ਵਾਸ਼ਿੰਗਟਨ-ਅਮਰੀਕਾ ਦੀ ਐਪਲਚੀਅਨ ਸਟੇਟ ਯੂਨੀਵਰਸਿਟੀ ਦੇ ਖੋਜਕਾਰਾਂ ਮੁਤਾਬਕ ਅਧਿਐਨ ਦੇ ਨਤੀਜਿਆਂ ਤੋਂ ਜ਼ਾਹਿਰ ਹੁੰਦਾ ਹੈ ਕਿ ਕੋਰੋਨਾ ਦੇ ਮਾਮੂਲੀ ਲੱਛਣਾਂ ਵਾਲੇ ਨੌਜਵਾਨ ਲੋਕਾਂ 'ਚ ਦਿਲ ਸੰਬੰਧੀ ਸਮੱਸਿਆਵਾਂ ਦਾ ਖਤਰਾ ਵਧ ਸਕਦਾ ਹੈ। ਇਨਫੈਕਸ਼ਨ ਨਾਲ ਉਭਰਨ ਤੋਂ ਬਾਅਦ ਉਨ੍ਹਾਂ 'ਚ ਇਹ ਸਮੱਸਿਆ ਬਣੀ ਰਹਿ ਸਕਦੀ ਹੈ। ਕੋਰੋਨਾ ਵਾਇਰਸ ਦੀ ਲਪੇਟ 'ਚ ਆਉਣ ਵਾਲੇ ਲੋਕਾਂ ਦੀ ਸਿਹਤ 'ਤੇ ਇਸ ਖਤਰਨਾਕ ਵਾਈਰਸ ਦਾ ਲੰਬੇ ਸਮੇਂ ਤੱਕ ਪ੍ਰਭਾਵ ਪੈਣ ਦਾ ਖਤਰਾ ਵੀ ਪਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ-ਹੁਣ ਇਸ ਦੇਸ਼ 'ਚ ਵੀ ਸਾਹਮਣੇ ਆਇਆ ਭਾਰਤੀ ਵੈਰੀਐਂਟ ਦਾ ਪਹਿਲਾਂ ਮਾਮਲਾ
ਇਕ ਨਵੀਂ ਖੋਜ ਤੋਂ ਪਤਾ ਚੱਲਿਆ ਹੈ ਕਿ ਮਾਮੂਲੀ ਤੌਰ 'ਤੇ ਇਨਫੈਕਟਿਡ ਹੋਣ ਵਾਲੇ ਨੌਜਵਾਨਾਂ ਦੇ ਦਿਲ ਅਤੇ ਖੂਨ ਦੀਆਂ ਨਾੜੀਆਂ 'ਤੇ ਵੀ ਕੋਰੋਨਾ ਦਾ ਲੰਬੇ ਸਮੇਂ ਤੱਕ ਅਸਰ ਪੈ ਸਕਦਾ ਹੈ। ਹਾਲ ਹੀ 'ਚ ਸਾਹਮਣੇ ਆਏ ਇਕ ਅਧਿਐਨ 'ਚ ਦਾਅਵਾ ਕੀਤਾ ਗਿਆ ਸੀ ਕਿ ਇਨਫੈਕਸ਼ਨ ਤੋਂ ਉਭਰਨ ਦੇ ਸਾਲ ਭਰ ਬਾਅਦ ਵੀ ਫੇਫੜਿਆਂ ਨੂੰ ਨੁਕਸਾਨ ਪਹੁੰਚ ਸਕਦਾ ਹੈ। ਅਧਿਐਨ 'ਚ ਕੋਰੋਨਾ ਇਨਫੈਕਸ਼ਨ ਦੇ ਤਿੰਨ-ਚਾਰ ਹਫਤਿਆਂ ਬਾਅਦ ਨੌਜਵਾਨ ਲੋਕਾਂ ਦੀਆਂ ਖੂਨ ਦੀਆਂ ਨਾੜੀਆਂ 'ਚ ਬਦਲਾਅ ਪਾਇਆ ਗਿਆ ਜਦਕਿ ਬਜ਼ੁਰਗਾਂ 'ਚ ਵੀ ਇਹ ਸਮੱਸਿਆ ਇਨਫੈਕਸ਼ਨ ਦੇ 6 ਮਹੀਨਿਆਂ ਬਾਅਦ ਪਾਈ ਗਈ।
ਇਹ ਵੀ ਪੜ੍ਹੋ-ਪਾਕਿਸਤਾਨ 'ਚ ਡਿੱਗੀ ਪਾਣੀ ਵਾਲੀ ਟੈਂਕੀ, 7 ਬੱਚਿਆਂ ਦੀ ਮੌਤ
ਖੋਜਕਾਰਾਂ ਦੀ ਟੀਮ ਨੇ ਪਾਇਆ ਕਿ ਇਹ ਵਾਇਰਸ ਦਿਮਾਗ ਨੂੰ ਖੂਨ ਪਹੁੰਚਾਉਣ ਵਾਲੀ ਕੈਰੋਟਿਡ ਆਰਟਰੀ ਸਮੇਤ ਪੂਰੇ ਸਰੀਰ 'ਚ ਧਮਨੀਆਂ 'ਤੇ ਉਲਟ ਅਸਰ ਪਾ ਸਕਦਾ ਹੈ। ਖੋਜਕਾਰਾਂ ਨੇ ਇਹ ਸਿੱਟਾ ਕੋਰੋਨਾ ਇਨਫੈਕਿਟਡ ਪਾਏ ਗਏ 15 ਨੌਜਵਾਨਾਂ 'ਤੇ ਅਧਿਐਨ ਦੇ ਆਧਾਰ 'ਤੇ ਕੱਢਿਆ ਹੈ। ਕੋਰੋਨਾ ਇਨਫੈਕਟਿਡ ਪਾਏ ਜਾਣ ਦੇ ਤਿੰਨ-ਚਾਰ ਹਫਤਿਆਂ ਬਾਅਦ ਇਨ੍ਹਾਂ ਦੀ ਜਾਂਚ ਕੀਤੀ ਗਈ ਸੀ। ਇਸ ਅਧਿਐਨ ਦੇ ਖੋਜਕਾਰ ਸਟੀਵ ਰੈਚਫੋਰਡ ਨੇ ਕਿਹਾ ਕਿ ਨਤੀਜਿਆਂ ਤੋਂ ਪਤਾ ਚੱਲਦਾ ਹੈ ਕਿ ਉਨ੍ਹਾਂ ਨੌਜਵਾਨਾਂ ਅਤੇ ਖਾਸ ਤੌਰ 'ਤੇ ਸਿਹਤਮੰਦ ਲੋਕਾਂ 'ਤੇ ਵੀ ਕੋਰੋਨਾ ਦਾ ਲੰਬੇ ਸਮੇਂ ਤੱਕ ਅਸਰ ਪੈ ਸਕਦਾ ਹੈ ਜੋ ਇਹ ਮੰਨਦੇ ਹਨ ਕਿ ਉਨ੍ਹਾਂ 'ਤੇ ਇਸ ਖਤਰਨਾਕ ਵਾਇਰਸ ਦਾ ਅਸਰ ਨਹੀਂ ਪੈ ਸਕਦਾ ਹੈ।
ਇਹ ਵੀ ਪੜ੍ਹੋ-ਪਾਕਿ 'ਚ ਕੋਰੋਨਾ ਦੇ ਨਿਯਮਾਂ ਦੀਆਂ ਜਮ ਕੇ ਉਡੀਆਂ ਧੱਜੀਆਂ, ਸਰਕਾਰ ਨੇ 10 ਦਿਨਾਂ ਲਈ ਲਾਇਆ ਲਾਕਡਾਊਨ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।
ਨਾਈਜੀਰੀਆ 'ਚ ਪੰਜ ਪੁਲਸ ਅਧਿਕਾਰੀ ਮਾਰੇ ਗਏ
NEXT STORY