵਿਚ ਆਉਣ ਤੋਂ ਵਾਂਝਾ ਕਰ ਦਿੱਤਾ ਗਿਆ ਸੀ ਅਤੇ ਮਰਦਾਂ ਲਈ ਦਾੜ੍ਹੀ ਰੱਖਣ ਅਤੇ ਨਮਾਜ਼ ਵਿਚ ਸ਼ਾਮਲ ਹੋਣਾਂ ਲਾਜ਼ਮੀ ਕਰ ਦਿੱਤਾ ਗਿਆ ਸੀ। ਇਸ ਦੇ ਨਾਲ ਹੀ ਖੇਡਾਂ ਅਤੇ ਮਨੋਰੰਜਨ 'ਤੇ ਪਾਬੰਦੀ ਲਗਾ ਦਿੱਤੀ ਗਈ ਸੀ ਅਤੇ ਜਨਤਕ ਤੌਰ 'ਤੇ ਫਾਂਸੀ ਦਿੱਤੀ ਜਾਂਦੀ ਸੀ ਪਰ ਮੌਜੂਦਾ ਤਾਲਿਬਾਨ ਸਰਕਾਰ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਸ਼ਾਸਨ ਹੁਣ ਵੱਖਰਾ ਹੈ ਅਤੇ ਸਾਰੀਆਂ ਕੁੜੀਆਂ ਨੂੰ ਸਿੱਖਿਆ ਪ੍ਰਾਪਤ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ। ਉਨ੍ਹਾਂ ਨੇ ਅੰਤਰਰਾਸ਼ਟਰੀ ਭਾਈਚਾਰੇ ਨੂੰ ਫੰਡ ਜਾਰੀ ਕਰਨ ਅਤੇ ਮਨੁੱਖੀ ਤ੍ਰਾਸਦੀ ਨੂੰ ਰੋਕਣ ਵਿਚ ਮਦਦ ਕਰਨ ਦੀ ਅਪੀਲ ਕੀਤੀ ਹੈ।
ਇਹ ਵੀ ਪੜ੍ਹੋ : ਇਜ਼ਰਾਈਲ ਵੱਲੋਂ ਬਣਾਈ ਰਾਈਫਲ ਖ਼ੁਦ ਹੀ ਕਰੇਗੀ ਸ਼ਿਕਾਰ, ਬਦਲ ਜਾਵੇਗਾ ਜੰਗ ਲੜਨ ਦਾ ਢੰਗ (ਵੀਡੀਓ)
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਬ੍ਰਿਟਿਸ਼ ਪੀ.ਐੱਮ. ਤਾਲਾਬੰਦੀ ਦੌਰਾਨ ਕਰ ਰਹੇ ਸਨ ਵਾਈਨ ਪਾਰਟੀ, ਪਿਆ ਬਖੇੜਾ
NEXT STORY