ਬੀਜਿੰਗ - ਚੀਨ 'ਚ ਫੌਜੀ ਅਭਿਆਸ ਵਿਚਾਲੇ ਸ਼ੋਸ਼ਲ ਮੀਡੀਆ 'ਤੇ ਲੋਕਾਂ ਨੇ ਦੇਸ਼ ਦੇ ਕਈ ਸੂਬਿਆਂ 'ਚ ਇਕ ਯੂ. ਐੱਫ. ਓ. ਦੇਖਣ ਦਾ ਦਾਅਵਾ ਕੀਤਾ ਹੈ। ਚੀਨ ਨੇ ਸ਼ਨੀਵਾਰ ਅਤੇ ਐਤਵਾਰ ਨੂੰ ਬੋਹਾਈ ਸਾਗਰ ਅਤੇ ਬੋਹਾਈ ਜਲਡਮਰੂ ਮੱਧ 'ਚ ਨੌ-ਸੈਨਾ ਅਭਿਆਸ ਜਾਰੀ ਸੀ। ਗਲੋਬਲ ਟਾਈਮਜ਼ ਦੀ ਖਬਰ ਮੁਤਾਬਕ ਨੌ-ਸੈਨਾ ਦੇ ਅਭਿਆਸ ਵਿਚਾਲੇ ਚੀਨ ਦੇ ਕਈ ਸੂਬਿਆਂ ਦੇ ਲੋਕਾਂ ਨੇ ਸ਼ੋਸ਼ਲ ਮੀਡੀਆ 'ਤੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਅਸਮਾਨ 'ਚ ਇਕ ਅਣਪਛਾਤੀ ਉੱਡਦੀ ਹੋਈ ਚੀਜ਼ ਜਾਂ ਯੂ. ਐੱਫ. ਓ. ਦੇਖਿਆ ਹੈ ਜਿਸ ਦੇ ਪਿੱਛੇ ਚਮਕਦੀ ਲਾਈਨ ਦਿੱਖ ਰਹੀ ਹੈ।
ਟਵਿੱਟਰ ਵਾਂਗ ਚੀਨ ਦੇ ਸ਼ੋਸ਼ਲ ਮੀਡੀਆ ਪਲੇਟਫਾਰਮ ਵੀਬੋ 'ਤੇ ਲੋਕਾਂ ਨੇ ਯੂ. ਐੱਫ. ਓ. ਦੀਆਂ ਤਸਵੀਰਾਂ ਅਤੇ ਵੀਡੀਓ ਸਾਂਝੀਆਂ ਕੀਤੀਆਂ ਅਤੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਐਤਵਾਰ ਸਵੇਰੇ ਕਰੀਬ 4 ਵਜੇ ਚਮਕਦੀ ਹੋਈ ਉੱਡਦੀ ਚੀਜ਼ ਨੂੰ ਦੇਖਿਆ। ਸ਼ਾਂਦੋਂਗ, ਸ਼ਾਂਕਸੀ, ਹੇਬੇਈ ਅਤੇ ਹੇਨਾਨ ਸੂਬਿਆਂ ਤੋਂ ਯੂ. ਐੱਫ. ਓ. ਦੇਖੇ ਜਾਣ ਦੀ ਖਬਰ ਆਈ ਹੈ। ਇਸ ਖਬਰ 'ਚ ਕਿਹਾ ਗਿਆ ਕਿ ਅਜੇ ਤੱਕ ਇਸ ਬਾਰੇ 'ਚ ਕੋਈ ਅਧਿਕਾਰਕ ਸਪੱਸ਼ਟੀਕਰਣ ਨਹੀਂ ਦਿੱਤਾ ਗਿਆ ਹੈ।
ਬਜ਼ੁਰਗਾਂ 'ਚ ਸਿਹਤ, ਮਾਨਸਿਕ ਸਿਹਤ ਨੂੰ ਵਧਾਉਂਦੈ ਯੋਗ : ਯੋਗ
NEXT STORY