ਵਾਸ਼ਿੰਗਟਨ-ਅਮਰੀਕਾ 'ਚ ਭਾਰਤੀ ਮੂਲ ਦੇ ਲੋਕਾਂ ਨੇ ਦਿੱਲੀ ਦੇ ਜਹਾਂਗੀਰਪੁਰੀ ਇਲਾਕੇ 'ਚ ਹਨੂੰਮਾਨ ਜਯੰਤੀ ਸ਼ੋਭਾ ਯਾਤਰਾ ਦੌਰਾਨ ਹੋਈ ਹਿੰਸਾ ਦੀ ਮੰਗਲਵਾਰ ਨੂੰ ਨਿੰਦਾ ਕੀਤੀ ਅਤੇ ਘਟਨਾ ਲਈ ਜ਼ਿੰਮੇਵਾਰ ਲੋਕਾਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ। ਜਹਾਂਗੀਰਪੁਰੀ 'ਚ 16 ਅਪ੍ਰੈਲ ਨੂੰ ਜਲੂਸ ਦੌਰਾਨ ਦੋ ਸਮੂਹਾਂ ਦਰਮਿਆਨ ਝੜਪ ਹੋ ਗਈ ਸੀ ਜਿਸ 'ਚ 8 ਪੁਲਸ ਮੁਲਾਜ਼ਮਾਂ ਸਮੇਤ 9 ਲੋਕ ਜ਼ਖਮੀ ਹੋ ਗਏ ਸਨ।
ਇਹ ਵੀ ਪੜ੍ਹੋ : ਸ਼੍ਰੀਲੰਕਾ 'ਚ ਪੁਲਸ ਨੇ ਪ੍ਰਦਰਸ਼ਨਕਾਰੀਆਂ 'ਤੇ ਚਲਾਈਆਂ ਗੋਲੀਆਂ, 1 ਦੀ ਮੌਤ ਤੇ 12 ਜ਼ਖਮੀ
ਹਿੰਸਾ 'ਤੇ ਪ੍ਰਤੀਕਿਰਿਆ ਜ਼ਾਹਿਰ ਕਰਦੇ ਹੋਏ 'ਇੰਡੀਅਨ ਅਮਰੀਕਨ ਫੋਰਮ' ਦੇ ਰਾਸ਼ਟਰੀ ਪ੍ਰਧਾਨ ਡਾ. ਸੰਪਤ ਸ਼ਿਵਾਂਗੀ ਨੇ ਕਿਹਾ ਕਿ ਕੁਝ ਅਸਹਿਣਸ਼ੀਲ ਸਮੂਹ ਇਨ੍ਹਾਂ ਘਿਨਾਉਣੀਆਂ ਕਾਰਵਾਈਆਂ ਨੂੰ ਅੰਜ਼ਾਮ ਦੇਣ ਰਹੇ ਹਨ, ਜਿਨ੍ਹਾਂ ਨੂੰ ਵਿਭਿੰਨਤਾ 'ਚ ਇਕਜੁੱਟ ਵਾਲੇ ਰਾਸ਼ਟਰ ਦੇ ਵੱਡੇ ਉਦੇਸ਼ ਲਈ ਰੋਕਿਆ ਜਾਣਾ ਚਾਹੀਦਾ ਹੈ।
ਇਹ ਵੀ ਪੜ੍ਹੋ : ਜੀਓ ਦੇ ਫ਼ਰਵਰੀ 'ਚ ਘਟੇ 36.60 ਲੱਖ ਗਾਹਕ
'ਅਮਰੀਕਨਜ਼ ਫ਼ਾਰ ਹਿੰਦੂ' ਦੇ ਪ੍ਰਧਾਨ ਅਤੇ ਸੰਸਥਾਪਕ ਡਾ. ਰੋਮੇਸ਼ਨ ਜਾਪਰਾ ਨੇ ਜਹਾਂਗੀਪੁਰੀ 'ਚ ਹਿੰਸਕ ਘਟਨਾ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਅਮਰੀਕਾ ਅਤੇ ਪੂਰੀ ਦੁਨੀਆ ਨੂੰ ਇਸ ਦੀ ਸਖ਼ਤ ਆਲੋਚਨਾ ਕਰਨੀ ਚਾਹੀਦੀ ਹੈ ਅਤੇ ਦੋਸ਼ੀਆਂ ਨੂੰ ਨਿਆਂ ਦੇ ਕਟਹਿਰੇ 'ਚ ਲਿਆਂਦਾ ਜਾਣਾ ਚਾਹੀਦਾ ਹੈ। ਗਲੋਬਲ ਆਰਗਨਾਈਜੇਸ਼ਨ ਆਫ਼ ਪੀਪਲ ਆਫ਼ ਇੰਡੀਅਨ ਓਰੀਜਨ (ਜੀ.ਓ.ਪੀ.ਆਈ.ਪੀ.) ਦੇ ਅਸ਼ੋਕ ਭੱਟ ਨੇ ਕਿਹਾ ਕਿ ਉਹ ਭਾਈਚਾਰਕ ਸਦਭਾਵਨਾ ਨੂੰ ਵਿਗਾੜਨ ਦੇ ਉਦੇਸ਼ ਨਾਲ ਹਿੰਸਾ ਦੇ ਕਿਸੇ ਵੀ ਕਾਰਵਾਈ ਦੀ ਨਿੰਦਾ ਕਰਦੇ ਹਨ।
ਇਹ ਵੀ ਪੜ੍ਹੋ : ਰਾਜਸਥਾਨ 'ਚ ਵਾਪਰਿਆ ਦਰਦਨਾਕ ਸੜਕ ਹਾਦਸਾ, 11 ਦੀ ਮੌਤ ਤੇ 8 ਜ਼ਖ਼ਮੀ
ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ
ਸ਼੍ਰੀਲੰਕਾ 'ਚ ਪੁਲਸ ਨੇ ਪ੍ਰਦਰਸ਼ਨਕਾਰੀਆਂ 'ਤੇ ਚਲਾਈਆਂ ਗੋਲੀਆਂ, 1 ਦੀ ਮੌਤ ਤੇ 12 ਜ਼ਖਮੀ
NEXT STORY