ਹਾਰਰੇ— ਜ਼ਿੰਬਬਾਵੇ ਦੇ ਹੋਣ ਵਾਲੇ ਰਾਸ਼ਟਰਪਤੀ ਇਮਰਸਨ ਮਨਾਨਗਾਗਵਾ ਨੇ ਸਾਬਕਾ ਰਾਸ਼ਟਰਪਤੀ ਰਾਬਰਟ ਮੁਗਾਬੇ ਦੇ ਅਸਤੀਫਾ ਦੇਣ ਮਗਰੋਂ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਅਤੇ ਕਿਸੇ ਵੀ ਤਰ੍ਹਾਂ ਦੇ ਬਦਲੇ ਦੀ ਕਾਰਵਾਈ ਤੋਂ ਬਚਣ ਦੀ ਅਪੀਲ ਕੀਤੀ ਹੈ। ਸਾਬਕਾ ਉਪ ਰਾਸ਼ਟਰਪਤੀ ਮਨਾਨਗਾਗਵਾ ਦੇ ਸਮਰਥਕ ਇਸ ਮਹੀਨੇ ਦੀ ਸ਼ੁਰੂਆਤ 'ਚ ਉਨ੍ਹਾਂ ਦੇ ਅਹੁਦੇ ਤੋਂ ਬਰਖਾਸਤਗੀ ਨਾਲ ਨਾਰਾਜ਼ ਹਨ। ਇਸੇ ਕਾਰਨ ਫੌਜ ਨੂੰ ਇਸ ਮਾਮਲੇ 'ਚ ਦਖਲ ਦੇਣਾ ਪਿਆ। ਕੁੱਝ ਸਮਰਥਕ ਤਾਂ ਜੀ40 ਸਮੂਹ ਦੇ ਵਿਰੋਧ 'ਚ ਕਾਰਵਾਈ ਕਰਨ ਦੀ ਗੱਲ ਕਰ ਰਹੇ ਹਨ, ਜਿਨ੍ਹਾਂ ਨੇ ਮੁਗਾਵੇ ਤੇ ਉਨ੍ਹਾਂ ਦੀ ਪਤਨੀ ਦਾ ਸਮਰਥਨ ਕੀਤਾ ਸੀ।
ਥਾਈਲੈਂਡ 'ਚ ਵਾਪਰਿਆ ਭਿਆਨਕ ਸੜਕ ਹਾਦਸਾ, ਮਿਆਂਮਾਰ ਦੇ 13 ਨਾਗਰਿਕਾਂ ਦੀ ਮੌਤ
NEXT STORY